ਤੇਜਸਵੀ ਪ੍ਰਕਾਸ਼ ਨੇ ਗੋਆ 'ਚ BF ਕਰਨ ਨਾਲ ਮਨਾਇਆ 29ਵਾਂ ਜਨਮਦਿਨ, ਇੱਕ-ਦੂਜੇ ਨਾਲ ਰੋਮਾਂਟਿਕ ਹੁੰਦੇ ਆਏ ਨਜ਼ਰ

written by Lajwinder kaur | June 10, 2022

Happy Birthday Tejasswi Prakash: ਸੋਸ਼ਲ ਮੀਡੀਆ ਦੀ ਹਰਮਨ ਪਿਆਰੀ ਜੋੜੀ ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਹੈ। ਜੀ ਹਾਂ ਇਹ ਟੀਵੀ ਜਗਤ ਦੀਆਂ ਜੋੜੀਆਂ ਵਿੱਚੋਂ ਇੱਕ ਹੈ ਜਿਸ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ। ਅਕਸਰ ਇੱਕ ਦੂਜੇ ਉੱਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆਉਂਦੇ ਹਨ। ਤੇਜਸਵੀ 10 ਜੂਨ 2022 ਨੂੰ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਅਜਿਹੇ 'ਚ ਕਰਨ ਕੁੰਦਰਾ ਇੱਕ ਵਾਰ ਫਿਰ ਆਪਣੀ ਲੇਡੀਲਵ 'ਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆਏ।

ਹੋਰ ਪੜ੍ਹੋ : ਪਹਾੜਾਂ ਅਤੇ ਖੂਬਸੂਰਤ ਮੈਦਾਨਾਂ ਦਾ ਆਨੰਦ ਲੈਂਦੀ ਨਜ਼ਰ ਆਈ ਇਹ ਅਦਾਕਾਰਾ, ਵੀਡੀਓ ਦੇਖ ਕੇ ਤੁਹਾਡਾ ਦਿਲ ਵੀ ਹੋ ਜਾਵੇਗਾ ਖੁਸ਼

Tejasswi Prakash celebrates her birthday

ਇਨ੍ਹੀਂ ਦਿਨੀਂ ਤੇਜਸਵੀ ਇੱਕ ਐਡ ਸ਼ੂਟ ਲਈ ਗੋਆ 'ਚ ਹੈ, ਜਿੱਥੇ ਕਰਨ ਨਾਲ ਉਨ੍ਹਾਂ ਦਾ ਇੱਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਤੇਜਸਵੀ ਕਰਨ ਦੀ ਗੋਦੀ 'ਚ ਨਜ਼ਰ ਆ ਰਹੀ ਹੈ। ਇਸ ਦੌਰਾਨ ਪਾਪਰਾਜ਼ੀ ਵੀ ਉੱਥੇ ਪਹੁੰਚ ਜਾਂਦੇ ਹਨ। ਇਹ ਸਭ ਦੇਖ ਕੇ ਤੇਜਸਵੀ ਹੈਰਾਨ ਰਹਿ ਜਾਂਦੀ ਹੈ। ਵੀਡੀਓ 'ਚ ਅਸੀਂ ਦੇਖ ਸਕਦੇ ਹਾਂ ਕਿ ਤੇਜਸਵੀ ਦੇ ਪੈਰਾਂ 'ਚ ਚੱਪਲ ਨਹੀਂ ਹੈ ਅਤੇ ਉਹ ਆਪਣੇ ਕਰੂ ਤੋਂ ਚੱਪਲਾਂ ਮੰਗਦੀ ਨਜ਼ਰ ਆ ਰਹੀ ਹੈ। ਉਹ ਵੀਡੀਓ ਇੱਥੇ ਦੇਖੋ।

karan kundrra and tejassvir parkash

ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਦੀ ਪ੍ਰੇਮ ਕਹਾਣੀ ਦੀ ਸ਼ੁਰੂਆਤ ਰਿਆਲਟੀ ਸ਼ੋਅ 'ਬਿੱਗ ਬੌਸ 15' 'ਚ ਹੋਈ ਸੀ। ਸ਼ੋਅ ਦੌਰਾਨ ਹੀ ਦੋਵਾਂ ਨੇ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਉਦੋਂ ਤੋਂ ਉਹ ਇਕੱਠੇ ਹਨ। ਕਦੇ ਉਹ ਡੇਟ 'ਤੇ ਇਕੱਠੇ ਨਜ਼ਰ ਆਉਂਦੇ ਹਨ ਤਾਂ ਕਦੇ ਉਹ ਸੋਸ਼ਲ ਮੀਡੀਆ 'ਤੇ ਆਪਣੀਆਂ ਕਿਊਟ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ 'ਤੇਜਰਾਨ' ਕਹਿ ਕੇ ਬੁਲਾਉਂਦੇ ਹਨ।

karan and Tejasswi Prakash

ਇਸ ਤੋਂ ਇਲਾਵਾ ਤੇਜਸਵੀ ਦੇ ਪ੍ਰੀ ਬਰਥਡੇ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਕਰਨ ਨਾਲ ਕੇਕ ਕੱਟਦੀ ਨਜ਼ਰ ਆ ਰਹੀ ਹੈ। ਸਾਹਮਣੇ ਆਈਆਂ ਤਸਵੀਰਾਂ 'ਚ ਤੇਜਸਵੀ ਲਾਲ ਅਤੇ ਚਿੱਟੇ ਰੰਗ ਦੀ ਡਰੈੱਸ 'ਚ ਕਾਫੀ ਕਿਊਟ ਲੱਗ ਰਹੀ ਸੀ। ਇਸ ਦੇ ਨਾਲ ਹੀ ਕਰਨ ਵਾਈਟ ਟੀ-ਸ਼ਰਟ, ਮੈਚਿੰਗ ਸ਼ਰਟ ਅਤੇ ਨੀਲੀ ਜੀਨਸ 'ਚ ਖੂਬਸੂਰਤ ਲੱਗ ਰਹੇ ਸਨ।

ਇੱਕ ਹੋਰ ਵੀਡੀਓ ਵਿੱਚ, ਦੇਖ ਸਕਦੇ ਹਾਂ ਕਿ ਤੇਜਸਵੀ ਇੱਕ ਕਾਲੇ ਬਰੈਲੇਟ ਅਤੇ ਚਮੜੇ ਦੀ ਪੈਂਟ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਸੀ। ਅਦਾਕਾਰਾ ਨੇ ਕਰਨ ਨਾਲ ਆਪਣੇ ਜਨਮਦਿਨ ਦਾ ਕੇਕ ਕੱਟਿਆ ਅਤੇ ਉਸ ਨੂੰ ਖੁਆਇਆ ਵੀ। ਬਾਅਦ 'ਚ ਕਰਨ ਨੇ ਆਪਣੀ ਗਰਲਫ੍ਰੈਂਡ ਤੇ ਪਿਆਰ ਨੂੰ ਕੇਕ ਵੀ ਖੁਆਇਆ ਅਤੇ ਉਸ ਦੀਆਂ ਗੱਲ ਉੱਤੇ ਕਿੱਸ ਵੀ ਕੀਤਾ। ਇਹ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

 

 

View this post on Instagram

 

A post shared by Viral Bhayani (@viralbhayani)

You may also like