ਗੂਗਲ ‘ਤੇ ਸਭ ਤੋਂ ਜ਼ਿਆਦਾ ਸਰਚ ਕੀਤੀ ਗਈ ਸੁਸ਼ਮਿਤਾ ਸੇਨ,ਗੂਗਲ ਨੇ ਜਾਰੀ ਕੀਤੀ ਲਿਸਟ

written by Shaminder | December 09, 2022 03:33pm

ਸੁਸ਼ਮਿਤਾ ਸੇਨ (Sushmita Sen)  ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ । ਉਸ ਨੇ ਜਿੱਥੇ ਕਈ ਬਿਊਟੀ ਕਾਂਟੈਸਟ ‘ਚ ਭਾਗ ਲਿਆ ਹੈ। ਉੱਥੇ ਹੀ ਉਨ੍ਹਾਂ ਨੇ ਆਪਣੀਆਂ ਫ਼ਿਲਮਾਂ ਦੇ ਨਾਲ ਵੀ ਬਾਲੀਵੁੱਡ ‘ਚ ਖ਼ਾਸ ਜਗ੍ਹਾ ਬਣਾਈ ਹੈ । ਉਹ ਆਪਣੀ ਰਿਲੇਸ਼ਨਸ਼ਿਪ ਨੂੰ ਲੈ ਕੇ ਵੀ ਕਾਫੀ ਚਰਚਾ ‘ਚ ਰਹੀ ਹੈ । ਕੁਝ ਸਮਾਂ ਪਹਿਲਾਂ ਉਹ ਰੋਹਮਾਨ ਸ਼ਾਲ ਦੇ ਨਾਲ ਆਪਣੀ ਰਿਲੇਸ਼ਨਸ਼ਿਪ ਨੂੰ ਲੈ ਕੇ ਖੂਬ ਚਰਚਾ ‘ਚ ਸੀ ਜਿਸ ਤੋਂ ਬਾਅਦ ਦੋਵਾਂ ਦੇ ਵਿਆਹ ਦੇ ਕਿਆਸ ਵੀ ਲਗਾਏ ਜਾ ਰਹੇ ਸਨ ।

sushmita sen

ਹੋਰ ਪੜ੍ਹੋ : ਵਿਆਹ ਤੋਂ ਬਾਅਦ ਹੰਸਿਕਾ ਮੋਟਵਾਨੀ ਨੇ ਸਹੁਰਿਆਂ ਲਈ ਬਣਾਇਆ ‘ਹਲਵਾ’, ਵੇਖੋ ਤਸਵੀਰਾਂ

ਪਰ ਅਚਾਨਕ ਸੁਸ਼ਮਿਤਾ ਸੇਨ ਨੇ ਲਲਿਤ ਮੋਦੀ ਦੇ ਨਾਲ ਆਪਣੀਆਂ ਨਿੱਜੀ ਤਸਵੀਰਾਂ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ, ਪਰ ਅਚਾਨਕ ਅਦਾਕਾਰਾ ਨੇ ਇਸ ਰਿਲੇਸ਼ਨਸ਼ਿਪ ਨੂੰ ਵੀ ਦਰਕਿਨਾਰ ਕਰ ਦਿੱਤਾ । ਜਿਸ ਤੋਂ ਬਾਅਦ ਉਸ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਲੋਕਾਂ ‘ਚ ਸਸਪੈਂਸ ਬਰਕਰਾਰ ਹੈ । ਸ਼ਾਇਦ ਇਹੀ ਕਾਰਨ ਹੈ ਕਿ ਅਦਾਕਾਰਾ ਨੂੰ ਗੂਗਲ ‘ਤੇ ਬਹੁਤ ਜ਼ਿਆਦਾ ਸਰਚ ਕੀਤਾ ਗਿਆ ।

Sushmita sen, image from Sushmita sen instagram

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆਉਣ ਵਾਲੇ ਇਹ ਤਿੰਨੇ ਮੁੰਡੇ ਹਨ ਬਾਲੀਵੁੱਡ ਦੇ ਦਿੱਗਜ ਅਦਾਕਾਰ, ਕੀ ਤੁਸੀਂ ਪਛਾਣਿਆ !

ਗੂਗਲ ਦੇ ਵੱਲੋਂ ਇੱਕ ਸੂਚੀ ਜਾਰੀ ਕੀਤੀ ਗਈ ਹੈ । ਜਿਸ ‘ਚ ਸੁਸ਼ਮਿਤਾ ਸੇਨ ਦਾ ਨਾਮ ਸਭ ਤੋਂ ਉੱਪਰ ਆਇਆ ਹੈ ਅਤੇ ਉਸ ਦੇ ਆਸ ਪਾਸ ਕੋਈ ਵੀ ਅਦਾਕਾਰ ਜਾਂ ਅਦਾਕਾਰਾ ਨਹੀਂ ਹੈ ।ਗੂਗਲ ਨੇ ਸਭ ਤੋਂ ਜ਼ਿਆਦਾ ਸਰਚ ਕੀਤੀਆਂ ਜਾਣ ਵਾਲੀਆਂ ਹਸਤੀਆਂ ਦੀ ਸੂਚੀ ਜਾਰੀ ਕੀਤੀ ਹੈ ।

Sushmita sen image From Sushmita sen instagram

ਜਿਸ ‘ਚ ਸੁਸ਼ਮਿਤਾ ਸੇਨ ਦਾ ਨਾਮ ਸਭ ਤੋਂ ਉੱਪਰ ਹੈ ਅਤੇ ਇਸ ਤੋਂ ਇਲਾਵਾ ਨੁਪੂਰ ਸ਼ਰਮਾ ਸਭ ਤੋਂ ਵੱਧ ਸਰਚ ਕੀਤੀ ਜਾਣ ਵਾਲੀ ਹਸਤੀ ਬਣੀ ਹੈ । ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਵੀ ਗੂਗਲ ‘ਤੇ ਬਹੁਤ ਜ਼ਿਆਦਾ ਸਰਚ ਕੀਤਾ ਗਿਆ ਹੈ । ਇਸ ਦੇ ਨਾਲ ਹੀ ਰਿਸ਼ੀ ਸੂਨਕ, ਲਲਿਤ ਮੋਦੀ, ਅੰਜਲੀ ਅਰੋੜਾ ਸਣੇ ਹੋਰ ਕਈ ਹਸਤੀਆਂ ਵੀ ਇਸ ਸੂਚੀ ‘ਚ ਸ਼ਾਮਿਲ ਹਨ ।

 

View this post on Instagram

 

A post shared by Sushmita Sen (@sushmitasen47)

 

You may also like