ਲਓ ਜੀ ਤਰਸੇਮ ਜੱਸੜ ਨੇ ਫ਼ਿਲਮ ‘ਗਲਵੱਕੜੀ’ ਦੀ ਨਵੀਂ ਰਿਲੀਜ਼ ਡੇਟ ਦਾ ਕੀਤਾ ਐਲਾਨ, ਸਾਂਝਾ ਕੀਤਾ ਖ਼ੂਬਸੂਰਤ ਪੋਸਟਰ

Written by  Lajwinder kaur   |  February 04th 2022 01:38 PM  |  Updated: February 04th 2022 01:38 PM

ਲਓ ਜੀ ਤਰਸੇਮ ਜੱਸੜ ਨੇ ਫ਼ਿਲਮ ‘ਗਲਵੱਕੜੀ’ ਦੀ ਨਵੀਂ ਰਿਲੀਜ਼ ਡੇਟ ਦਾ ਕੀਤਾ ਐਲਾਨ, ਸਾਂਝਾ ਕੀਤਾ ਖ਼ੂਬਸੂਰਤ ਪੋਸਟਰ

ਪੰਜਾਬੀ ਕਲਾਕਾਰ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਦੀਆਂ ਰਿਲੀਜ਼ ਡੇਟਸ ਸਾਂਝੀਆਂ ਕਰ ਰਹੇ ਨੇ। ਬੈਕ ਟੂ ਬੈਕ ਪੰਜਾਬੀ ਫ਼ਿਲਮਾਂ ਰਿਲੀਜ਼ ਹੋਣ ਲਈ ਤਿਆਰ ਨੇ। ਇਸੇ ਲੜੀ ‘ਚ ਤਰਸੇਮ ਜੱਸੜ Tarsem Jassar  ਦੀ ਮੋਸਟ ਅਵੇਟਡ ਫ਼ਿਲਮ ਗਲਵੱਕੜੀ Galwakdi ਦਾ ਨਾਂਅ ਵੀ ਸ਼ਾਮਿਲ ਹੋ ਗਿਆ ਹੈ। ਗਾਇਕ ਤੇ ਐਕਟਰ ਤਰਸੇਮ ਨੇ ਆਪਣੀ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਨਵੀਂ ਰਿਲੀਜ਼ ਡੇਟ ਸਾਂਝੀ ਕਰ ਦਿੱਤੀ ਹੈ।

ਹੋਰ ਪੜ੍ਹੋ : ਟੀਵੀ ਅਦਾਕਾਰਾ ਕਰਿਸ਼ਮਾ ਤੰਨਾ ਅਤੇ ਵਰੁਣ ਬੰਗੇਰਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਹਲਦੀ ਸਮਾਰੋਹ ਦੀਆਂ ਤਸਵੀਰਾਂ ਵਾਇਰਲ

tarsem jassar

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਲਓ ਜੀ ? ਗਲਵੱਕੜੀ ਦੀ ਨਵੀਂ ਤਰੀਕ, ਤਰੀਕ ਤੇ ਤਰੀਕ ? ਹੁਣ ਤਾਂ ਆਪਣੇ ਆਪ ਨੂੰ ਹਾਸਾ ਆਉਂਦਾ, ਮਾਰਲੇ ਕੋਰੋਨਾ ਨੇ, ਤੁਹਾਡੇ ਮੈਸੇਜ ਬਹੁਤ ਆ ਰਹੇ ਨੇ ਕੇ ਗਲਵੱਕੜੀ ਕਦੋਂ ਆਉ, ਹੁਣ ਆਖਿਰਕਾਰ ਮਾਲਕ ਮੇਹਰ ਰੱਖੇ ਆਪਾਂ 8 ਅਪ੍ਰੈਲ ਨੂੰ ਰਿਲੀਜ਼ ਕਰ ਦੇਣੀ, ਸਬਰ ਦਾ ਫ਼ਲ ਮਿੱਠਾ ਹੁੰਦਾ ..., ਮੂਵੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉ ਮੈਂ ਇਹ ਗੱਲ ਪੂਰੇ ਮਨ ਨਾਲ ਕਹਿ ਸਕਦਾ ਹਾਂ’। ਉਨ੍ਹਾਂ ਨੇ ਨਾਲ ਹੀ ਫ਼ਿਲਮ ਦੀ ਸਟਾਰ ਕਾਸਟ ਨੂੰ ਵੀ ਟੈਗ ਕੀਤਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਉਤਸੁਕਤਾ ਨੂੰ ਬਿਆਨ ਕਰ ਰਹੇ ਨੇ।

inside image of tarsem jassar and wamiqa gabbi

ਹੋਰ ਪੜ੍ਹੋ : ਗਾਇਕ ਕਰਨ ਔਜਲਾ ਨੂੰ ਮਾਰਨ ਲਈ ਗੈਂਗਸਟਰਾਂ ਨੇ ਚਲਾਈਆਂ ਗੋਲੀਆਂ! ਸੋਸ਼ਲ ਮੀਡੀਆ 'ਤੇ ਹੈਰੀ ਚੱਠਾ ਗਰੁੱਪ ਨੇ ਪੋਸਟ ਕਰਕੇ ਦਿੱਤੀ ਧਮਕੀ

ਇਸ ਫ਼ਿਲਮ ਦੀ ਕਹਾਣੀ ਤਰਸੇਮ ਜੱਸੜ ਤੇ ਵਾਮਿਕਾ ਗੱਬੀ Wamiqa Gabbi ਦੇ ਆਲੇ-ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ। ਫ਼ਿਲਮ ਦਾ ਸ਼ਾਨਦਾਰ ਟ੍ਰੇਲਰ ਪਹਿਲਾਂ ਹੀ ਦਰਸ਼ਕਾਂ ਦੇ ਰੂਬਰੂ ਹੋ ਚੁੱਕਿਆ ਹੈ। ਟ੍ਰੇਲਰ ‘ਚ ਦੇਖਿਆ ਗਿਆ ਸੀ ਕਿ ਦੋ ਵੱਖਰੇ ਸੁਭਾਅ ਰੱਖਣ ਵਾਲੇ ਕਿਵੇਂ ਪਿਆਰ ‘ਚ ਪੈ ਜਾਂਦੇ ਨੇ। ਤਰਸੇਮ ਜੱਸੜ ਜੋ ਕਿ ਫ਼ਿਲਮ ‘ਚ ਜਗਤੇਸ਼ਵਰ ਨਾਂਅ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ, ਜੋ ਕਿ ਸਾਫ-ਸਫਾਈ ਅਤੇ ਅਸੂਲ ਪਸੰਦ ਸੁਭਾਅ ਦਾ ਮਾਲਕ ਹੈ। ਪਰ ਜਗਤੇਸ਼ਵਰ ਤੋਂ ਉਲਟ ਸੁਭਾਅ ਰੱਖਣ ਵਾਲੀ ਵਾਮਿਕਾ ਗੱਬੀ ਯਾਨੀਕਿ ਅੰਬਰ ਜੋ ਕਿ ਚੁਲਬੁਲੇ ਅਤੇ ਬੇ-ਪਰਵਾਹ ਸੁਭਾਅ ਦੀ ਮਾਲਿਕ ਹੈ। ਟ੍ਰੇਲਰ ਪਹਿਲਾਂ ਹੀ ਦਰਸ਼ਕਾਂ ਦਾ ਦਿਲ ਜਿੱਤ ਚੁੱਕਿਆ ਹੈ। ਇਸ ਫ਼ਿਲਮ ‘ਚ ਬੀ.ਐੱਨ ਸ਼ਰਮਾ, ਰੁਪਿੰਦਰ ਰੂਪੀ, ਰਘਬੀਰ ਬੋਲੀ, ਹਨੀ ਮੱਟੂ ਵਰਗੇ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਗਲਵੱਕੜੀ ਫ਼ਿਲਮ ਦੀ ਕਹਾਣੀ ਰਣਦੀਪ ਚਾਹਲ ਨੇ ਲਿਖੀ ਹੈ ਤੇ ਸ਼ਰਨ ਆਰਟ ਵੱਲੋਂ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ। ਵਿਹਲੀ ਜਨਤਾ ਫਿਲਮਸ ਤੇ ਓਮ ਜੀ ਸਟਾਰ ਸਟੂਡੀਓਸ ਦੀ ਪੇਸ਼ਕਸ਼ ਵਾਲੀ ਇਹ ਫ਼ਿਲਮ 8 ਅਪ੍ਰੈਲ 2022 ਨੂੰ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ।

 

View this post on Instagram

 

A post shared by Tarsem Jassar (@tarsemjassar)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network