ਸਚਿਨ ਅਹੂਜਾ ਦੇ ਨਵੇਂ ਗੀਤ ਅੱਗ ਲਾਉਣੀ ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ

Written by  Rajan Sharma   |  June 08th 2018 10:21 AM  |  Updated: June 08th 2018 10:21 AM

ਸਚਿਨ ਅਹੂਜਾ ਦੇ ਨਵੇਂ ਗੀਤ ਅੱਗ ਲਾਉਣੀ ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ

ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਪੰਜਾਬ ਦੇ ਵਿਰਸੇ ਅਤੇ ਇਤ੍ਹਿਹਾਸ ਨੂੰ ਦਰਸ਼ਾਉਂਦੇ ਹੋਏ ਕਈ ਗੀਤ ਪੰਜਾਬ ਦੇ ਲੋਕਾਂ ਦੀ ਝੋਲੀ 'ਚ ਪਾਏ ਹਨ ਅਤੇ ਇਨ੍ਹਾਂ ਗੀਤਾਂ ਪਿੱਛੇ ਹੱਥ ਹੁੰਦਾ ਹੈ ਇੱਕ ਸੁੰਦਰ ਲਿਖਾਈ ਦਾ ਅਤੇ ਚੰਗੀ ਗੀਤਕਾਰੀ ਦਾ | ਸੋਹਣੀ ਮਹੀਵਾਲ, ਹੀਰ ਰਾਂਝਾ, ਲੈਲਾ ਮਜਨੂੰ, ਰੋਮੀਓ ਜੁਲੀਅਟ ਆਦਿ ਦੀਆਂ ਕਹਾਣੀਆਂ ਤਾਂ ਬਹੁਤ ਸੁੰਨੀਆਂ ਹੋਣਗੀਆਂ, ਕੁਝ ਇਸ ਤਰਾਂ ਦੀ ਹੀ ਕਹਾਣੀ ਬਿਆਨ ਕਰਦਾ ਗੀਤ 'ਅੱਗ ਲਾਉਣੀ' 12 ਜੂਨ ਨੂੰ ਰਿਲੀਜ਼ ਹੋ ਰਿਹਾ ਹੈ | ਇਸ ਗੀਤ ਨੂੰ ਗੁਰੂ ਸੌਲ ਦੁਆਰਾ ਗਾਇਆ ਗਿਆ ਹੈ ਅਤੇ ਸਚਿਨ ਅਹੂਜਾ sachin ahuja ਦੁਆਰਾ ਇਸਦਾ ਮਿਊਜ਼ਿਕ ਦਿੱਤਾ ਗਿਆ ਹੈ | ਗਾਣੇ ਦਾ ਟੀਜ਼ਰ ਫੈਨਸ ਲਈ ਰਿਲੀਜ਼ ਹੋ ਚੁਕਿਆ ਹੈ ਜੋ ਕਿ ਦੇਖਣ 'ਚ ਬਹੁਤ ਹੀ ਧਮਾਕੇਦਾਰ ਲੱਗ ਰਿਹਾ ਹੈ |

sachin ahuja

ਇਸ ਗੀਤ ਨੂੰ ਪਰਮਿੰਦਰ ਮਲ੍ਹੀ ਦੁਆਰਾ ਲਿਖਿਆ ਗਿਆ ਹੈ ਅਤੇ ਸੁਮੀਤ ਭਾਰਦਵਾਜ ਨੇ ਇਸਨੂੰ ਡਾਇਰੈਕਟ ਕੀਤਾ ਹੈ | ਟੀਜ਼ਰ ਨੂੰ ਵੇਖਕੇ ਤਾਂ ਇਹੀ ਲੱਗ ਰਿਹਾ ਹੈ ਕਿ ਇਹ ਇੱਕ ਗੂੜ੍ਹੇ ਪਿਆਰ ਦੀ ਕਹਾਣੀ ਵਿਚ ਰਚਿਆ ਬਹੁਤ ਹੀ ਖ਼ੂਬਸੂਰਤ ਗੀਤ ਹੋਵੇਗਾ | ਗਾਣੇ ਦੀ ਪੂਰੀ ਵੀਡੀਓ 12 ਜੂਨ ਨੂੰ ਰਿਲੀਜ਼ ਹੋਵੇਗੀ |

https://www.youtube.com/watch?v=-F5f9r6oG3g

ਸਚਿਨ ਅਹੂਜਾ sachin ahuja ਜੋ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬੜੇ ਹੀ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਅੱਜ ਕਲ ਵਾਈਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 5 Voice Of Punjab Chhota Champ Season 5 ਨੂੰ ਜੱਜ ਕਰ ਰਹੇ ਹਨ | ਉਹ ਸੰਗੀਤਕਾਰ ਹੋਣ ਦੇ ਨਾਲ ਨਾਲ ਇਕ ਚੰਗੇ ਅਦਾਕਾਰ ਵੀ ਹਨ ਉਹਨਾਂ ਦੀਆਂ ਫ਼ਿਲਮਾਂ ਯਾਰੀਆਂ, ਪੂਜਾ ਕਿਵੇਂ ਆਂ, ਜ਼ੋਰਾ 10 ਨੰਬਰਇਆਂ, ਕਾਫ਼ੀ ਮਸ਼ਹੂਰ ਫ਼ਿਲਮਾਂ ਰਹੀਆਂ ਹਨ | ਗੁਰੂ ਸੌਲ ਓਹੀ ਗੀਤਕਾਰ ਹਨ ਜਿਨਾਂ ਨੇ ਵਾਈਸ ਆਫ਼ ਪੰਜਾਬ ਸੀਜਨ 7 ਦੀ ਪ੍ਰਤੀਯੋਗਿਤਾ ਵਿੱਚ ਭਾਗ ਲਿਆ ਸੀ ਅਤੇ ਉਨ੍ਹਾਂ ਨੂੰ ਜੱਜ ਕਰਨ ਵਾਲੇ ਕੋਈ ਹੋਰ ਨਹੀਂ ਖੁਦ ਸਚਿਨ ਅਹੂਜਾ ਹੀ ਸਨ | ਅੱਜ ਉਹਨਾਂ ਦੇ ਨਾਲ ਹੀ ਆਪਣਾ ਨਵਾਂ ਗੀਤ ਅੱਗ ਲਾਉਣੀ ਜਲਦ ਹੀ ਪੇਸ਼ ਕਰਨ ਵਾਲੇ ਹਨ ਅਤੇ ਉਮੀਦ ਹੈ ਲੋਕ ਇਸਨੂੰ ਪਸੰਦ ਕਰਨਗੇ |

sachin ahuja


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network