ਅਕਸ਼ੇ ਕੁਮਾਰ ਦੀ ਫ਼ਿਲਮ ਪ੍ਰਿਥਵੀਰਾਜ ਦਾ ਟੀਜ਼ਰ ਇਸ ਦਿਨ ਹੋਵੇਗਾ ਰਿਲੀਜ਼

written by Lajwinder kaur | November 14, 2021

ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਦੀ ਫਿਲਮ ‘ਸੂਰਿਆਵੰਸ਼ੀ’ ਬਾਕਸ ਆਫ਼ਿਸ ‘ਤੇ ਧਮਾਲ ਮਚਾ ਰਹੀ ਹੈ। ਫਿਲਮ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਅਕਸ਼ੈ ਇਸ ਮਹੀਨੇ ਇਕ ਵਾਰ ਫਿਰ ਪ੍ਰਸ਼ੰਸਕਾਂ ਦੇ ਹੋਸ਼ ਉਡਾਉਣ ਜਾ ਰਹੇ ਹਨ। ਜੀ ਹਾਂ ਬਹੁਤ ਜਲਦ ਅਕਸ਼ੇ ਕੁਮਾਰ akshay kumar ਆਪਣੀ ਫ਼ਿਲਮ ਪ੍ਰਿਥਵੀਰਾਜ ਚੌਹਾਨ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

akshay Kumar

ਹੋਰ ਪੜ੍ਹੋ : ਇਹ ਨਜ਼ਾਰਾ ਦੇਖ ਕੇ ਹਰ ਕੋਈ ਕਰ ਰਿਹਾ ਹੈ ਸਤਿੰਦਰ ਸਰਤਾਜ ਦੀ ਤਾਰੀਫ, ਵੈਨਕੂਵਰ ਵਾਲਾ ਹਾਲ ਗੂੰਜ ਉੱਠਿਆ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਨਾਲ, ਦੇਖੋ ਵੀਡੀਓ

Taran Adarsh ਨੇ ਟਵਿਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਫ਼ਿਲਮ ਦਾ ਆਨਲਾਈਨ ਟੀਜ਼ਰ (PrithvirajTeaser) ਕੱਲ ਯਾਨੀਕਿ 15 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਨਾਲ ਹੀ ਅਕਸ਼ੇ ਕੁਮਾਰ ਅਤੇ ਮਾਨੁਸ਼ੀ ਛਿੱਲਰ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੋਵਾਂ ਕਲਾਕਾਰ ਪੂਜਾ ਕਰਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਇਹ ਛੋਟਾ ਫੈਨ ਆਮਿਰ ਖ਼ਾਨ ਨੂੰ ਦੇਖ ਕੇ ਹੋਇਆ ਸੁਪਰ ‘super excited’, ਆਮਿਰ ਨੇ ਆਪਣੇ ਇਸ ਨੰਨ੍ਹੇ ਫੈਨ ਨੂੰ ਇਸ ਤਰ੍ਹਾਂ ਦਿੱਤਾ ਪਿਆਰ, ਹਰ ਕੋਈ ਕਰ ਰਿਹਾ ਹੈ ਐਕਟਰ ਦੀ ਤਾਰੀਫ, ਦੇਖੋ ਵੀਡੀਓ

ਫਿਲਮ ‘ਚ ਅਕਸ਼ੇ ਕੁਮਾਰ ‘ਪ੍ਰਿਥਵੀਰਾਜ ਚੌਹਾਨ’ ਦਾ ਕਿਰਦਾਰ ਨਿਭਾਅ ਰਹੇ ਹਨ, ਜਦਕਿ 2017 ਦੀ ਮਿਸ ਵਰਲਡ ਮਾਨੁਸ਼ੀ ਛਿੱਲਰ ‘ਸੰਯੋਗਿਤਾ’ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਦੱਸ ਦਈਏ ਭਾਰਤੀ ਮਾਡਲ ਅਤੇ ਮਿਸ ਵਰਲਡ 2017 ਜੇਤੂ ਮਾਨੁਸ਼ੀ ਇਸ ਫ਼ਿਲਮ ਨਾਲ ਬਾਲੀਵੁੱਡ ‘ਚ ਡੈਬਿਊ ਕਰ ਰਹੀ ਹੈ। ਫ਼ਿਲਮ ਦਾ ਨਿਰਦੇਸ਼ਨ ਡਾਕਟਰ ਚੰਦਰਪ੍ਰਕਾਸ਼ ਦਿਵੇਦੀ ਨੇ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ‘ਪ੍ਰਿਥਵੀਰਾਜ’ ਦੇ ਮੇਕਿੰਗ ਦਾ ਐਲਾਨ ਸਤੰਬਰ 2019 ‘ਚ ਕੀਤਾ ਗਿਆ ਸੀ ਅਤੇ ਇਸ ਦੀ ਸ਼ੂਟਿੰਗ ਦਾ ਵੱਡਾ ਹਿੱਸਾ ਕੋਰੋਨਾ ਵਾਇਰਸ ਮਹਾਮਾਰੀ ਆਉਣ ਤੋਂ ਪਹਿਲਾਂ ਪੂਰਾ ਕਰ ਲਿਆ ਗਿਆ ਸੀ।

inside image of bollywood actor akshay kumar

ਜੇ ਗੱਲ ਕਰੀਏ ਅਕਸ਼ੇ ਕੁਮਾਰ ਦੇ ਵਰਕ ਫਰੰਟ ਦੀ ਤਾਂ ਉਹ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ,ਕਿਉਂਕਿ ਉਨ੍ਹਾਂ ਦੀਆਂ ਕਈ ਫ਼ਿਲਮਾਂ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਜਿਸ ‘ਚ ਅਤਰੰਗੀ ਰੇ ਅਤੇ ਬਚਨ ਪਾਂਡੇ ਵਰਗੀਆਂ ਫ਼ਿਲਮਾਂ ਸ਼ਾਮਿਲ ਹਨ ।

With #Prithviraj - #AkshayKumar’s next big release - carrying tremendous hype, one can expect a new, unmatched record: 16th ₹ 💯 cr film… Incidentally, there’s talk that the much-awaited #PrithvirajTeaser may arrive early [on 15 Nov 2021]… Waiting for #YRF to unveil it soon! pic.twitter.com/h2DqgmZdTr

You may also like