ਸੁਸ਼ਮਿਤਾ ਸੇਨ ਦੇ ਬੁਆਏ ਫ੍ਰੈਂਡ ਦਾ ਗੀਤ ‘ਮੌਲਾ’ ਹੋਇਆ ਰਿਲੀਜ਼

written by Shaminder | December 23, 2020

ਸੁਸ਼ਮਿਤਾ ਸੇਨ ਦੇ ਬੁਆਏ ਫ੍ਰੈਂਡ ਰੋਹਮਨ ਸ਼ਾਲ ਦਾ ਡੈਬਿਊ ਸੌਂਗ ‘ਮੌਲਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਰੋਹਮਨ ਤੋਂ ਇਲਾਵਾ ਏਰਿਕਾ ਫਰਨਾਡੇਜ਼ ਨਜ਼ਰ ਆ ਰਹੀ ਹੈ । ਗੀਤ ‘ਚ ਦੋਨਾਂ ਦੀ ਕਮਿਸਟਰੀ ਵੀ ਸਭ ਨੂੰ ਖੂਬ ਪਸੰਦ ਆ ਰਹੀ ਹੈ ।ਗੀਤ ਦੇ ਬੋਲ ਗੋਲਡੀ ਸੋਹੇਲ ਦੇ ਲਿਖੇ ਹਨ ਤੇ ਮਿਊਜ਼ਿਕ ਵੀ ਉਨ੍ਹਾਂ ਨੇ ਹੀ ਦਿੱਤਾ ਹੈ । sushmita sen ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਪੇਪੋਨ ਨੇ । ਰੋਹਮਾਨ ਨੇ ਇਸ ਗੀਤ ਦਾ ਟੀਜ਼ਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ । ਜਿਸ ਤੇ ਸੁਸ਼ਮਿਤਾ ਸੇਨ ਨੇ ਵੀ ਆਪਣਾ ਰਿਐਕਸ਼ਨ ਦਿੱਤਾ ਸੀ । ਹੋਰ ਪੜ੍ਹੋ : ਬੁਆਏ ਫਰੈਂਡ ਰੋਹਮਨ ਸ਼ਾਲ ਨੇ ਸੁਸ਼ਮਿਤਾ ਸੇਨ ਨੂੰ ਪਿਆਰ ਦੇ ਨਾਲ ਭਰੇ ਮੈਸੇਜ ਨਾਲ ਦਿੱਤੀ ਜਨਮਦਿਨ ਦੀ ਵਧਾਈ, ਦਰਸ਼ਕਾਂ ਨੂੰ ਪਸੰਦ ਆਇਆ ਰੋਹਮਨ ਦਾ ਇਹ ਅੰਦਾਜ਼
rohman ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਖੁਦ ਨੂੰ ਦੇਖੋ ਬਾਬੂ, ਤੁਹਾਡੇ ‘ਤੇ ਬਹੁਤ ਮਾਣ ਹੈ, ਤੁਸੀਂ ਤੇ ਤੁਹਾਡਾ ਸੌਂਗ ਦੋਵੇਂ ਬਿਹਤਰੀਨ ਹਨ ਉਫ…। rohman ਦੱਸ ਦਈਏ ਕਿ ਸੁਸ਼ਮਿਤਾ ਸੇਨ ਅਤੇ ਰੋਹਮਨ ਸ਼ਾਲ ਅਕਸਰ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।ਸੁਸ਼ਮਿਤਾ ਸੇਨ ਸੀਰੀਜ਼ ਆਰੀਆ ‘ਚ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਏਗੀ ।

0 Comments
0

You may also like