ਇਕ ਵਾਰ ਫਿਰ ਹਾਜ਼ਿਰ ਹੈ ਸਿੱਧੂ ਮੂਸੇ ਵਾਲਾ ਦਰਸ਼ਕਾਂ ਦੀ ਕਚਹਿਰੀ 'ਚ

Written by  Gourav Kochhar   |  January 02nd 2018 08:27 AM  |  Updated: January 02nd 2018 08:27 AM

ਇਕ ਵਾਰ ਫਿਰ ਹਾਜ਼ਿਰ ਹੈ ਸਿੱਧੂ ਮੂਸੇ ਵਾਲਾ ਦਰਸ਼ਕਾਂ ਦੀ ਕਚਹਿਰੀ 'ਚ

ਇੱਸਾ ਜੱਟ ਅਤੇ ਸੋ ਹਾਈ ਵਰਗੇ ਗੀਤਾਂ ਨਾਲ ਛਾ ਜਾਉਣ ਵਾਲਾ ਗਾਇਕ ਆ ਰਿਹਾ ਹੈ ਇਕ ਵਾਰ ਫਿਰ ਆਪਣਾ ਗੀਤ ਲੈ ਕੇ | ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸਿੱਧੂ ਮੂਸੇ ਵਾਲਾ ਦੀ ਜਿਨ੍ਹਾਂ ਦੇ ਨਵੇਂ ਗੀਤ ਦਾ ਹੋ ਗਿਆ ਹੈ ਖੁਲਾਸਾ |

ਗੀਤ ਦਾ ਨਾਮ ਹੈ "ਜਸਟ ਲਿਸਨ", ਗੀਤ ਦੇ ਬੋਲ ਲਿਖੇ ਨੇ ਖੁਦ ਸਿੱਧੂ ਮੂਸੇ ਵਾਲਾ ਨੇ ਅਤੇ ਮਿਊਜ਼ਿਕ ਦਿੱਤਾ ਹੈ "ਬਿਗ ਬਰਡ" ਨੇ | "ਜਸਟ ਲਿਸਨ Just Listen" ਗੀਤ ਰਿਲੀਜ਼ ਹੋ ਰਿਹਾ ਹੈ ਗਿੱਪੀ ਗਰੇਵਾਲ ਦੀ ਹਮਬਲ ਮਿਊਜ਼ਿਕ ਬੈਨਰ ਹੇਠ | ਜੋ ਵੀ ਕਹੋ ਗਿੱਪੀ ਗਰੇਵਾਲ ਆਪਣੀ ਮਿਊਜ਼ਿਕ ਕੰਪਨੀ ਹਮਬਲ ਮਿਊਜ਼ਿਕ ਹੇਠ ਜਿੰਨ੍ਹੇ ਵੀ ਗੀਤ ਕੱਢ ਰਹੇ ਹਨ ਸਾਰੇ ਹੀ ਅੱਤ ਨੇ |

ਹਾਲ ਹੀ 'ਚ ਗਿੱਪੀ ਗਰੇਵਾਲ Gippy Grewal ਦੇ ਗਾਏ ਗੀਤ "ਨਈ ਸ਼ੱਡ ਦਾ" ਨੇ ਹਮਬਲ ਮਿਊਜ਼ਿਕ Humble Music ਨੂੰ ਉਚਾਈਆਂ ਬਖਸ਼ੀਆਂ ਸਨ ਤੇ ਹੁਣ ਸਿੱਧੂ ਮੂਸੇ ਵਾਲਾ ਆਪਣੇ ਗੀਤ ਨਾਲ ਕੋਕੇ ਜੜੂਗਾ |

ਟੀਜ਼ਰ ਹੋਗਿਆ ਹੈ ਰਿਲੀਜ਼:

ਸਿੱਧੂ ਮੂਸੇ ਵਾਲਾ Sidhu Moose Wala ਦਾ ਆਉਣ ਵਾਲਾ ਗੀਤ "ਜਸਟ ਲਿਸਨ" ਦੀ ਪਹਿਲੀ ਝੱਲਕ ਰਿਲੀਜ਼ ਹੋ ਚੁੱਕੀ ਹੈ | ਪੂਰਾ ਗੀਤ 5 ਜਨਵਰੀ ਨੂੰ ਰਿਲੀਜ਼ ਕਿੱਤਾ ਜਾਵੇਗਾ, ਚਲੋ ਤਦ ਤੱਕ ਲਓ ਫਿਰ ਆਨੰਦ ਇਸ ਗੀਤ ਦੇ ਟੀਜ਼ਰ ਦਾ:

https://youtu.be/smtD5mrdcbs


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network