ਰਮਨ ਗੋਇਲ ਦੀ ਆਵਜ਼ ‘ਚ ਗੀਤ ‘ਤੇਰਾ ਮੇਰਾ ਰਿਸ਼ਤਾ’ ਹੋਇਆ ਰਿਲੀਜ਼

Written by  Shaminder   |  April 20th 2020 04:05 PM  |  Updated: April 20th 2020 04:05 PM

ਰਮਨ ਗੋਇਲ ਦੀ ਆਵਜ਼ ‘ਚ ਗੀਤ ‘ਤੇਰਾ ਮੇਰਾ ਰਿਸ਼ਤਾ’ ਹੋਇਆ ਰਿਲੀਜ਼

ਰਮਨ ਗੋੋੋਇਲ ਦੀ ਆਵਾਜ਼ ‘ਚ ਗੀਤ ‘ਤੇਰਾ ਮੇਰਾ ਰਿਸ਼ਤਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਵੀ ਵੇਖ ਸਕਦੇ ਹੋ ।ਇਹ ਇੱਕ ਰੋਮਾਂਟਿਕ ਗੀਤ ਹੈ ਜਿਸ ਨੂੰ ਰਮਨ ਗੋਇਲ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਫੀਮੇਲ ਮਾਡਲ ਦੇ ਤੌਰ ‘ਤੇ ਟਵਿੰਕਲ ਅਰੋੜਾ ਨਜ਼ਰ ਆ ਰਹੇ ਹਨ ।ਇਸ ਗੀਤ ‘ਚ ਇੱਕ ਅਜਿਹੇ ਮੁੰਡੇ ਕੁੜੀ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਕਿ ਇੱਕ ਕੁੜੀ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਹੈ ।

ਇਸ ਗੀਤ ‘ਚ ਮੁੰਡੇ ਅਤੇ ਕੁੜੀ ਦੇ ਅੱਲੜ ਉਮਰ ਦੇ ਪਿਆਰ ਅਤੇ ਭਾਵਨਾਵਾਂ ਨੂੰ ਬੜੀ ਹੀ ਖੂਬਸੂਰਤੀ ਦੇ ਨਾਲ ਵੀਡੀਓ ‘ਚ ਵਿਖਾਉਣ ਦੀ ਕੋਸ਼ਿਸ਼ ਡਾਇਰੈਕਟਰ ਵੱਲੋਂ ਕੀਤੀ ਗਈ ਹੈ ।ਗੀਤ ਦੇ ਬੋਲ ਸੈਂਡੀ ਬਹਿਰਾਮਪੁਰ ਵੱਲੋਂ ਲਿਖੇ ਗਏ ਨੇ ਜਦੋਂ ਕਿ ਮਿਊਜ਼ਿਕ ਯੰਗ ਬਲੱੱਡ ਵਿਸ਼ਾਲ ਠਾਕੁਰ ਵੱਲੋਂ ਦਿੱਤਾ ਗਿਆ ਹੈ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰਮਨ ਗੋਇਲ ਨੇ ਕਈ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਦੁਆ, ਮਹਿਸੂਸ, ਪਿਆਰ ਕਰਦੀ, ਤੇਰੇ ਬਿਨਾਂ ਖੁਸ਼ ਸਣੇ ਕਈ ਹਿੱਟ ਗੀਤ ਦਿੱਤੇ ਹਨ ।ਉਨ੍ਹਾਂ ਦੇ ਸਾਰੇ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਇਹ ਗੀਤ ਵੀ ਸਰੋਤਿਆਂ ਨੂੰ ਜ਼ਰੂਰ ਪਸੰਦ ਆਏਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network