ਕਰਨ ਕੁੰਦਰਾ ਨਾਲ ਵਿਆਹ ਕਰਵਾਉਣ ਨੂੰ ਲੈ ਕੇ ਤੇਜਸਵੀ ਪ੍ਰਕਾਸ਼ ਨੇ ਤੋੜੀ ਚੁੱਪੀ, ਜਾਣੋ ਅਦਾਕਾਰਾ ਨੇ ਕੀ ਕਿਹਾ

written by Pushp Raj | October 04, 2022 11:17am

Tejasswi Prakash talk about marriage: ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਤੇ ਨਾਗਿਨ 6 ਫੇਮ ਤੇਜਸਵੀ ਪ੍ਰਕਾਸ਼ ਅਕਸਰ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਤੇਜਸਵੀ ਤੇ ਕਰਨ ਕੁੰਦਰਾ ਦਾ ਰਿਸ਼ਤਾ ਕਿਸੇ ਤੋਂ ਲੁਕਿਆ ਨਹੀਂ ਹੈ, ਇਸ ਜੋੜੀ ਦੇ ਫੈਨਜ ਜਲਦ ਹੀ ਦੋਹਾਂ ਨੂੰ ਵਿਆਹ ਕਵਾਉਂਦੇ ਹੋਏ ਵੇਖਣਾ ਚਾਹੁੰਦੇ ਹਨ। ਤੇਜਸਵੀ ਨੇ ਕਰਨ ਕੁੰਦਰਾ ਨਾਲ ਵਿਆਹ ਦੀਆਂ ਖਬਰਾਂ 'ਤੇ ਚੁੱਪੀ ਤੋੜੀ ਹੈ। ਆਓ ਜਾਣਦੇ ਹਾਂ ਕਿ ਅਦਾਕਾਰਾ ਨੇ ਕੀ ਕਿਹਾ।

Image Source : Instagram

ਦੱਸ ਦਈਏ ਕਿ ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਬਿੱਗ ਬੌਸ 15 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਦਰਸ਼ਕਾਂ ਵੱਲੋਂ ਦੋਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਹੁਣ ਦੋਵਾਂ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਹਨ। ਉਹ ਅਕਸਰ ਦੋਹਾਂ ਦੇ ਵਿਆਹ ਬਾਰੇ ਸਵਾਲ ਪੁੱਛਦੇ ਰਹਿੰਦੇ ਹਨ। ਹੁਣ ਤੇਜਸਵੀ ਨੇ ਕਰਨ ਕੁੰਦਰਾ ਨਾਲ ਵਿਆਹ ਦੀਆਂ ਖਬਰਾਂ 'ਤੇ ਚੁੱਪੀ ਤੋੜਦੇ ਹੋਏ ਇਸ ਦਾ ਜਵਾਬ ਦਿੱਤਾ ਹੈ। ਤੇਜਸਵੀ ਨੇ ਕਰਨ ਨਾਲ ਵਿਆਹ ਕਰਵਾਉਣ ਬਾਰੇ ਫੈਨਜ਼ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਬਹੁਤ ਹੀ ਮਜ਼ਾਕੀਆ ਅੰਦਾਜ਼ ਵਿੱਚ ਦਿੱਤਾ ਹੈ। ਇਸ ਦੇ ਨਾਲ ਹੀ ਉਸ ਨੇ ਉਨ੍ਹਾਂ ਕੁੜੀਆਂ ਨੂੰ ਵੀ ਸਲਾਹ ਦਿੱਤੀ ਹੈ, ਜਿਨ੍ਹਾਂ ਤੋਂ ਵਿਆਹ ਬਾਰੇ ਸਵਾਲ ਪੁੱਛੇ ਜਾਂਦੇ ਹਨ।

ਤੇਜਸਵੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵਿੱਚ ਉਹ ਵਿਆਹ ਕਰਵਾਉਣ ਬਾਰੇ ਪੁੱਛੇ ਗਏ ਸਵਾਲਾਂ ਬਾਰੇ ਗੱਲਬਾਤ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਤੇਜਸਵੀ ਨੇ ਕੈਪਸ਼ਨ ਵਿੱਚ ਲਿਖਿਆ, "But on serious not, ਅਫ਼ਸੋਸ ਕਰਨ ਨਾਲੋਂ ਯਕੀਨੀ ਹੋਣਾ ਹਮੇਸ਼ਾ ਬਿਹਤਰ ਹੁੰਦਾ ਹੈ। ਇਹ ਖ਼ਾਸ ਤੌਰ 'ਤੇ ਬਾਹਰ ਸਾਰੀਆਂ ਕੁੜੀਆਂ ਲਈ ਹੈ, ਤੁਸੀਂ ਆਪਣਾ ਪੂਰਾ ਸਮਾਂ ਲਓ। ਵਿਆਹ ਕਰਵਾਉਣ ਤੋਂ ਪਹਿਲਾਂ ਇਹ ਪੱਕਾ ਕਰਨ ਲਈ ਕਿ ਤੁਸੀਂ ਵਿਆਹ ਕਰਵਾਉਣ ਲਈ ਤਿਆਰ ਹੋ। "

Image Source : Instagram

ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਤੇਜਸਵੀ ਟੀ-ਸ਼ਰਟ ਤੇ ਲੋਅਰ ਪਹਿਨ ਕੇ ਬੇਹੱਦ ਰਿਲੈਕਸ ਮੂਡ ਵਿੱਚ ਨਜ਼ਰ ਆ ਰਹੀ ਹੈ। ਵੀਡੀਓ ਸ਼ੁਰੂ ਹੁੰਦੇ ਹੀ ਤੇਜਸਵੀ ਸਿਰ 'ਤੇ ਹੱਥ ਰੱਖ ਕੇ 'ਮੇਰੇ ਕੋ ਨਹੀਂ ਪਤਾ', ਮੇਰੇ ਸੇ ਮਤ ਪੁੱਛੋ ਗੀਤ 'ਤੇ ਲਿਪ ਸਿੰਕ ਕਰਦੇ ਹੋਏ ਨਜ਼ਰ ਆ ਰਹੀ ਹੈ। ਇਸ ਵੀਡੀਓ 'ਤੇ ਲਿਖਿਆ ਹੈ- 'ਪੈਪਾਰਾਜ਼ੀਸ- ਵਿਆਹ ਕਦੋਂ ਹੋਵੇਗਾ?' ਅਜਿਹਾ ਇਸ ਲਈ ਲਿਖਿਆ ਹੈ ਕਿ ਤੇਜਸਵੀ ਤੇ ਕਰਨ ਕਿਤੇ ਵੀ ਸਪਾਟ ਹੁੰਦੇ ਹਨ, ਤਾਂ ਅਕਸਰ ਪੈਪਰਾਜ਼ੀਸ ਉਨ੍ਹਾਂ ਕੋਲੋਂ ਵਿਆਹ ਬਾਰੇ ਸਵਾਲ ਜ਼ਰੂਰ ਪੁੱਛਦੇ ਹਨ।

ਤੇਜਸਵੀ ਵੱਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਫੈਨ ਨੇ ਲਿਖਿਆ, 'ਤੇਜੂ ਕਿੰਨੀ ਕਿਊਟ ਹੈ, ਉਸ ਨੇ ਹੋਰਨਾਂ ਕੁੜੀਆਂ ਨੂੰ ਬਹੁਤ ਚੰਗੀ ਸਲਾਹ ਦਿੱਤੀ ਹੈ। ਇੱਕ ਹੋਰ ਫੈਨ ਨੇ ਲਿਖਿਆ, 'ਕਰਨ ਭਾਈ ਸੇ ਪੁੱਛੋ ਉਨ੍ਹੇ ਪਤਾ ਹੋਗਾ। '

Image Source : Instagram

ਹੋਰ ਪੜ੍ਹੋ: ਕਾਜੋਲ ਨੇ ਸਭ ਦੇ ਸਾਹਮਣੇ ਲਾਈ ਜਯਾ ਬੱਚਨ ਦੀ ਕਲਾਸ, ਵੀਡੀਓ ਹੋਈ ਵਾਇਰਲ

ਦੱਸਣਯੋਗ ਹੈ ਕਿ ਤੇਜਸਵੀ ਅਤੇ ਕਰਨ ਦੀ ਮੁਲਾਕਾਤ ਬਿੱਗ ਬੌਸ ਵਿੱਚ ਹੀ ਹੋਈ ਸੀ। ਜਿੱਥੇ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਵੀ ਦੋਵੇਂ ਡੇਟ ਕਰ ਰਹੇ ਹਨ। ਤੇਜਸਵੀ ਅਤੇ ਕਰਨ ਨੇ ਕਈ ਮਿਊਜ਼ਿਕ ਵੀਡੀਓਜ਼ ਵਿੱਚ ਇਕੱਠੇ ਕੰਮ ਵੀ ਕੀਤਾ ਹੈ।

 

View this post on Instagram

 

A post shared by Tejasswi Prakash (@tejasswiprakash)

You may also like