ਅੱਜ ਹੈ ਤਾਪਸੀ ਪੰਨੂ ਦਾ ਜਨਮ ਦਿਨ, ਇਸ ਬੰਦੇ ਨਾਲ ਹਨ ਰਿਲੇਸ਼ਨਸ਼ਿਪ ’ਚ

written by Rupinder Kaler | August 01, 2020

ਬਾਲੀਵੁੱਡ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੀ ਤਾਪਸੀ ਪੰਨੂ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ । ਤਾਪਸੀ ਦਾ ਜਨਮ 1 ਅਗਸਤ 1987 ਨੂੰ ਦਿੱਲੀ ਦੇ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ । ਤਾਪਸੀ ਦੇ ਪਿਤਾ ਦਿਲਮੋਹਨ ਸਿੰਘ ਇੱਕ ਕਾਰੋਬਾਰੀ ਹਨ, ਜਦੋਂ ਕਿ ਮਾਂ ਨਿਰਮਲਜੀਤ ਹਾਊਸ-ਵਾਈਫ ਹੈ । ਘਰ ਵਿੱਚ ਤਾਪਸੀ ਨੂੰ ਸਾਰੇ ਪਿਆਰ ਨਾਲ ਮੈਗੀ ਕਹਿੰਦੇ ਹਨ ।

[embed]https://www.instagram.com/p/B_6lMatpESa/?utm_source=ig_embed&utm_campaign=loading[/embed]

8 ਸਾਲ ਦੀ ਉਮਰ ਵਿੱਚ ਉਸ ਨੇ ਕੱਥਕ ਤੇ ਭਾਰਤ ਨਾਟਿਅਮ ਸਿੱਖਣਾ ਸ਼ੁਰੂ ਕਰ ਦਿੱਤਾ ਸੀ । ਤਾਪਸੀ ਨੇ ਪੜ੍ਹਾਈ ਦਿੱਲੀ ਦੇ ਮਾਤਾ ਜੈ ਕੌਰ ਪਬਲਿਕ ਸਕੂਲ ਤੋਂ ਕੀਤੀ ਹੈ ਜਦੋਂਕਿ ਕੰਪਿਊਟਰ ਸਾਇੰਸ ਵਿੱਚ ਇੰਜੀਨਅਰਿੰਗ ਗੁਰੂ ਤੇਗ ਬਹਾਦਰ ਇਨਸੀਟਿਊਸ਼ਨ ਆਫ਼ ਟੈਕਨਾਲਜੀ ਤੋਂ ਕੀਤੀ ਹੈ ।ਤਾਪਸੀ ਨੇ ਇੱਕ ਟੈਲੇਂਟ ਹੰਟ ਸ਼ੋਅ ਵਿੱਚ ਆਡੀਸ਼ਨ ਦਿੱਤਾ ਸੀ ਜਿਸ ਤੋਂ ਬਾਅਦ ਉਹ ਮਾਡਲਿੰਗ ਦੀ ਦੁਨੀਆਂ ਵਿੱਚ ਕਰੀਅਰ ਬਨਾਉਣ ਲਈ ਅੱਗੇ ਵੱਧ ਗਈ ।

https://www.instagram.com/p/CC7cURapprb/?utm_source=ig_embed&utm_campaign=loading

ਇਸ ਦੌਰਾਨ ਤਾਪਸੀ ਨੇ ਕਈ ਵੱਡੀਆਂ ਕੰਪਨੀਆਂ ਦੇ ਵਿਗਿਆਪਨ ਕੀਤੇ । 2010 ਵਿੱਚ ਉਸ ਨੇ ਤੇਲਗੂ ਫ਼ਿਲਮ ਰਾਹੀਂ ਡੈਬਿਊ ਕੀਤਾ । ਤਾਪਸੀ ਨੇ ਸਾਲ 2013 ਵਿੱਚ ਫ਼ਿਲਮ ਚਸ਼ਮੇਬਦੂਰ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । ਤਾਪਸੀ ਨੇ ਹਾਲ ਹੀ ਵਿੱਚ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਖੁਲਾਸਾ ਕੀਤਾ ਸੀ । ਤਾਪਸੀ ਨੇ ਦੱਸਿਆ ਸੀ ਕਿ ਉਹ ਬੈਡਮਿੰਟਨ ਪਲੇਅਰ ਮੇਥਿਅਸ ਬੋ ਨੂੰ ਡੇਟ ਕਰ ਰਹੀ ਹੈ ।

https://www.instagram.com/p/CC-ur8XJjvU/

0 Comments
0

You may also like