ਤਰਸੇਮ ਜੱਸੜ ਆਪਣੇ ਨਵੇਂ ਗਾਣੇ ’ਚ ਦੇਸ਼ ਦੇ ਸਾਰੇ ਸੂਬਿਆਂ ਦੇ ਸੱਭਿਆਚਾਰ ਦੀ ਝਲਕ ਕਰਨਗੇ ਪੇਸ਼

written by Rupinder Kaler | August 05, 2020

ਆਪਣੇ ਗਾਣਿਆਂ ਤੇ ਫ਼ਿਲਮਾਂ ਨਾਲ ਸਭ ਦੇ ਦਿਲਾਂ ਤੇ ਰਾਜ਼ ਕਰਨ ਵਾਲੇ ਤਰਸੇਮ ਜੱਸੜ ਨਵਾਂ ਗੀਤ ਲੈ ਕੇ ਆ ਰਹੇ ਹਨ । ‘ਕੱਜਲਾ’ ਟਾਈਟਲ ਹੇਠ ਰਿਲੀਜ਼ ਹੋਣ ਵਾਲਾ ਇਹ ਗਾਣਾ ਬਹੁਤ ਹੀ ਖ਼ਾਸ ਹੋਣ ਵਾਲਾ ਹੈ, ਕਿਉਂਕਿ ਜਿਸ ਤਰ੍ਹਾਂ ਦਾ ਗੀਤ ਦਾ ਟਾਈਟਲ ਤੇ ਟੀਜ਼ਰ ਹੈ ਉਸ ਤੋਂ ਤਾਂ ਇਹੀ ਲੱਗਦਾ ਹੈ । ਜੱਸੜ ਦਾ ਇਹ ਗੀਤ ਰੋਮਾਂਟਿਕ ਹੋਵੇਗਾ ਜਿਸ ਵਿੱਚ ਵਾਮਿਕਾ ਗੱਬੀ ਆਪਣੇ ਹੁਸਨ ਦੇ ਜਲਵੇ ਬਿਖੇਰਨਗੇ । https://www.instagram.com/p/CDboyo1gte0/ ਗੀਤ ਦਾ ਟੀਜ਼ਰ ਜੱਸੜ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ।ਟੀਜ਼ਰ ਵਿੱਚ ਭਾਰਤ ਦੇ ਹਰ ਸੂਭੇ ਦਾ ਸੱਭਿਆਚਾਰ ਤੇ ਪਹਿਰਾਵਾ ਦਿਖਾਇਆ ਗਿਆ ਹੈ । ਪੂਰਾ ਗਾਣਾ 7 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ । https://www.instagram.com/p/CDd8hUnARn-/ ਇਹ ਗੀਤ ਜੱਸੜ ਦੇ ਐਲਬਮ ਮਾਈ ਪਰਾਈਡ ਦਾ ਹੀ ਹਿੱਸਾ ਹੈ । ਗੀਤ ਦੇ ਬੋਲ ਜੱਸੜ ਨੇ ਹੀ ਲਿਖੇ ਹਨ ਤੇ ਮਿਊਜ਼ਿਕ ਪਵ ਧਾਰੀਆ ਨੇ ਤਿਆਰ ਕੀਤਾ ਹੈ । ਗੀਤ ਦਾ ਵੀਡੀਓ ਸ਼ਰਨ ਆਰਟ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ । https://www.instagram.com/p/CDZOcAeAeRn/

0 Comments
0

You may also like