ਤੇਜਸਵੀ ਪ੍ਰਕਾਸ਼ ਨੇ ਦਿਲਕਸ਼ ਅੰਦਾਜ਼ 'ਚ ਕਰਨ ਕੁੰਦਰਾ ਨੂੰ ਕੀਤਾ ਪ੍ਰੋਪਜ਼, ਫੈਨਜ਼ ਨੇ ਇੰਝ ਦਿੱਤੀ ਪ੍ਰਤੀਕਿਰਿਆ

written by Pushp Raj | June 09, 2022

ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਬਿੱਗ ਬੌਸ 'ਚ ਬਣੀ ਇਸ ਜੋੜੀ ਨੂੰ ਫੈਨਜ਼ ਬਹੁਤ ਪਸੰਦ ਕਰਦੇ ਹਨ। ਇਹ ਜੋੜੀ ਅਕਸਰ ਲਾਈਮਲਾਈਟ 'ਚ ਕਿਸੇ ਨਾਂ ਕਿਸੇ ਕਾਰਨਾਂ ਨਾਲ ਬਣੀ ਰਹਿੰਦੀ ਹੈ। ਹਾਲ ਹੀ 'ਚ ਇੱਕ ਨਿੱਜੀ ਸ਼ੋਅ ਦੌਰਾਨ ਤੇਜਸਵੀ ਪ੍ਰਕਾਸ਼ ਨੇ ਕਰਨ ਕੁੰਦਰਾ ਨੂੰ ਪ੍ਰਪੋਜ਼ ਕੀਤਾ। ਤੇਜਸਵੀ ਦੇ ਕਿਊਟ ਅੰਦਾਜ਼ ਨੂੰ ਵੇਖ ਕੇ ਫੈਨਜ਼ ਬਹੁਤ ਜ਼ਿਆਦਾ ਖੁਸ਼ ਹਨ।

Image Source: Instagram

ਦੱਸ ਦਈਏ ਕਿ ਕਰਨ ਕੁੰਦਰਾ ਅਤੇ ਤੇਜ਼ਸਵੀ ਪ੍ਰਕਾਸ਼ ਹਾਲ ਹੀ ਵਿੱਚ ਇੱਕ ਨਿੱਜੀ ਚੈਨਲ ਦੇ ਇੱਕ ਸ਼ੋਅ ਡਾਂਸ ਦੀਵਾਨੇ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਪੁੱਜੇ। ਇਸ ਦੌਰਾਨ ਦੋਹਾਂ ਨੇ ਸ਼ੋਅ ਦੇ ਕੰਟੈਸਟੈਂਟਸ ਨਾਲ ਖੂਬ ਮਸਤੀ ਕੀਤੀ।

ਇਸ ਸ਼ੋਅ ਦੇ ਅਪਕਮਿੰਗ ਐਪੀਸੋਡ ਦੇ ਵਿੱਚ ਤੇਜਸਵੀ ਪ੍ਰਕਾਸ਼ ਤੇ ਕਰਨ ਕੁੰਦਰਾ ਦਰਸ਼ਕਾਂ ਦਾ ਸਮਾਂ ਬੰਨਦੇ ਹੋਏ ਨਜ਼ਰ ਆਉਣਗੇ। ਤੇਜਸਵੀ ਪ੍ਰਕਾਸ਼ ਕਰਨ ਲਈ ਇੱਕ ਸ਼ਾਨਦਾਰ ਰੋਮੈਂਟਿਕ ਗੀਤ 'ਤੂੰ ਆਤਾ ਹੈ ਸੀਨੇ ਮੈਂ...' 'ਤੇ ਪ੍ਰਦਰਸ਼ਨ ਕਰਦੇ ਹੋਏ ਪਰਫਾਰਮ ਕਰੇਗੀ।

Image Source: Instagram

ਤੇਜਰਨ ਦੇ ਫੈਨਜ਼ ਮੁੜ ਇੱਕ ਵਾਰ ਫਿਰ ਤੋਂ ਟੀਵੀ 'ਤੇ ਇਸ ਖੂਬਸੂਰਤ ਜੋੜੀ ਨੂੰ ਇੱਕਠੇ ਵੇਖ ਸਕਣਗੇ। ਹਾਲ ਹੀ ਵਿੱਚ ਚੈਨਲ ਵੱਲੋਂ ਆਪਣੇ ਇਸ ਸ਼ੋਅ ਦੇ ਅਪਕਮਿੰਗ ਐਪੀਸੋਡ ਦੀ ਕੁਝ ਝਲਕੀਆਂ ਸ਼ੇਅਰ ਕੀਤੀਆਂ ਗਈਆਂ ਹਨ। ਇਸ ਵਿੱਚ ਤੇਜਸਵੀ ਪ੍ਰਕਾਸ਼ ਆਪਣੇ ਪੈਰਾਂ 'ਤੇ ਬੈਠ ਕੇ ਬੁਆਏਫ੍ਰੈਂਡ ਕਰਨ ਕੁੰਦਰਾ ਨੂੰ ਪਰਪੋਜ਼ ਕਰਦੀ ਹੋਈ ਨਜ਼ਰ ਆ ਰਹੀ ਹੈ। ਇਹ ਵੇਖ ਕੇ ਜਿਥੇ ਕਰਨ ਕੁੰਦਰਾ ਖੁਸ਼ ਹਨ ਉਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਫੈਨਜ਼ ਵੀ ਬਹੁਤ ਖੁਸ਼ ਹਨ।

ਦੱਸ ਦਈਏ ਤੇਜਸਵੀ ਤੇ ਕਰਨ ਦੀ ਲਵ ਸਟੋਰੀ ਨੂੰ ਲੋਕ ਬਿੱਗ ਬੌਸ ਸੀਜ਼ਨ 15 ਵਿੱਚ ਦੇਖ ਚੁੱਕੇ ਹਨ। ਇਹ ਕਪਲ ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਹਨ। ਇਸ ਸ਼ੋਅ ਵਿੱਚ ਕਰਨ ਤੇ ਤੇਜਸਵੀ ਇੱਕ ਦੂਜੇ ਨਾਲ ਰੋਮੈਂਟਿਕ ਡਾਂਸ ਕਰਦੇ ਵੀ ਨਜ਼ਰ ਆਉਣਗੇ।

Image Source: Instagram

ਹੋਰ ਪੜ੍ਹੋ: ਵਿਆਹ ਬੰਧਨ 'ਚ ਬਝੇ ਨਯਨਤਾਰਾ ਤੇ ਵਿਗਨੇਸ਼ ਸ਼ਿਵਨ, ਸ਼ਾਹਰੁੱਖ ਖਾਨ ਵੀ ਵਿਆਹ 'ਚ ਹੋਏ ਸ਼ਾਮਲ

ਇਸ ਪਿਆਰੀ ਜਿਹੀ ਵੀਡੀਓ ਨੂੰ ਵੇਖ ਕੇ ਤੇਜਰਨ ਦੇ ਫੈਨਜ਼ ਬਹੁਤ ਖੁਸ਼ ਹਨ ਤੇ ਉਹ ਕਈ ਤਰ੍ਹਾਂ ਦੇ ਕਮੈਂਟ ਕਰ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਫੈਨ ਨੇ ਦੋਹਾਂ ਲਈ ਲਿਖਿਆ, "#TejRan ਬੈਸਟ ਕਪਲ ਆਫ ਦਿ ਵਰਲਡ। " ਇੱਕ ਹੋਰ ਨੇ ਲਿਖਿਆ ਕਿ "#TejRan ਦਿ ਪਰਫੈਕ ਲਵ-ਬਰਡਸ। "

 

View this post on Instagram

 

A post shared by ColorsTV (@colorstv)

You may also like