ਤਨੁਸ਼੍ਰੀ ਦੱਤਾ ਦਾ ਵੱਡਾ ਬਿਆਨ, ਕਿਹਾ 'ਜੇਕਰ ਮੈਨੂੰ ਕੁਝ ਹੋਇਆ ਤਾਂ ਨਾਨਾ ਪਾਟੇਕਰ ਜ਼ਿੰਮੇਵਾਰ ਹੋਣਗੇ'

written by Lajwinder kaur | July 29, 2022

Tanushree Dutta: 'ਮੀ ਟੂ' ਮੁਹਿੰਮ ਨਾਲ ਦੇਸ਼ ਭਰ 'ਚ ਹੰਗਾਮਾ ਮਚਾਉਣ ਵਾਲੀ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਤਾਜ਼ਾ ਪੋਸਟ ਨਾਲ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਪੋਸਟ 'ਚ ਅਦਾਕਾਰਾ ਨੇ ਇਸ਼ਾਰਾ ਕੀਤਾ ਹੈ ਕਿ ਕਿਤੇ ਨਾ ਕਿਤੇ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਅਦਾਕਾਰਾ ਨੇ ਕਿਹਾ ਕਿ ਜੇਕਰ ਉਸ ਨੂੰ ਕੁਝ ਹੁੰਦਾ ਹੈ ਤਾਂ ਇਸ ਦੇ ਲਈ ਬਾਲੀਵੁੱਡ ਦੇ ਨਾਮੀ ਐਕਟਰ ਨਾਨਾ ਪਾਟੇਕਰ ਅਤੇ ਬਾਲੀਵੁੱਡ ਮਾਫੀਆ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ : ਡਰੇਕ ਨੇ ਆਪਣੇ ਮਿਊਜ਼ਿਕ ਸ਼ੋਅ ‘ਚ ਪਾਈ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਟੀ-ਸ਼ਰਟ

inside image of tanushri dutt

ਅਦਾਕਾਰਾ ਤਨੁਸ਼੍ਰੀ ਨੇ ਆਪਣੀ ਫੋਟੋ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਅਤੇ ਲਿਖਿਆ, "ਜੇਕਰ ਮੈਨੂੰ ਕਦੇ ਕੁਝ ਹੋ ਜਾਂਦਾ ਹੈ, ਤਾਂ ਤੁਹਾਨੂੰ ਦੱਸ ਦੇਈਏ ਕਿ #MeToo ਦੇ ਦੋਸ਼ੀ ਨਾਨਾ ਪਾਟੇਕਰ, ਉਨ੍ਹਾਂ ਦੇ ਵਕੀਲ ਅਤੇ ਸਹਿਯੋਗੀ ਅਤੇ ਉਨ੍ਹਾਂ ਦੇ ਬਾਲੀਵੁੱਡ ਮਾਫੀਆ ਦੋਸਤ ਜ਼ਿੰਮੇਵਾਰ ਹੋਣਗੇ! ਕੌਣ ਹਨ ਬਾਲੀਵੁੱਡ ਮਾਫੀਆ? ਉਹੀ ਲੋਕ ਜਿਨ੍ਹਾਂ ਦੇ ਨਾਮ SSR ਸਿੰਘ (ਸੁਸ਼ਾਂਤ ਸਿੰਘ ਰਾਜਪੂਤ) ਦੀ ਮੌਤ ਦਾ ਕੇਸ ‘ਚ ਵਾਰ-ਵਾਰ ਸਾਹਮਣੇ ਆਉਂਦੇ ਨੇ... (ਨੋਟ ਕਰੋ ਕਿ ਹਰ ਕਿਸੇ ਦਾ ਇੱਕ ਹੀ ਅਪਰਾਧਿਕ ਵਕੀਲ ਹੁੰਦਾ ਹੈ)... ਉਨ੍ਹਾਂ ਦੀਆਂ ਫਿਲਮਾਂ ਨਾ ਦੇਖੋ, ਉਨ੍ਹਾਂ ਦਾ ਪੂਰੀ ਤਰ੍ਹਾਂ ਬਾਈਕਾਟ ਕਰੋ ਅਤੇ ਬਦਲੇ ਦੀ ਭਾਵਨਾ ਨਾਲ ਉਸ ਦਾ ਪਿੱਛਾ ਕਰੋ...’

Tanushree Dutta reveals she's being harassed, asks for help [Details Inside] Image Source: Twitter
ਉਨ੍ਹਾਂ ਨੇ ਅੱਗੇ ਲਿਖਿਆ ਹੈ-‘ਉਨ੍ਹਾਂ ਸਾਰੇ ਉਦਯੋਗਿਕ ਚਿਹਰਿਆਂ ਅਤੇ ਪੱਤਰਕਾਰਾਂ ਦਾ ਪਿੱਛਾ ਕਰੋ ਜੋ ਮੇਰੇ ਅਤੇ PR ਲੋਕਾਂ ਬਾਰੇ ਜਾਅਲੀ ਖ਼ਬਰਾਂ ਫੈਲਾਉਂਦੇ ਹਨ ਜੋ ਵਿਨਾਸ਼ਕਾਰੀ ਅਤੇ ਘਾਤਕ ਮੁਹਿੰਮਾਂ ਦੇ ਪਿੱਛੇ ਸਨ...ਹਰ ਕਿਸੇ ਦਾ ਪਿੱਛਾ ਕਰੋ !! ਉਨ੍ਹਾਂ ਦੀ ਜ਼ਿੰਦਗੀ ਨੂੰ ਨਰਕ ਬਣਾਉ ਕਿਉਂਕਿ ਉਨ੍ਹਾਂ ਨੇ ਮੈਨੂੰ ਪਰੇਸ਼ਾਨ ਕੀਤਾ ਸੀ...ਬਹੁਤ ਕੁਝ! ਕਾਨੂੰਨ ਅਤੇ ਇਨਸਾਫ਼ ਮੇਰੇ ਲਈ ਅਸਫਲ ਹੋ ਸਕਦਾ ਹੈ ਪਰ ਮੈਨੂੰ ਇਸ ਮਹਾਨ ਦੇਸ਼ ਦੇ ਲੋਕਾਂ ਵਿੱਚ ਵਿਸ਼ਵਾਸ ਹੈ..ਜੈ ਹਿੰਦ..ਫਿਰ ਮਿਲਾਂਗੇ..’।

Tanushree Dutta meets with 'accident' as her car's brakes fail Image Source: Twitter

ਦੱਸ ਦੇਈਏ ਕਿ ਅਕਤੂਬਰ 2018 'ਚ ਤਨੁਸ਼੍ਰੀ ਨੇ ਨਾਨਾ ਪਾਟੇਕਰ 'ਤੇ ਦੋਸ਼ ਲਗਾਇਆ ਸੀ ਕਿ 10 ਸਾਲ ਪਹਿਲਾਂ ਉਸ ਨੇ ਇੱਕ ਗੀਤ ਦੀ ਸ਼ੂਟਿੰਗ ਦੌਰਾਨ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ ਸੀ ਅਤੇ ਉਸ ਦਾ ਸ਼ੋਸ਼ਣ ਕੀਤਾ ਸੀ। ਇਸ ਨੂੰ ਲੈ ਕੇ ਮੀਡੀਆ 'ਚ ਕਾਫੀ ਹੰਗਾਮਾ ਹੋਇਆ ਸੀ। ਦੱਸ ਦਈਏ ਤਨੁਸ਼੍ਰੀ ਦੱਤ ਲੰਬੇ ਸਮੇਂ ਤੋਂ ਫ਼ਿਲਮਾਂ ਤੋਂ ਗਾਇਬ ਹਨ। ਪਰ ਉਹ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੀ ਰਹਿੰਦੀ ਹੈ।

You may also like