ਸੁਸ਼ਮਿਤਾ ਸੇਨ ਨੇ ਫੈਨਜ਼ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਗੁਰੂ ਪੂਰਨਿਮਾ ਦੀ ਵਧਾਈ

written by Pushp Raj | July 14, 2022

Sushmita Sen Wishes Fans on Guru Purnima: ਬਾਲੀਵੁੱਡ ਅਦਾਕਾਰਾ ਤੇ ਸਾਬਕਾ ਬਿਊਟੀ ਕੁਈਨ ਸੁਸ਼ਮਿਤਾ ਸੇਨ ਇਨ੍ਹੀਂ ਦਿਨੀਂ ਇਟਲੀ ਦੇ ਵਿੱਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਸੁਸ਼ਮਿਤਾ ਸੇਨ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਫੈਨਜ਼ ਨਾਲ ਵੀ ਜੁੜੀ ਹੈ। ਅਜਿਹੇ 'ਚ ਗੁਰੂ ਪੂਰਨਿਮਾ ਦੇ ਤਿਉਹਾਰ ਮੌਕੇ ਸੁਸ਼ਮਿਤਾ ਸੇਨ ਨੇ ਆਪਣੇ ਫੈਨਜ਼ ਨੂੰ ਬੇਹੱਦ ਖ਼ਾਸ ਅੰਦਾਜ਼ ਵਿੱਚ ਵਧਾਈ ਦਿੱਤੀ।

ਸੁਸ਼ਮਿਤਾ ਸੇਨ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੀ ਹੈ। ਸੁਸ਼ਮਿਤਾ ਸੇਨ ਇਨ੍ਹੀਂ ਦਿਨੀਂ ਇਟਲੀ ਦੇ ਵਿੱਚ ਛੁੱਟੀਆਂ ਮਨਾ ਰਹੀ ਹੈ। ਉਹ ਆਪਣੇ ਇਟਲੀ ਟੂਰ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਕਰ ਰਹੀ ਹੈ।

ਹਾਲ ਹੀ 'ਚ ਸੁਸ਼ਮਿਤਾ ਨੇ ਗੁਰੂ ਪੂਰਨਿਮਾ ਦੇ ਮੌਕੇ 'ਤੇ ਇੱਕ ਪੋਸਟ ਸ਼ੇਅਰ ਕਰਕੇ ਫੈਨਜ਼ ਨੂੰ ਵਧਾਈ ਦਿੱਤੀ ਹੈ। ਸੁਸ਼ਮਿਤਾ ਨੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਲਿਖਿਆ ਸੀ, 'ਕਈ ਵਾਰ ਜਦੋਂ ਤੁਸੀਂ ਕਿਸੇ ਹਨੇਰੇ ਵਿੱਚ ਹੁੰਦੇ ਹੋ, ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਦਫ਼ਨਾਇਆ ਗਿਆ ਹੈ, ਪਰ ਜੇਕਰ ਤੁਹਾਨੂੰ ਪਲਾਂਟ ਕੀਤਾ ਗਿਆ ਹੈ ਤਾਂ ਕੀ ਹੋਵੇਗਾ।'

image From instagram

ਇਸ ਦੇ ਨਾਲ ਉਸ ਨੇ ਕੈਪਸ਼ਨ ਲਿਖਿਆ, 'ਤੁਹਾਨੂੰ ਸਾਰਿਆਂ ਨੂੰ ਗੁਰੂ ਪੂਰਨਿਮਾ ਦੀਆਂ ਮੁਬਾਰਕਾਂ, ਮੇਰੇ ਪਿਆਰੇ, ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੀ ਹਾਂ। #powerful 👏 indeed ‘what if’?😍❤️#mindset #positivity #growth #itsallhappening 👊😁💃🏻 Not a life by chance…it’s by design!!!😍A blessed #gurupurnima to all of you Jaan meri!!! 🌈💃🏻🎶 I love you guys beyond!!! #duggadugga 😇❤️"

ਸੁਸ਼ਮਿਤਾ ਸੇਨ ਦੀ ਇਸ ਪੋਸਟ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਇਸ ਪੋਸਟ ਰਾਹੀਂ ਅਦਾਕਾਰਾ ਨੇ ਫੈਨਜ਼ ਨੂੰ ਇਹ ਸੁਨੇਹਾ ਦਿੱਤਾ ਕਿ ਜਦੋਂ ਵੀ ਅਸੀਂ ਕਦੇ ਹਨੇਰੇ ਜਾਂ ਨਿਰਾਸ਼ਾ ਦੇ ਵਿੱਚ ਹੁੰਦੇ ਹਾਂ ਤਾਂ ਇੱਕ ਗੁਰੂ ਹੀ ਹੁੰਦਾ ਹੈ ਜੋ ਸਾਨੂੰ ਸਹੀ ਰਾਹ ਦਿਖਾਉਂਦਾ ਹੈ ਤੇ ਉਸ ਨਿਰਾਸ਼ਾ ਤੇ ਮੁਸ਼ਕਲ ਸਮੇਂ ਚੋਂ ਬਾਹਰ ਕੱਢ ਸਕਦਾ ਹੈ। ਇਸ ਲਈ ਸਾਡੀ ਸਭ ਦੀ ਜ਼ਿੰਦਗੀ 'ਚ ਗੁਰੂ ਦੀ ਬਹੁਤ ਅਹਿਮੀਅਤ ਹੈ।

ਇਸ ਤੋਂ ਪਹਿਲਾਂ ਵੀ ਸੁਸ਼ਮਿਤਾ ਆਪਣੀ ਛੁੱਟੀਆਂ ਦੀਆਂ ਕਈ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ, ਜਿਸ 'ਚ ਉਨ੍ਹਾਂ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਸੁਸ਼ਮਿਤਾ ਯਾਟ 'ਚ ਐਨੀਮਲ ਪ੍ਰਿੰਟਿਡ ਕਫਤਾਨ ਪਹਿਨੇ ਨਜ਼ਰ ਆਈ। ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ। ਫੈਨਜ਼ ਨੂੰ ਵੀ ਸੁਸ਼ਮਿਤਾ ਦਾ ਇਹ ਅੰਦਾਜ਼ ਪਸੰਦ ਆਇਆ ਹੈ ਅਤੇ ਉਹ ਕਮੈਂਟਸ ਰਾਹੀਂ ਉਸ ਨੂੰ ਕਾਫੀ ਪਿਆਰ ਦੇ ਰਹੇ ਹਨ।

image From instagram

 

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੀ ਮਾਂ ਨਾਲ ਨਜ਼ਰ ਆਈ ਅਫਸਾਨਾ ਖਾਨ, ਕਿਹਾ 'ਮੰਮੀ-ਪਾਪਾ ਨਾਲ ਮਿਲ ਕੇ ਭਰਾ ਦੇ ਸਾਰੇ ਸੁਫਨੇ ਕਰਾਂਗੀ ਪੂਰੇ'

ਸੁਸ਼ਮਿਤਾ ਸੇਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਵੈੱਬ ਸੀਰੀਜ਼ 'ਆਰਿਆ' ਦੇ ਦੂਜੇ ਸੀਜ਼ਨ 'ਚ ਨਜ਼ਰ ਆਈ ਸੀ। ਇਸ ਦੇ ਨਾਲ ਹੀ ਸੁਸ਼ਮਿਤਾ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਟਵਿੰਕਲ ਖੰਨਾ ਦੇ ਸ਼ੋਅ 'ਤੇ ਇਹ ਗੱਲ ਸਾਹਮਣੇ ਆਈ ਸੀ ਕਿ ਉਹ ਤਿੰਨ ਵਾਰ ਵਿਆਹ ਕਰਵਾਉਂਦੀ- ਕਰਵਾਉਂਦੀ ਰਹਿ ਗਈ । ਹਾਲਾਂਕਿ, ਸੁਸ਼ਮਿਤਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਸ ਦੇ ਵਿਆਹ ਨਾ ਕਰਨ ਪਿੱਛੇ ਉਸ ਦੀ ਧੀਆਂ ਕਦੇ ਵੀ ਕਾਰਨ ਨਹੀਂ ਸਨ।

 

View this post on Instagram

 

A post shared by Sushmita Sen (@sushmitasen47)

You may also like