ਕਰੀਨਾ ਤੇ ਸੈਫ ਅਲੀ ਖ਼ਾਨ ਦੇ ਸ਼ਹਿਜ਼ਾਦੇ ਤੈਮੂਰ ਦੀ ਹਰ ਪਾਸੇ ਚੜਾਈ, ਤੈਮੂਰ ਦੇ ਨਾਂ 'ਤੇ ਬਜ਼ਾਰ 'ਚ ਵਿੱਕ ਰਹੀ ਹੈ ਇਹ ਚੀਜ਼ 

Written by  Rupinder Kaler   |  March 26th 2019 06:39 PM  |  Updated: March 26th 2019 06:39 PM

ਕਰੀਨਾ ਤੇ ਸੈਫ ਅਲੀ ਖ਼ਾਨ ਦੇ ਸ਼ਹਿਜ਼ਾਦੇ ਤੈਮੂਰ ਦੀ ਹਰ ਪਾਸੇ ਚੜਾਈ, ਤੈਮੂਰ ਦੇ ਨਾਂ 'ਤੇ ਬਜ਼ਾਰ 'ਚ ਵਿੱਕ ਰਹੀ ਹੈ ਇਹ ਚੀਜ਼ 

ਕਰੀਨਾ ਕਪੂਰ ਖ਼ਾਨ ਤੇ ਸੈਫ ਅਲੀ ਖ਼ਾਨ ਦੇ ਸ਼ਹਿਜ਼ਾਦੇ ਤੈਮੂਰ ਅਲੀ ਖ਼ਾਨ ਦੀ ਹਰ ਪਾਸੇ ਚੜਾਈ ਹੈ । ਪਾਪੂਲੈਰਿਟੀ ਦੇ ਮਾਮਲੇ ਵਿੱਚ ਉਸ ਨੇ  ਇੰਡਸਟਰੀ ਦੇ ਹਰ ਸਟਾਰ ਕਿਡਸ ਨੂੰ ਪਿੱਛੇ ਛੱਡ ਦਿਤਾ ਹੈ । ਤੈਮੂਰ ਦੀ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਜਿੰਨੀ ਤੇਜੀ ਨਾਲ ਵਾਇਰਲ ਹੁੰਦੀਆਂ ਹਨ ਉਨੀਆਂ ਸ਼ਾਇਦ ਕਿਸੇ ਸਟਾਰ ਦੀਆਂ ਨਹੀਂ ਹੁੰਦੀਆਂ ।

https://www.instagram.com/p/BvdgPgmgQvu/?utm_source=ig_embed

ਇੱਥੇ ਹੀ ਬਸ ਨਹੀਂ ਤੈਮੂਰ ਦੇ  ਫੈਨਸ ਨੇ ਫੇਸਬੁੱਕ ਤੇ ਕਈ ਪੇਜ਼ ਵੀ ਬਣਾਏ ਹੋਏ ਹਨ ਜਿਨ੍ਹਾਂ 'ਤੇ ਲੱਖਾਂ ਦੀ ਗਿਣਤੀ ਵਿੱਚ ਫਾਲੋਵਰ ਹਨ। ਕੁਝ ਸਮਾਂ ਪਹਿਲਾਂ ਤੈਮੂਰ ਦੀ ਸ਼ਕਲ ਦੇ ਸੌਫਟ ਟੋਆਏ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸੀ। ਹੁਣ ਮਾਰਕਿਟ 'ਚ ਤੈਮੂਰ ਦੇ ਨਾਂ ਦੇ ਬਿਸਕੁੱਟ ਵੇਚੇ ਜਾ ਰਹੇ ਹਨ। ਜੀ ਹਾਂ, ਕੂਕੀਜ਼ ਬਣਾਉਣ ਵਾਲੀ ਇੱਕ ਬੇਕਰੀ 'ਚ ਤੈਮੂਰ ਬਿਸਕੁੱਟ ਮਿਲ ਰਹੇ ਹਨ।

https://www.instagram.com/p/BvbiXcdBVIa/?utm_source=ig_embed

ਬੇਕਰੀ ਨੇ ਹਾਲ ਹੀ 'ਚ ਦਿੱਲੀ 'ਚ ਇੱਕ ਐਵਾਰਡ ਫੰਕਸ਼ਨ 'ਚ ਆਉਣ ਵਾਲੇ ਮਹਿਮਾਨਾਂ ਨੂੰ ਵੀ ਇਹ ਕੁਕੀਜ਼ ਗਿਫਟ ਕੀਤੀਆਂ ਸਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਤੈਮੂਰ ਦੀ ਸ਼ਕਲ ਦੇ ਬਜ਼ਾਰ ਵਿੱਚ ਖਿਡੌਣੇ ਵੀ ਆਏ ਸਨ । ਇਹ ਖਿਡੌਣਾ ਲੋਕਾਂ ਨੂੰ ਕਾਫੀ ਪਸੰਦ ਆਇਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network