ਤਰਸੇਮ ਜੱਸੜ ਦਾ ਨਿਮਰਤ ਖਹਿਰਾ ਨਾਲ ਪਹਿਲਾ ਡਿਊਟ ਗਾਣਾ ਰਿਲੀਜ਼, ਦੇਖੋ ਵੀਡੀਓ

Written by  Aaseen Khan   |  February 27th 2019 02:35 PM  |  Updated: February 27th 2019 02:35 PM

ਤਰਸੇਮ ਜੱਸੜ ਦਾ ਨਿਮਰਤ ਖਹਿਰਾ ਨਾਲ ਪਹਿਲਾ ਡਿਊਟ ਗਾਣਾ ਰਿਲੀਜ਼, ਦੇਖੋ ਵੀਡੀਓ

ਤਰਸੇਮ ਜੱਸੜ ਦਾ ਨਿਮਰਤ ਖਹਿਰਾ ਨਾਲ ਪਹਿਲਾ ਡਿਊਟ ਗਾਣਾ ਰਿਲੀਜ਼, ਦੇਖੋ ਵੀਡੀਓ : ਤਰਸੇਮ ਜੱਸੜ ਤੇ ਸਿਮੀ ਚਾਹਲ ਸਟਾਰਰ ਫਿਲਮ 'ਰੱਬ ਦਾ ਰੇਡਿਓ 2' ਦਾ ਪਹਿਲਾ ਪ੍ਰਮੋਸ਼ਨਲ ਗੀਤ 'ਜੱਟਾਂ ਦੇ ਮੁੰਡੇ' ਰਿਲੀਜ਼ ਹੋ ਚੁੱਕਿਆ ਹੈ।ਖਾਸ ਗੱਲ ਇਹ ਹੈ ਕਿ ਗੀਤਕਾਰ, ਅਦਾਕਾਰ ਅਤੇ ਗਾਇਕ ਤਰਸੇਮ ਜੱਸੜ ਦਾ ਇਹ ਪਹਿਲਾ ਡਿਊਟ ਗੀਤ ਹੈ ਜਿਸ 'ਚ ਉਹਨਾਂ ਦਾ ਸਾਥ ਨਿਭਾਇਆ ਹੈ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਨੇ। ਗਾਣੇ 'ਚ ਤਰਸੇਮ ਜੱਸੜ, ਸਿਮੀ ਚਾਹਲ ਅਤੇ ਨਿਮਰਤ ਖਹਿਰਾ ਆਪਣੀਆਂ ਅਦਾਵਾਂ ਦਾ ਜਾਦੂ ਬਿਖੇਰਦੀਆਂ ਨਜ਼ਰ ਆ ਰਹੀਆਂ ਹਨ।

Last day of Voice of Punjab Season 9 Voting! Have you voted yet? Click here, if Not.

ਗਾਣੇ ਦੇ ਬੋਲ ਤਰਸੇਮ ਜੱਸੜ ਅਤੇ ਨਾਮਵਰ ਗੀਤਕਾਰ ਨਰਿੰਦਰ ਬਾਠ ਨੇ ਲਿਖੇ ਹਨ। ਉੱਥੇ ਹੀ ਮਿਊਜ਼ਿਕ ਦੇਸੀ ਕਰਿਉ ਵੱਲੋਂ ਦਿੱਤਾ ਗਿਆ ਹੈ। ਗਾਣੇ ਦਾ ਰੰਗੀਨ ਵੀਡੀਓ ਅਵੇਕਸ ਢਿੱਲੋਂ ਦੇ ਨਿਰਦੇਸ਼ਨ 'ਚ ਬਣਾਇਆ ਗਿਆ ਹੈ। ਰੱਬ ਦਾ ਰੇਡੀਓ 2 ਨੂੰ ਸ਼ਰਨ ਆਰਟ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਕਹਾਣੀ ਜੱਸ ਗਰੇਵਾਲ ਵੱਲੋਂ ਹੀ ਲਿਖੀ ਗਈ ਹੈ।

ਹੋਰ ਵੇਖੋ : ਜਦੋਂ ਬੱਬੂ ਮਾਨ ਕੋਲ ਸਟੇਜ 'ਤੇ ਪਹੁੰਚਿਆ ਗਵਾਚਿਆ ਬੱਚਾ ਤਾਂ ਹੋਇਆ ਕੁਝ ਅਜਿਹਾ, ਦੇਖੋ ਵੀਡੀਓ

ਪਹਿਲੀ ਫਿਲਮ ਵੀ ਜੱਸ ਗਰੇਵਾਲ ਵੱਲੋਂ ਹੀ ਲਿਖੀ ਗਈ ਸੀ। ਫਿਲਮ ਰੱਬ ਦਾ ਰੇਡੀਓ 2 ਨੂੰ ਮਨਪ੍ਰੀਤ ਜੋਹਲ ਅਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।ਫਿਲਮ ‘ਚ ਤਰਸੇਮ ਜੱਸੜ ਅਤੇ ਸਿਮੀ ਚਾਹਲ ਤੋਂ ਇਲਾਵਾ ਬੀ.ਐੱਨ.ਸ਼ਰਮਾ, ਹਰਬੀ ਸੰਘਾ, ਨਿਰਮਲ ਰਿਸ਼ੀ, ਅਵਤਾਰ ਗਿੱਲ ਅਤੇ ਜਗਜੀਤ ਸੰਧੂ ਅਤੇ ਪੰਜਾਬੀ ਇੰਡਸਟਰੀ ਦੇ ਹੋਰ ਵੀ ਕਲਾਕਾਰ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network