ਲਓ ਜੀ ਤਰਸੇਮ ਜੱਸੜ ਨੇ ਵੀ ਆਪਣੀ ਫ਼ਿਲਮ ‘ਰੱਬ ਦਾ ਰੇਡੀਓ-3’ ਦਾ ਕੀਤਾ ਐਲਾਨ, ਇਸ ਦਿਨ ਬਣੇਗੀ ਸਿਨੇਮਾ ਘਰ ਦਾ ਸ਼ਿੰਗਾਰ

Written by  Lajwinder kaur   |  August 26th 2021 01:14 PM  |  Updated: August 26th 2021 01:14 PM

ਲਓ ਜੀ ਤਰਸੇਮ ਜੱਸੜ ਨੇ ਵੀ ਆਪਣੀ ਫ਼ਿਲਮ ‘ਰੱਬ ਦਾ ਰੇਡੀਓ-3’ ਦਾ ਕੀਤਾ ਐਲਾਨ, ਇਸ ਦਿਨ ਬਣੇਗੀ ਸਿਨੇਮਾ ਘਰ ਦਾ ਸ਼ਿੰਗਾਰ

ਪੰਜਾਬੀ ਗਾਇਕ ਤੇ ਐਕਟਰ ਤਰਸੇਮ ਜੱਸੜ  (Tarsem Jassar) ਨੇ ਆਪਣੀ ਫ਼ਿਲਮ ‘ਰੱਬ ਦਾ ਰੇਡੀਓ’ (Rabb Da Radio) ਤੀਜੇ ਭਾਗ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ੀ ਦਿੰਦੇ ਹੋਏ ਉਨ੍ਹਾਂ ਨੇ ਫ਼ਿਲਮ ਦਾ ਫਰਸਟ ਲੁੱਕ ਨੂੰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਉਹ ਰੱਬ ਦਾ ਰੇਡੀਓ-3 ਲੈ ਕੇ ਆ ਰਹੇ ਨੇ।

ਹੋਰ ਪੜ੍ਹੋ: ਮਾਸ਼ਾ ਅਲੀ ਨੇ ਕਈ ਹੋਰ ਗਾਇਕਾਂ ਦੇ ਨਾਲ ਮਿਲਕੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਸਰਬਤ ਦੇ ਭਲੇ ਲਈ ਕੀਤੀ ਅਰਦਾਸ

simi and tarsem jassar shared poster of rab da radio 3-min Image Source: Instagram

ਇਸ ਪੋਸਟਰ ਦੇ ਨਾਲ ਉਨ੍ਹਾਂ ਨੇ ਫ਼ਿਲਮ ਦੀ ਰਿਲੀਜ਼ ਡੇਟ ਤੋਂ ਵੀ ਪਰਦਾ ਚੁੱਕ ਦਿੱਤਾ ਹੈ। ਉਨ੍ਹਾਂ ਨੇ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ “ Rabb Da Radio 3“ 8 ਅਪ੍ਰੈਲ 2022 ਰਿਲੀਜ਼ ਹੋਵੇਗੀ ਸਿਨੇਮਾ ਘਰ ‘Shukar Malak da ?..’ । ਕੁਲਬੀਰ ਝਿੰਜਰ ਨੇ ਵੀ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਨੇ। ਉਧਰ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਇਸ ਪੋਸਟ ਉੱਤੇ ਵੱਡੀ ਗਿਣਤੀ ਲਾਈਕਸ ਤੇ ਕਮੈਂਟ ਆ ਚੁੱਕੇ ਨੇ। ਸਿੰਮੀ ਚਾਹਲ (Simi Chahal)ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ 'ਚ ਫ਼ਿਲਮ ਦੇ ਪੋਸਟਰ ਨੂੰ ਸਾਂਝਾ ਕੀਤਾ ਹੈ।

ਹੋਰ ਪੜ੍ਹੋ:ਨਿਸ਼ਾ ਬਾਨੋ ਨੇ ਆਪਣੀ ਭਤੀਜੀ ਦੇ ਨਾਲ ਤਸਵੀਰ ਪੋਸਟ ਕਰਕੇ ਦਿੱਤੀ ਜਨਮਦਿਨ ਦੀ ਵਧਾਈ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਭੂਆ-ਭਤੀਜੀ ਦਾ ਇਹ ਕਿਊਟ ਅੰਦਾਜ਼

simi and tarsem Image Source: Instagram

ਇਸ ਫ਼ਿਲਮ 'ਚ ਤਰਸੇਮ ਜੱਸੜ ਤੇ ਸਿੰਮੀ ਚਾਹਲ ਦੀ ਜੋੜੀ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲੇਗੀ। ਇਹ ਫ਼ਿਲਮ ਵੇਹਲੀ ਜਨਤਾ ਤੇ ਓਮ ਜੀ ਗਰੁੱਪ ਵੱਲੋਂ ਪੇਸ਼ ਕੀਤੀ ਜਾਵੇਗੀ । ਇਹ ਫ਼ਿਲਮ ਅਗਲੇ ਸਾਲ 8 ਅਪ੍ਰੈਲ ਨੂੰ ਸਿਨੇਮਾ ਘਰਾਂ ਚ ਰੌਣਕ ਲਗਾਉਂਦੀ ਹੋਈ ਨਜ਼ਰ ਆਵੇਗੀ। ਦੱਸ ਦਈਏ ਇਸ ਫ਼ਿਲਮ ਦਾ ਹਰ ਭਾਗ ਹਮੇਸ਼ਾ ਦਰਸ਼ਕਾਂ ਦੀ ਉਮੀਦਾਂ ਉੱਤੇ ਖਰੀ ਉੱਤਰੀ ਹੈ। ਜਿਸ ਕਰਕੇ ਦਰਸ਼ਕਾਂ ਨੂੰ ਇਸ ਫ਼ਿਲਮ ਨੂੰ ਵੀ ਲੈ ਕੇ ਕਾਫੀ ਉਤਸੁਕ ਨੇ। ਦੱਸ ਦਈਏ ਇਸੇ ਸਾਲ ਤਰਸੇਮ ਜੱਸੜ ਤੇ ਸਿੰਮੀ ਚਾਹਲ ਦੀ ਫ਼ਿਲਮ ‘ਰੱਬ ਦਾ ਰੇਡੀਓ-2’ ਨੂੰ ਨੈਸ਼ਨਲ ਅਵਾਰਡ ਮਿਲਿਆ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network