ਟੀਵੀ ਅਦਾਕਾਰਾ ਕਰਿਸ਼ਮਾ ਤੰਨਾ ਅਤੇ ਵਰੁਣ ਬੰਗੇਰਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਹਲਦੀ ਸਮਾਰੋਹ ਦੀਆਂ ਤਸਵੀਰਾਂ ਵਾਇਰਲ

Written by  Lajwinder kaur   |  February 04th 2022 10:45 AM  |  Updated: February 04th 2022 10:45 AM

ਟੀਵੀ ਅਦਾਕਾਰਾ ਕਰਿਸ਼ਮਾ ਤੰਨਾ ਅਤੇ ਵਰੁਣ ਬੰਗੇਰਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਹਲਦੀ ਸਮਾਰੋਹ ਦੀਆਂ ਤਸਵੀਰਾਂ ਵਾਇਰਲ

Karishma Tanna's Haldi Ceremony: ਸਾਲ 2022 ਦੀ ਸ਼ੁਰੂਆਤ ਮੋਹਿਤ ਰੈਨਾ ਦੇ ਵਿਆਹ ਦੀ ਖੁਸ਼ਖਬਰੀ ਨਾਲ ਹੋਈ ਹੈ। ਉਦੋਂ ਤੋਂ ਹੁਣ ਤੱਕ ਕਈ ਸਿਤਾਰਿਆਂ ਦੇ ਵਿਆਹ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਜਿੱਥੇ ਕੁਝ ਸਿਤਾਰੇ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ, ਉੱਥੇ ਹੀ ਕੁਝ ਇਸ ਦੀਆਂ ਤਿਆਰੀਆਂ 'ਚ ਵੀ ਲੱਗੇ ਹੋਏ ਹਨ। ਕੁਝ ਦਿਨ ਪਹਿਲਾਂ ਹੀ ਅਦਾਕਾਰਾ ਮੌਨੀ ਰਾਏ ਦਾ ਵੀ ਵਿਆਹ ਹੋਇਆ ਹੈ। ਹੁਣ ਇਸ ਲਿਸਟ 'ਚ ਖੂਬਸੂਰਤ ਅਦਾਕਾਰਾ ਕਰਿਸ਼ਮਾ ਤੰਨਾ Karishma Tanna ਦਾ ਨਾਂ ਵੀ ਸ਼ਾਮਿਲ ਹੋਣ ਜਾ ਰਿਹਾ ਹੈ। ਕਰਿਸ਼ਮਾ ਤੰਨਾ 5 ਫਰਵਰੀ ਨੂੰ ਬਿਜ਼ਨੈੱਸਮੈਨ ਵਰੁਣ ਬੰਗੇਰਾ Varun Bangera ਨਾਲ ਵਿਆਹ ਦੇ ਬੰਧਨ 'ਚ ਬੱਝ ਜਾਵੇਗੀ। ਕਰਿਸ਼ਮਾ-ਵਰੁਣ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ ਅਤੇ ਜੋੜੇ ਦੀਆਂ ਹਲਦੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ।

karishma tanna haldi ceremony pics

ਹੋਰ ਪੜ੍ਹੋ : ਮਹਿਤਾਬ ਵਿਰਕ ਦੀ ਡੈਬਿਊ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਦਾ ਨਵਾਂ ਮਜ਼ੇਦਾਰ ਪੋਸਟਰ ਆਇਆ ਸਾਹਮਣੇ, ਜਾਣੋ ਕਿਸ ਦਿਨ ਰਿਲੀਜ਼ ਹੋਣ ਜਾ ਰਹੀ ਹੈ ਇਹ ਫ਼ਿਲਮ

ਕਰਿਸ਼ਮਾ ਤੰਨਾ ਅਤੇ ਵਰੁਣ ਦੇ ਵਿਆਹ ਤੋਂ ਪਹਿਲਾਂ ਦੇ ਫੰਕਸ਼ਨ ਸ਼ੁਰੂ ਹੋ ਗਏ ਹਨ। ਕਰਿਸ਼ਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਹਲਦੀ ਸਮਾਰੋਹ ਦੀਆਂ ਤਸਵੀਰਾਂ ਪੋਸਟ ਕੀਤੀਆਂ ਨੇ। ਇਸ ਤਸਵੀਰ 'ਚ ਕਰਿਸ਼ਮਾ ਬਹੁਤ ਹੀ ਸਿੰਪਲ ਪਰ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਸਿਤਾਰਿਆਂ ਨੇ ਵੀ ਤਸਵੀਰ 'ਤੇ ਕਮੈਂਟ ਕਰਦੇ ਹੋਏ ਵਧਾਈਆਂ ਦੇ ਰਹੇ ਹਨ।

karishma tanna haldi ceremony

ਜਿੱਥੇ ਕਰਿਸ਼ਮਾ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਅਤੇ ਵੀਡੀਓ ਪੋਸਟ ਕੀਤੀ ਹੈ। ਉਥੇ ਹੀ ਦੂਜੇ ਪਾਸੇ ਉਸ ਨੇ ਇੰਸਟਾ ਸਟੋਰੀ 'ਤੇ ਵੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਵਰੁਣ ਅਤੇ ਕਰਿਸ਼ਮਾ ਦੀ ਜੋੜੀ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਵੀਡੀਓ 'ਚ ਦੇਖ ਸਕਦੇ ਹੋ ਦੋਵੇਂ ਇਕੱਠੇ ਖੂਬ ਮਸਤੀ ਕਰ ਰਹੇ ਹਨ।

ਹੋਰ ਪੜ੍ਹੋ : ਅਦਾਕਾਰ ਗੈਵੀ ਚਾਹਲ ਨੇ ਆਪਣੇ ਵਿਆਹ ਦੀ ਵਰ੍ਹੇਗੰਢ ‘ਤੇ ਪਹਿਲੀ ਵਾਰ ਸਾਂਝੀ ਕੀਤੀ ਆਪਣੀ ਪਤਨੀ ਦੇ ਨਾਲ ਇਹ ਖ਼ਾਸ ਤਸਵੀਰ, ਕਲਾਕਾਰ ਦੇ ਰਹੇ ਨੇ ਵਧਾਈਆਂ

ਜ਼ਿਕਰਯੋਗ ਹੈ ਕਿ ਕਰਿਸ਼ਮਾ ਤੰਨਾ ਅਤੇ ਵਰੁਣ ਬੰਗੇਰਾ ਨੇ ਪਿਛਲੇ ਸਾਲ ਨਵੰਬਰ 'ਚ ਮੰਗਣੀ ਕੀਤੀ ਸੀ। ਕਰਿਸ਼ਮਾ-ਵਰੁਣ ਦੀਆਂ ਫੋਟੋਆਂ-ਵੀਡੀਓਜ਼ ਨੂੰ ਪ੍ਰਸ਼ੰਸਕਾਂ ਨੇ ਖੂਬ ਪਸੰਦ ਕੀਤਾ ਅਤੇ ਵਧਾਈਆਂ ਦਿੱਤੀਆਂ। ਏਕਤਾ ਕਪੂਰ ਤੋਂ ਲੈ ਕੇ ਕਈ ਹੋਰ ਸਿਤਾਰਿਆਂ ਨੇ ਇਸ ਜੋੜੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕਰਿਸ਼ਮਾ ਤੰਨਾ ਜੋ ਕਿ ਕਈ ਨਾਮੀ ਟੀਵੀ ਸੀਰੀਅਲਾਂ 'ਚ ਕੰਮ ਕਰ ਚੁੱਕੀ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network