ਸਰਦੀਆਂ ‘ਚ ਸਵੇਰ ਦੀ ਸੈਰ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

written by Shaminder | December 23, 2020

ਸਵੇਰ ਦੀ ਸੈਰ ਦਾ ਬਹੁਤ ਫਾਇਦਾ ਹੁੰਦਾ । ਸਵੇਰੇ ਸਵੇਰੇ ਸੈਰ ਕਰਨ ਨਾਲ ਇਨਸਾਨ ਫ੍ਰੈਸ਼ ਫੀਲ ਕਰਦਾ ਹੈ । ਇਸ ਦੇ ਨਾਲ ਹੀ ਇਹ ਸੈਰ ਸਾਨੂੰ ਕਈ ਬਿਮਾਰੀਆਂ ‘ਚ ਵੀ ਲਾਭ ਪਹੁੰਚਾਉਂਦੀ ਹੈ । ਪਰ ਸਰਦੀਆਂ ‘ਚ ਸਵੇਰ ਦੀ ਸੈਰ ‘ਚ ਖ਼ਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ । ਇਸ ਦੇ ਨਾਲ ਹੀ ਕੁਝ ਲੋਕਾਂ ਨੂੰ ਖ਼ਾਸ ਅਹਿਤਿਆਤ ਰੱਖਣਾ ਚਾਹੀਦਾ ਹੈ ।

morning Walk

ਸਰਦੀਆਂ ’ਚ ਵਾਕ ਕਰਨ ਨਾਲ ਬਾਡੀ ਗਰਮ ਹੋ ਜਾਂਦੀ ਹੈ ਅਤੇ ਗਰਮੀ ਮਹਿਸੂਸ ਹੁੰਦੀ ਹੈ, ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਗਰਮ ਕੱਪੜੇ ਨਾ ਪਾਓ। ਸਵੇਰੇ ਵਾਕ ਕਰਨ ਸਮੇਂ ਗਰਮ ਕੱਪੜਿਆਂ ਦੀ ਵਰਤੋਂ ਕਰੋ। ਇਹ ਤੁਹਾਨੂੰ ਸਰਦੀ ਦੇ ਨਾਲ ਹੀ ਬਾਡੀ ’ਚ ਹੀਟ ਵੀ ਪੈਦਾ ਕਰਦੇ ਹਨ।

ਹੋਰ ਪੜ੍ਹੋ : ਸਵੇਰ ਦੀ ਸੈਰ ਦੇ ਨਾਲ ਕਰੋ ਇਹ ਕੰਮ ਹੋਵੇਗਾ ਦੁਗਣਾ ਫਾਇਦਾ

walk
ਠੰਢੇ ਪਾਣੀ ਤੋਂ ਪਰਹੇਜ ਕਰੋ
ਵਾਕ ਤੋਂ ਆਉਣ ਤੋਂ ਬਾਅਦ ਠੰਢੇ ਪਾਣੀ ਤੋਂ ਪਰਹੇਜ ਕਰੋ। ਤੁਸੀਂ ਪਾਣੀ ਪੀਣਾ ਚਾਹੁੰਦੇ ਹੋ ਤਾਂ ਗਰਮ ਪਾਣੀ ਪੀਓ। ਠੰਢੇ ਭੋਜਨ ਤੋਂ ਵੀ ਪਰਹੇਜ ਕਰੋ।

Morning Walk
ਹਾਰਟ ਦੇ ਰੋਗੀ ਰੱਖਣ ਖ਼ਾਸ ਧਿਆਨ
ਸਰਦੀਆਂ ’ਚ ਹਾਰਟ ਦੇ ਮਰੀਜ਼ ਨੂੰ ਸਵੇਰੇ ਜਲਦੀ ਕਸਰਤ ਨਹੀਂ ਕਰਨੀ ਚਾਹੀਦੀ। ਸਰਦੀਆਂ ’ਚ ਸਵੇਰੇ ਵਾਤਾਵਰਨ ’ਚ ਨਮੀ ਰਹਿੰਦੀ ਹੈ ਜੋ ਦਿਲ ਦੇ ਰੋਗੀਆਂ ਲਈ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਧੁੰਦ ਹਟਣ ਤੋਂ ਬਾਅਦ ਟਹਿਲਣਾ ਚਾਹੀਦਾ ਹੈ, ਇਹ ਸਿਹਤ ਲਈ ਬਿਹਤਰ ਹੋਵੇਗਾ।

 

You may also like