‘Aarya Season 2’ Trailer ਰਿਲੀਜ਼, ਜ਼ਬਰਦਸਤ ਐਕਸ਼ਨ ਵੂਮੈਨ ਦੇ ਰੂਪ ‘ਚ ਸਾਹਮਣੇ ਆਈ ਸੁਸ਼ਮਿਤਾ ਸੇਨ, ਦੇਖੋ ਵੀਡੀਓ

written by Lajwinder kaur | November 25, 2021

ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ (Sushmita Sen) ਦੀ ਵੈੱਬ ਸੀਰੀਜ਼ 'ਆਰਿਆ 2' ਦਾ ਟ੍ਰੇਲਰ (Aarya Season 2 Official Trailer) ਰਿਲੀਜ਼ ਹੋ ਗਿਆ ਹੈ। ਡਿਜ਼ਨੀ ਪਲੱਸ ਹੌਟਸਟਾਰ ਦੀ ਮਸ਼ਹੂਰ ਵੈੱਬ ਸੀਰੀਜ਼ 'ਚ ਸੁਸ਼ਮਿਤਾ ਸੇਨ ਇਕ ਵਾਰ ਫਿਰ ਖਤਰਨਾਕ ਅੰਦਾਜ਼ 'ਚ ਨਜ਼ਰ ਆ ਰਹੀ ਹੈ ਅਤੇ ਇਸ ਸੀਜ਼ਨ 'ਚ ਉਹ ਆਪਣੇ ਦੁਸ਼ਮਣਾਂ ਨੂੰ ਖਤਮ ਕਰਨ ਲਈ ਵਾਪਸ ਆਈ ਹੈ । ਜੀ ਹਾਂ ਦਰਸ਼ਕਾਂ ਬਹੁਤ ਹੀ ਬੇਸਬਰੀ ਦੇ ਨਾਲ ਆਰਿਆ 2 ਦੀ ਉਡੀਕ ਕਰ ਰਹੇ ਸੀ। ਆਰਿਆ ਦੇ ਪਹਿਲੇ ਭਾਗ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸੁਸ਼ਮਿਤਾ ਸੇਨ ਦੀ ਕਾਫੀ ਤਾਰੀਫ ਹੋਈ ਸੀ।

sushmita sen

ਹੋਰ ਪੜ੍ਹੋ : ਵਿਆਹ ਤੋਂ ਬਾਅਦ ਰਸੋਈ ‘ਚ ਖਾਣਾ ਬਣਾਉਂਦੀ ਨਜ਼ਰ ਆਈ ਨੇਹਾ ਕੱਕੜ, ਇੱਕ ਮਿਲੀਅਨ ਤੋਂ ਵੱਧ ਆਏ ਲਾਈਕਸ, ਪਤੀ ਰੋਹਨਪ੍ਰੀਤ ਨੇ ਕੀਤਾ ਪਿਆਰਾ ਜਿਹਾ ਕਮੈਂਟ

ਆਰਿਆ 2 ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਸੁਰਖੀਆਂ ਚ ਬਣ ਗਿਆ ਹੈ। ਟ੍ਰੇਲਰ 'ਚ ਦੇਖ ਸਕਦੇ ਹੋ ਆਰੀਆ 2 ਪਹਿਲੇ ਭਾਗ ਦੀ  ਕਹਾਣੀ ਨੂੰ ਅੱਗੇ ਤੋਰ ਰਹੀ ਹੈ। ਸੁਸ਼ਮਿਤਾ ਸੇਨ ਵੀ ਐਕਸ਼ਨ ਨੂੰ ਅਗਲੇ ਪੱਧਰ 'ਤੇ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਸ਼ੇਅਰ ਕੀਤੀਆਂ ਆਪਣੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ, ਰੌਸ਼ਨ ਪ੍ਰਿੰਸ ਤੋਂ ਲੈ ਕੇ ਪ੍ਰਭ ਗਿੱਲ ਦੇ ਨਾਲ ਮਸਤੀ ਕਰਦੇ ਆਏ ਨਜ਼ਰ

inside image of sushmita sen aarya sason 2 trailr out

ਸੁਸ਼ਮਿਤਾ ਸੇਨ ਨੇ ਨਾ ਸਿਰਫ 'ਆਰਿਆ' ਨਾਲ ਆਪਣਾ ਡਿਜੀਟਲ ਡੈਬਿਊ ਕੀਤਾ, ਸਗੋਂ ਉਸ ਨੇ ਐਕਟਿੰਗ ਦੀ ਦੁਨੀਆ 'ਚ ਵੀ ਐਂਟਰੀ ਕੀਤੀ। ਇਸ ਲੜੀ ਦੇ ਨਾਲ ਰਾਮ ਮਾਧਵਾਨੀ (Ram Madhvani)ਨੇ ਵੈੱਬ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਸੀ ਜਿਸ ਨੇ ਇਸਨੂੰ ਹੋਰ ਵੀ ਖਾਸ ਬਣਾ ਦਿੱਤਾ ਸੀ। ਸੁਸ਼ਮਿਤਾ ਸੇਨ ਤੋਂ ਇਲਾਵਾ, ਇਸ ਲੜੀ ਵਿੱਚ ਚੰਦਰਚੂੜ ਸਿੰਘ, ਨਮਿਤ ਦਾਸ ਅਤੇ ਸਿਕੰਦਰ ਖੇਰ ਵੀ ਮੁੱਖ ਭੂਮਿਕਾਵਾਂ ਵਿੱਚ ਸਨ। 10 ਦਸੰਬਰ ਨੂੰ  'ਆਰਿਆ 2’ ਡਿਜ਼ਨੀ ਪਲੱਸ ਹੌਟਸਟਾਰ 'ਤੇ ਸਟ੍ਰੀਮ ਹੋਵੇਗੀ । ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਇਸ ਦਾ ਇੰਤਜ਼ਾਰ ਕਰ ਰਹੇ ਹਨ। ਜੇ ਗੱਲ ਕਰੀਏ ਸੁਸ਼ਮਿਤਾ ਸੇਨ ਦੀ ਤਾਂ ਉਨ੍ਹਾਂ ਨੇ 1994 ਵਿਚ ਆਈ ਫਿਲਮ ਦਸਤਕ ਤੋਂ ਬਾਲੀਵੁੱਡ ਵਿਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਸੁਸ਼ਮਿਤਾ ਨੂੰ ‘ਬੀਵੀ ਨੰਬਰ 1’, ‘ਸਿਰਫ ਤੁਮ’, ‘ਬਸ ਇਤਨਾ ਸਾ ਖਵਾਬ ਹੈ’, ‘ਫਿਲਹਾਲ’ ਅਤੇ ‘ਮੈਂ ਹੂੰ ਨਾ’ ਵਰਗੀਆਂ ਸੁਪਰਹਿੱਟ ਫਿਲਮਾਂ ਮਿਲੀਆਂ।

You may also like