ਸਵੀਤਾਜ ਬਰਾੜ, ਜੋਰਡਨ ਸੰਧੂ ਤੇ ਸ਼੍ਰੀ ਬਰਾੜ ਲੈ ਕੇ ਆ ਰਹੇ ਹਨ ਨਵਾਂ ਗਾਣਾ …!

written by Rupinder Kaler | September 22, 2021

ਰਾਜ ਬਰਾੜ ਦੀ ਧੀ ਸਵੀਤਾਜ ਬਰਾੜ (Sweetaj Brar) ਨੇ ਹਾਲ ਹੀ ਵਿੱਚ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਗਾਇਕ ਜੋਰਡਨ ਸੰਧੂ ਸ਼੍ਰੀ ਬਰਾੜ ਤੇ ਸਵੀਤਾਜ (Sweetaj Brar)  ਨਜ਼ਰ ਆ ਰਹੀ ਹੈ । ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ ਹੈ ਕੁਝ ਨਵਾਂ ਛੇਤੀ ਆ ਰਿਹਾ ਹੈ ।

Pic Courtesy: Instagram

ਹੋਰ ਪੜ੍ਹੋ :

ਪੰਜਾਬੀ ਗਾਇਕ ਤੇ ਹਰਭਜਨ ਮਾਨ ਦੇ ਬੇਟੇ ਅਵਕਾਸ਼ ਮਾਨ ਨੇ ਆਪਣੀ ਮਾਂ ਹਰਮਨ ਮਾਨ ਨੂੰ ਦਿੱਤੀ ਜਨਮ ਦਿਨ ਦੀ ਵਧਾਈ

Pic Courtesy: Instagram

 

ਸਵੀਤਾਜ (Sweetaj Brar)  ਨੇ ਜਿਸ ਤਰ੍ਹਾਂ ਦੀਆ ਤਸਵੀਰਾਂ ਸ਼ੇਅਰ ਕੀਤੀਆਂ ਹਨ ਉਹਨਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਤਿਕੜੀ ਬਹੁਤ ਜਲਦੀ ਕੋਈ ਨਵਾਂ ਗਾਣਾ ਲੈ ਕੇ ਆ ਰਹੀ ਹੈ । ਕਿਸੇ ਗਾਣੇ ਨੂੰ ਹਿੱਟ ਬਨਾਉਣ ਲਈ ਚੰਗੇ ਗਾਇਕ, ਵਧੀਆ ਗੀਤਕਾਰ ਤੇ ਸੰਗੀਤ ਨਿਰਦੇਸ਼ਕ ਦੀ ਲੋੜ ਹੁੰਦੀ ਹੈ, ਤੇ ਇਹਨਾਂ ਤਸਵੀਰਾਂ ਵਿੱਚ ਨਜ਼ਰ ਆਉਣ ਵਾਲੇ ਸਾਰੇ ਕਲਾਕਾਰ ਆਪਣੇ ਆਪਣੇ ਖੇਤਰ ਦੇ ਮਾਹਿਰ ਹਨ ।

ਇਹ ਪ੍ਰੋਜੈਕਟ ਕਿਸ ਤਰ੍ਹਾਂ ਦਾ ਹੋਵੇਗਾ ਇਸ ਬਾਰੇ ਲੋਈ ਖੁਲਾਸਾ ਨਹੀਂ ਕੀਤਾ ਗਿਆ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਵੀਤਾਜ ਬਰਾੜ (Sweetaj Brar)  ਦੀ ਹਾਲ ਹੀ ਵਿੱਚ ਨਵੀਂ ਫਿਲਮ ਮੂਸਾ ਜੱਟ ਰਿਲੀਜ਼ ਹੋਣ ਵਾਲੀ ਹੈ । ਇਸ ਫ਼ਿਲਮ ਦੇ ਗਾਣੇ ਰਿਲੀਜ਼ ਹੋ ਗਏ ਹਨ ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

0 Comments
0

You may also like