ਹਰਭਜਨ ਮਾਨ ਦੇ ਬੇਟੇ ਅਵਕਾਸ਼ ਮਾਨ ਦਾ ਗੀਤ 'ਤੇਰੇ ਵਾਸਤੇ' ਹੋਇਆ ਰਿਲੀਜ਼,ਹਰਭਜਨ ਮਾਨ ਨੇ ਪੋਸਟ ਪਾ ਕੇ ਦਿੱਤਾ ਖ਼ਾਸ ਸੁਨੇਹਾ

Written by  Shaminder   |  July 02nd 2019 05:48 PM  |  Updated: July 02nd 2019 05:48 PM

ਹਰਭਜਨ ਮਾਨ ਦੇ ਬੇਟੇ ਅਵਕਾਸ਼ ਮਾਨ ਦਾ ਗੀਤ 'ਤੇਰੇ ਵਾਸਤੇ' ਹੋਇਆ ਰਿਲੀਜ਼,ਹਰਭਜਨ ਮਾਨ ਨੇ ਪੋਸਟ ਪਾ ਕੇ ਦਿੱਤਾ ਖ਼ਾਸ ਸੁਨੇਹਾ

ਪੰਜਾਬੀ ਗਾਇਕ ਹਰਭਜਨ ਮਾਨ ਦਾ ਬੇਟਾ ਅਵਕਾਸ਼ ਮਾਨ ਵੀ ਗਾਇਕੀ ਦੇ ਖੇਤਰ ਵਿੱਚ ਕਦਮ ਰੱਖ ਲਿਆ ਹੈ ।ਉਨ੍ਹਾਂ ਦਾ ਗੀਤ ਤੇਰੇ ਵਾਸਤੇ ਰਿਲੀਜ਼ ਹੋ ਚੁੱਕਿਆ ਹੈ ।  ਇਸ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਪਾਈ ਹੈ ।

ਇਸ ਪੋਸਟ ਨੂੰ ਉਨ੍ਹਾਂ ਨੇ ਸਾਂਝਿਆਂ ਕਰਦਿਆਂ ਹੋਇਆਂ ਉਨ੍ਹਾਂ ਨੇ ਲਿਖਿਆ "ਮੇਰੇ ਅਤੇ ਗੁਰਸੇਵਕ ਤੋਂ ਬਾਅਦ ਸਾਡੇ ਬੇਟੇ ਅਵਕਾਸ਼ ਮਾਨ ਨੇ ਕਲਾ ਦੇ ਖੇਤਰ ਨੂੰ ਚੁਣਿਆ ਹੈ। ਅਸੀ ਆਸ ਕਰਦੇ ਹਾਂ ਕਿ "ਤੇਰੇ ਵਾਸਤੇ" ਗੀਤ ਨਾਲ ਅਵਕਾਸ਼ ਦੇ ਰੱਖੇ ਇਸ ਪਹਿਲੇ ਕਦਮ ਨੂੰ ਤੁਸੀ ਆਪਣੀ ਮੁਹੱਬਤਾਂ ਅਤੇ ਅਸੀਸਾਂ ਨਾਲ ਜੀ ਆਇਆਂ ਨੂੰ ਕਹੋਗੇ ।ਸਾਨੂੰ ਪੂਰੀ ਉਮੀਦ ਹੈ ਕਿ ਅਵਕਾਸ਼ ਆਉਣ ਵਾਲੇ ਸਮੇਂ ਵਿੱਚ ਆਪਣੀ ਮਿਹਨਤ ਸਦਕਾ ਤੁਹਾਡੇ ਦਿਲਾਂ ਵਿੱਚ ਆਪਣੀ ਖ਼ਾਸ ਥਾਂ ਬਣਾਵੇਗਾ।ਇਸ ਗੀਤ ਨੂੰ ਆਪਣੇ ਸੱਜਣਾਂ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰਨਾ।"ਹਰਮਨ, ਹਰਭਜਨ ਮਾਨ

https://www.youtube.com/watch?v=3ur_66mejXM

ਇਸ ਗੀਤ ਦੇ ਬੋਲ ਹਰਮਨਜੀਤ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਰੂਹਾਨ ਅਤੇ ਅਵਕਾਸ਼ ਮਾਨ ਨੇ । ਇਹ ਗੀਤ ਇੱਕ ਰੋਮਾਂਟਿਕ ਗੀਤ ਹੈ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਅਸੀਂ ਆਸ ਤੇ ਦੁਆ ਕਰਦੇ ਹਾਂ ਜਿਸ ਤਰ੍ਹਾਂ ਹਰਭਜਨ ਮਾਨ ਆਪਣੀ ਗਾਇਕੀ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਕਰਦੇ ਆ ਰਹੇ ਹਨ, ਉਸੇ ਤਰ੍ਹਾਂ ਅਵਕਾਸ਼ ਵੀ ਹਰਭਜਨ ਮਾਨ ਦੇ ਪਾਏ ਪੂਰਨਿਆਂ 'ਤੇ ਚੱਲੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network