ਕਰੀਨਾ ਕਪੂਰ ਦਾ ਲਾਡਲਾ ਤੈਮੂਰ ਗਣਪਤੀ ਦੇ ਰੰਗ ‘ਚ ਰੰਗਿਆ ਨਜ਼ਰ ਆਇਆ, ਤਸਵੀਰਾਂ ਹੋ ਰਹੀਆਂ ਵਾਇਰਲ

written by Shaminder | August 22, 2020

ਗਣੇਸ਼ ਚਤੁਰਥੀ ਨੂੰ ਲੈ ਕੇ ਲੋਕਾਂ ‘ਚ ਖ਼ਾਸ ਉਤਸ਼ਾਹ ਪਾਇਆ ਜਾ ਰਿਹਾ ਹੈ । ਬਾਲੀਵੁੱਡ ਸੈਲੀਬ੍ਰੇਟੀਜ਼ ਨੇ ਤਾਂ ਆਪਣੇ ਘਰ ‘ਚ ਗਣਪਤੀ ਨੂੰ ਬਿਠਾਇਆ ਹੈ । ਬੀਤੇ ਦਿਨੀਂ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ । ਜਿਸ ‘ਚ ਸ਼ਿਲਪਾ ਸ਼ੈੱਟੀ ਆਪਣੇ ਘਰ ‘ਚ ਹਰ ਸਾਲ ਦੀ ਤਰ੍ਹਾਂ ਗਣਪਤੀ ਨੂੰ ਲੈ ਕੇ ਆਏ ਸਨ । ਇਸ ਦੇ ਨਾਲ ਹੀ ਅਦਾਕਾਰਾ ਕਰੀਨਾ ਕਪੂਰ ‘ਤੇ ਸੈਫ ਅਲੀ ਖ਼ਾਨ ਦਾ ਲਾਡਲਾ ਤੈਮੂਰ ਵੀ ਗਣਪਤੀ ਦੇ ਰੰਗ ‘ਚ ਰੰਗਿਆ ਨਜ਼ਰ ਆਇਆ । https://www.instagram.com/p/CELitazHXqb/?utm_source=ig_web_copy_link ਤੈਮੂਰ ਲੀਗੋ ਗਣਪਤੀ ਬਣਾਇਆ ਅਤੇ ਉਸ ਦੇ ਸਾਹਮਣੇ ਹੱਥ ਜੋੜ ਕੇ ਬੈਠਾ ਨਜ਼ਰ ਆਇਆ । ਤੈਮੂਰ ਦਾ ਇਹ ਕਿਊਟ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ । https://www.instagram.com/p/CD5ca_8JWFY/ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਕਰੀਨਾ ਕਪੂਰ ਮੁੜ ਤੋਂ ਪ੍ਰੈਗਨੇਂਟ ਹੋਈ ਹੈ ਅਤੇ ਤੈਮੂਰ ਦੇ ਘਰ ਇੱਕ ਨਵਾਂ ਮਹਿਮਾਨ ਉਸ ਨਾਲ ਖੇਡਣ ਲਈ ਜਲਦ ਹੀ ਆਏਗਾ ।

0 Comments
0

You may also like