ਰਾਨੂੰ ਮੰਡਲ ਅਤੇ ਹਿਮੇਸ਼ ਰੇਸ਼ਮੀਆ ਦਾ ਗਾਣਾ 'ਤੇਰੀ ਮੇਰੀ ਕਹਾਣੀ' ਹੋਇਆ ਰਿਲੀਜ਼,ਗੀਤ 'ਚ ਰਾਨੂੰ ਮੰਡਲ ਵੀ ਆਈ ਨਜ਼ਰ,ਗੀਤ ਦੇ ਰਿਲੀਜ਼ ਹੁੰਦੇ ਹੀ ਲੱਖਾਂ ਦੀ ਗਿਣਤੀ 'ਚ ਪਹੁੰਚੇ ਵਿਊਜ਼

Written by  Shaminder   |  September 11th 2019 03:49 PM  |  Updated: September 11th 2019 03:51 PM

ਰਾਨੂੰ ਮੰਡਲ ਅਤੇ ਹਿਮੇਸ਼ ਰੇਸ਼ਮੀਆ ਦਾ ਗਾਣਾ 'ਤੇਰੀ ਮੇਰੀ ਕਹਾਣੀ' ਹੋਇਆ ਰਿਲੀਜ਼,ਗੀਤ 'ਚ ਰਾਨੂੰ ਮੰਡਲ ਵੀ ਆਈ ਨਜ਼ਰ,ਗੀਤ ਦੇ ਰਿਲੀਜ਼ ਹੁੰਦੇ ਹੀ ਲੱਖਾਂ ਦੀ ਗਿਣਤੀ 'ਚ ਪਹੁੰਚੇ ਵਿਊਜ਼

ਹਿਮੇਸ਼ ਰੇਸ਼ਮੀਆ ਦੀ ਫ਼ਿਲਮ ਹੈਪੀ ਹਾਰਡੀ ਐਂਡ ਹੀਰ ਦਾ ਗੀਤ 'ਤੇਰੀ ਮੇਰੀ ਕਹਾਣੀ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਫ਼ਿਲਮ ਦੇ ਮੁੱਖ ਅਦਾਕਾਰ ਦੇ ਤੌਰ 'ਤੇ ਭੂਮਿਕਾ ਨਿਭਾ ਰਹੇ ਹਿਮੇਸ਼ ਰੇਸ਼ਮੀਆ ਅਤੇ ਅਦਾਕਾਰਾ 'ਤੇ ਫ਼ਿਲਮਾਇਆ ਗਿਆ ਹੈ । ਇਸ ਦੇ ਨਾਲ ਹੀ ਗੀਤ 'ਚ ਗਾਇਕਾ ਰਾਨੂੰ ਮੰਡਲ ਵੀ ਨਜ਼ਰ ਆ ਰਹੇ ਨੇ । ਰਾਨੂੰ ਮੰਡਲ ਦੇ ਨਾਲ-ਨਾਲ ਪੂਰੀ ਦੁਨੀਆ ਨੂੰ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਅਤੇ ਅੱਜ ਇਸ ਗਾਣੇ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ ।

ਹੋਰ ਵੇਖੋ:ਹਿਮੇਸ਼ ਰੇਸ਼ਮੀਆ ਦੀ ਫ਼ਿਲਮ ‘ਹੈਪੀ ਹਾਰਡੀ ਐਂਡ ਹੀਰ’ ਦੇ ਗੀਤ ਦਾ ਟੀਜ਼ਰ ਆਇਆ ਸਾਹਮਣੇ,ਟੀਜ਼ਰ ‘ਚ ਰਾਨੂੰ ਮੰਡਲ ਵੀ ਆਈ ਨਜ਼ਰ

ਇਸ ਗੀਤ ਦੇ ਨਾਲ ਰਾਨੂੰ ਮੰਡਲ ਨੇ ਬਾਲੀਵੁੱਡ 'ਚ ਆਪਣਾ ਡੈਬਿਊ ਕਰ ਲਿਆ ਹੈ । ਇਸ ਗੀਤ ਦੇ ਰਿਲੀਜ਼ ਹੁੰਦਿਆਂ ਹੀ ਕੁਝ ਹੀ ਮਿੰਟਾਂ 'ਚ ਇਸ ਦੇ ਇੱਕ ਲੱਖ ਤੋਂ ਜ਼ਿਆਦਾ ਵਿਊਜ਼ ਹੋ ਚੁੱਕੇ ਨੇ ।

https://www.instagram.com/p/B2Q5dKQnIyx/

ਗਾਣੇ ਨੂੰ ਹਿਮੇਸ਼ ਰੇਸ਼ਮੀਆ ਅਤੇ ਸੋਨੀਆ ਮਾਨ 'ਤੇ ਫ਼ਿਲਮਾਇਆ ਗਿਆ ਹੈ , ਜਦਕਿ ਗਾਣੇ ਨੂੰ ਸ਼ਬੀਰ ਅਹਿਮਦ ਨੇ ਲਿਖਿਆ ਹੈ ।

https://www.instagram.com/p/B2Q6N7fHl7e/

ਗਾਣੇ ਦੀ ਸ਼ੁਰੂਆਤ ਹਿਮੇਸ਼ ਦੇ ਦਮਦਾਰ ਡਾਇਲਾਗ ਨਾਲ ਹੁੰਦੀ ਹੈ 'ਤਾਜਮਹਿਲ ਦੀ ਰਖਵਾਲੀ ਕਰਤੇ ਕਰਤੇ ਚੌਕੀਦਾਰ ਕੋ ਲਗਨੇ ਲਗ ਜਾਤਾ ਹੈ ਕਿ ਤਾਜ ਮਹਿਲ ਉਸਕੀ ਪ੍ਰਾਪਰਟੀ ਹੈ ਪਰ ਪੇਪਰਸ ਤੋਂ ਸ਼ਾਹਜਹਾਂ ਕੇ ਨਾਮ ਪਰ ਹੀ ਹੋਤੇ ਹੈਂ"।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network