ਤਾਨੀਆ ਅਤੇ ਗੁਰਪ੍ਰੀਤ ਘੁੱਗੀ ਫ਼ਿਲਮ ‘ਕਣਕਾਂ ਦੇ ਓਹਲੇ’ ਦੀ ਸ਼ੂਟਿੰਗ ਹੋਈ ਸ਼ੁਰੂ; ਸਾਹਮਣੇ ਆਈਆਂ ਤਸਵੀਰਾਂ

Written by  Lajwinder kaur   |  February 02nd 2023 11:23 AM  |  Updated: February 02nd 2023 11:51 AM

ਤਾਨੀਆ ਅਤੇ ਗੁਰਪ੍ਰੀਤ ਘੁੱਗੀ ਫ਼ਿਲਮ ‘ਕਣਕਾਂ ਦੇ ਓਹਲੇ’ ਦੀ ਸ਼ੂਟਿੰਗ ਹੋਈ ਸ਼ੁਰੂ; ਸਾਹਮਣੇ ਆਈਆਂ ਤਸਵੀਰਾਂ

Tania, Gurpreet Ghuggi starrer movie 'Kanka De Ohle' : ਪੰਜਾਬੀ ਸਿਨੇਮਾ ਜੋ ਕਿ ਤੇਜ਼ੀ ਦੇ ਨਾਲ ਸਫਲਤਾ ਦੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਜਿਸ ਕਰਕੇ ਹਰ ਹਫਤੇ ਕਈ ਫ਼ਿਲਮਾਂ ਰਿਲੀਜ਼ ਹੋ ਰਹੀਆਂ ਨੇ ਤੇ ਕਈ ਨਵੀਆਂ ਫ਼ਿਲਮਾਂ ਦੇ ਐਲਾਨ ਹੋ ਰਹੇ ਹਨ। ਹਾਲ ਵਿੱਚ ਤਾਨੀਆ ਅਤੇ ਗੁਰਪ੍ਰੀਤ ਘੁੱਗੀ ਫ਼ਿਲਮ ‘ਕਣਕਾਂ ਦੇ ਓਹਲੇ’ ਦਾ ਪੋਸਟਰ ਸਾਹਮਣੇ ਆਇਆ ਸੀ। ਦੱਸ ਦਈਏ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

Kanka De Ohle image source: Instagram

ਹੋਰ ਪੜ੍ਹੋ : ਗੁਰਦਾਸ ਮਾਨ ਨੇ ਕਪਿਲ ਸ਼ਰਮਾ ਦੇ ਨਾਲ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਕਿਹਾ ‘ਜਿਉਂਦੇ ਵੱਸਦੇ ਰਹੋ ਕਪਿਲ’

ਫ਼ਿਲਮ ‘ਕਣਕਾਂ ਦੇ ਓਹਲੇ’ ਦੀ ਸ਼ੂਟਿੰਗ ਹੋਈ ਸ਼ੁਰੂ

ਦੱਸ ਦਈਏ ਜਨਵਰੀ ਮਹੀਨੇ ਵਿੱਚ ਫ਼ਿਲਮ ‘ਕਣਕਾਂ ਦੇ ਓਹਲੇ’ ਦਾ ਐਲਾਨ ਕੀਤਾ ਗਿਆ ਸੀ। ਅਦਾਕਾਰਾ ਤਾਨੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਫ਼ਿਲਮ ਦਾ ਪੋਸਟਰ ਸ਼ੇਅਰ ਕੀਤਾ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ। ਦੱਸ ਦਈਏ ਫ਼ਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਪ੍ਰੋਡਿਊਸਰ ਹਾਰਡੀ ਲੁਧਿਆਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਫ਼ਿਲਮ ਦੇ ਸੈੱਟ ਤੋਂ ਕੁਝ ਤਸਵੀਰਾਂ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਨੇ। ਉਨ੍ਹਾਂ ਨੇ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਨੇ ਜਿਸ ਵਿੱਚ ਤਾਨੀਆ, ਗੁਰਪ੍ਰੀਤ ਘੁੱਗੀ ਅਤੇ ਫ਼ਿਲਮ ਦੀ ਬਾਕੀ ਸਟਾਰ ਕਾਸਟ ਨਜ਼ਰ ਆ ਰਹੀ ਹੈ।

tania image source: Instagram

ਉੱਧਰ ਬਾਲ ਕਲਾਕਾਰ ਕਿਸ਼ਟੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਫ਼ਿਲਮ ਦਾ ਮਹੁਰਤ ਸ਼ੂਟ ਦੀ ਤਸਵੀਰ ਸਾਂਝੀ ਕੀਤੀ ਹੈ।

Tania,Gurpreet Ghuggi movie image source: Instagram

ਫ਼ਿਲਮ ਦੀ ਸਟਾਰ ਕਾਸਟ

ਇਸ ਫ਼ਿਲਮ ‘ਚ ਗੁਰਪ੍ਰੀਤ ਘੁੱਗੀ, ਤਾਨੀਆ , ਕਿਸ਼ਟੂ ਅਤੇ ਕਈ ਹੋਰ ਪੰਜਾਬੀ ਕਲਾਕਾਰ ਨਜ਼ਰ ਆਉਣਗੇ। ਫ਼ਿਲਮ ਦੇ ਪੋਸਟਰ ਤੋਂ ਪਤਾ ਚੱਲਦਾ ਹੈ ਕਿ ਇਹ ਫ਼ਿਲਮ ਦੀ ਕਹਾਣੀ ਪਿਓ-ਧੀ ਦੇ ਖੂਬਸੂਰਤ ਰਿਸ਼ਤੇ ਦੇ ਆਲੇ ਦੁਆਲੇ ਘੁੰਮੇਗੀ। ਇਹ ਫ਼ਿਲਮ ਇਸੇ ਸਾਲ ਰਿਲੀਜ਼ ਹੋਵੇਗੀ, ਪਰ ਅਜੇ ਤਾਰੀਖ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

Tania,Gurpreet Ghuggi movie news

ਫ਼ਿਲਮ ਦਾ ਨਿਰਦੇਸ਼ਨ ਤੇਜਿੰਦਰ ਸਿੰਘ ਦੁਆਰਾ ਕੀਤਾ ਜਾ ਰਿਹਾ ਹੈ। ਜਿਨ੍ਹਾਂ ਨੇ ਪਹਿਲਾਂ ਵੀ ਬਹੁਤ ਸਾਰੇ ਸੁਪਰਹਿੱਟ ਪੰਜਾਬੀ ਮਿਊਜ਼ਿਕ ਵੀਡੀਓਜ਼ ਦਾ ਨਿਰਦੇਸ਼ਨ ਕੀਤਾ ਹੈ ਅਤੇ ਕਈ ਪ੍ਰਮੁੱਖ ਪੰਜਾਬੀ ਗਾਇਕਾਂ ਅਤੇ ਅਦਾਕਾਰਾਂ ਨਾਲ ਕੰਮ ਕੀਤਾ ਹੈ। ਇਸ ਫ਼ਿਲਮ ਦੀ ਕਹਾਣੀ ਗੁਰਜਿੰਦ ਮਾਨ ਨੇ ਲਿਖੀ ਹੈ। ਦੱਸ ਦਈਏ ਉਹ ਪੰਜਾਬੀ ਫ਼ਿਲਮੀ ਇੰਡਸਟਰੀ ਦੇ ਨਾਮਵਰ ਲੇਖਕ ਹਨ। ਤਾਨੀਆ ਤੇ ਗੁਰਪ੍ਰੀਤ ਘੁੱਗੀ ਦੇ ਫੈਨਜ਼ ਇਸ ਫ਼ਿਲਮ ਨੂੰ ਲੈ ਕੇ ਉਤਸ਼ਾਹਿਤ ਹਨ।

 

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network