ਸਨ੍ਹਾ ਕਪੂਰ ਦੀ ਫ਼ਿਲਮ ‘ਸਰੋਜ ਕਾ ਰਿਸ਼ਤਾ’ ਦਾ ਟੀਜ਼ਰ ਜਾਰੀ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

written by Shaminder | August 20, 2022

ਸਨ੍ਹਾ ਕਪੂਰ (Sanah Kapur ) ਦੀ ਫ਼ਿਲਮ ‘ਸਰੋਜ ਕਾ ਰਿਸ਼ਤਾ’ (Saroj Ka Rishta) ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ‘ਚ ਇੱਕ ਅਜਿਹੀ ਕੁੜੀ ਦੀ ਕਹਾਣੀ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਜੋ ਕਿ ਇੱਕ ਮੁੰਡੇ ਨੂੰ ਚਾਹੁੰਦੀ ਹੈ, ਪਰ ਆਪਣੇ ਮੋਟਾਪੇ ਕਾਰਨ ਉਹ ਹਰ ਥਾਂ ‘ਤੇ ਸ਼ਰਮਿੰਦਗੀ ਦਾ ਸਾਹਮਣਾ ਕਰਦੀ ਹੈ । ਇਸ ਫ਼ਿਲਮ ਦੇ ਟੀਜ਼ਰ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸ ਟੀਜ਼ਰ ‘ਚ ਤੁਸੀਂ ਵੇਖ ਸਕਦੇ ਹੋ ਕਿ ਸਨ੍ਹਾ ਕਪੂਰ ਆਪਣਾ ਵਜ਼ਨ ਘਟਾਉਣ ਦੇ ਲਈ ਕਿੰਨੀ ਮਿਹਨਤ ਕਰਦੀ ਹੈ ।

Sanah Kapur- image From Saroj Ka Rishta Teaser

ਹੋਰ ਪੜ੍ਹੋ : ਸੋਨਮ ਕਪੂਰ ਨੇ ਬੇਟੇ ਨੂੰ ਦਿੱਤਾ ਜਨਮ, ਵਧਾਈਆਂ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

ਫ਼ਿਲਮ ‘ਚ ਸਨ੍ਹਾ ਕਪੂਰ ਤੋਂ ਇਲਾਵਾ ਉਸ ਦੀ ਮਾਂ ਸੁਪ੍ਰਿਆ ਪਾਠਕ ਵੀ ਨਜ਼ਰ ਆਏਗੀ । ਇਹ ਫ਼ਿਲਮ ਇਸੇ ਸਾਲ ਸਤੰਬਰ ‘ਚ ਰਿਲੀਜ਼ ਹੋਵੇਗੀ।ਦੱਸ ਦਈਏ ਕਿ ਸਨ੍ਹਾ ਕਪੂਰ ਦਾ ਜਨਮ ਪੰਕਜ ਕਪੂਰ ਅਤੇ ਸੁਪ੍ਰਿਆ ਪਾਠਕ ਦੇ ਘਰ  ਜੂਨ 1992 ‘ਚ ਹੋਇਆ । ਉਹ ਪ੍ਰਸਿੱਧ ਅਦਾਕਾਰ ਸ਼ਾਹਿਦ ਕਪੂਰ ਅਤੇ ਰੂਹਾਨ ਕਪੂਰ ਦੀ ਭੈਣ ਹੈ ।

Sanah Kapur,, image From 'Saroj Ka Rishta' Movie Teaser

ਹੋਰ ਪੜ੍ਹੋ :  ਆਲੀਆ ਭੱਟ ਦੀਆਂ ਨਵਾਂ ਵੀਡੀਓ ਹੋ ਰਿਹਾ ਵਾਇਰਲ, ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ

ਅਦਾਕਾਰਾ ਨੇ ਮੁੰਬਈ ‘ਚ ਹੀ ਆਪਣੀ ਪੜ੍ਹਾਈ ਕੀਤੀ ਹੈ ਅਤੇ ਉਸ ਨੇ ਗ੍ਰੈਜੁਏਸ਼ਨ ਕੀਤੀ ਹੋਈ ਹੈ । ਸਨ੍ਹਾ ਕਪੂਰ ਦੇ ਮਾਪੇ ਕਿਉਂਕਿ ਅਦਾਕਾਰੀ ਦੇ ਖੇਤਰ ‘ਚ ਮੰਨੇ ਪ੍ਰਮੰਨੇ ਸਿਤਾਰੇ ਹਨ । ਜਦੋਂ ਸਨ੍ਹਾ ਵੱਡੀ ਹੋਈ ਤਾਂ ਉਸ ਨੇ ਵੀ ਅਦਾਕਾਰੀ ਦੇ ਖੇਤਰ ‘ਚ ਖੁਦ ਨੂੰ ਸਥਾਪਿਤ ਕਰਨ ਦਾ ਮਨ ਬਣਾਇਆ ।

Sanah Kapur,,. image From Saroj Ka Rishta Movie Teaser

ਮਾਪੇ ਅਤੇ ਭਰਾ ਇੱਕ ਬਿਹਤਰੀਨ ਅਦਾਕਾਰ ਹੋਣ ਦੇ ਕਾਰਨ ਸਨ੍ਹਾ ਨੂੰ ਅਦਾਕਾਰੀ ਦੇ ਖੇਤਰ ‘ਚ ਆਉਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਉਸ ਨੂੰ ਨਹੀਂ ਕਰਨਾ ਪਿਆ । ਅਦਾਕਾਰੀ ਦੀ ਗੁੜ੍ਹਤੀ ਉਸ ਨੂੰ ਆਪਣੇ ਪਰਿਵਾਰ ਤੋਂ ਹੀ ਮਿਲੀ । ਅਦਾਕਾਰੀ ਦੇ ਗੁਰ ਉਸ ਨੇ ਆਪਣੇ ਮਾਪਿਆਂ ਤੋਂ ਹੀ ਸਿੱਖੇ ।

You may also like