ਤਸਵੀਰ ‘ਚ ਧਰਮਿੰਦਰ ਦੇ ਨਾਲ ਨਜ਼ਰ ਆ ਰਿਹਾ ਬੱਚਾ ਹੈ ਬਾਲੀਵੁੱਡ ਦਾ ਪ੍ਰਸਿੱਧ ਅਦਾਕਾਰ, ਕੀ ਤੁਸੀਂ ਪਛਾਣਿਆ !

Written by  Shaminder   |  January 28th 2023 03:25 PM  |  Updated: January 28th 2023 03:25 PM

ਤਸਵੀਰ ‘ਚ ਧਰਮਿੰਦਰ ਦੇ ਨਾਲ ਨਜ਼ਰ ਆ ਰਿਹਾ ਬੱਚਾ ਹੈ ਬਾਲੀਵੁੱਡ ਦਾ ਪ੍ਰਸਿੱਧ ਅਦਾਕਾਰ, ਕੀ ਤੁਸੀਂ ਪਛਾਣਿਆ !

ਬਾਲੀਵੁੱਡ ਸਿਤਾਰਿਆਂ (Bollywood Star) ਦੀ ਜ਼ਿੰਦਗੀ ਬਾਰੇ ਜਾਨਣ ‘ਚ ਹਰ ਕਿਸੇ ਨੂੰ ਜਾਨਣ ‘ਚ ਬਹੁਤ ਜ਼ਿਆਦਾ ਦਿਲਚਸਪੀ ਹੁੰਦੀ ਹੈ । ਆਪਣੀ ਪਸੰਦੀਦਾ ਸਿਤਾਰਿਆਂ ਦੇ ਬਚਪਨ, ਨਿੱਜੀ ਜ਼ਿੰਦਗੀ, ਖਾਣਪੀਣ ਸਣੇ ਹੋਰ ਕਈ ਚੀਜ਼ਾਂ ‘ਚ ਪ੍ਰਸ਼ੰਸਕ ਜਾਨਣ ‘ਚ ਦਿਲਚਸਪੀ ਰੱਖਦੇ ਹਨ । ਅੱਜ ਇੱਕ ਅਜਿਹੇ ਹੀ ਸਿਤਾਰੇ ਦੇ ਬਚਪਨ ਦੀ ਤਸਵੀਰ (Childhood Pic) ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ।

Image source: Instagram

ਹੋਰ ਪੜ੍ਹੋ : ਫ਼ਿਲਮ ‘ਕਲੀ ਜੋਟਾ’ ਰੋਮਾਂਟਿਕ ਕਾਮੇਡੀ ਨਹੀਂ, ਬਲਕਿ ਇਸ ਗੰਭੀਰ ਮੁੱਦੇ ਨੂੰ ਕਰੇਗੀ ਉਜਾਗਰ, ਜਾਣੋ ਪੂਰੀ ਖ਼ਬਰ

ਬੀਤੇ ਦਿਨ  ਅਦਾਕਾਰ ਨੇ ਮਨਾਇਆ ਜਨਮ ਦਿਨ

ਬਾਲੀਵੁੱਡ ਦੇ ਜਿਸ ਸਿਤਾਰੇ ਦੀ ਅਸੀਂ ਤੁਹਾਨੂੰ ਇਹ ਤਸਵੀਰ ਵਿਖਾ ਰਹੇ ਹਾਂ ਉਸ ਨੇ ਸਿਰਫ ਬਾਲੀਵੁੱਡ ਦੀਆਂ ਫ਼ਿਲਮਾਂ ਹੀ ਨਹੀਂ, ਬਲਕਿ ਓਟੀਟੀ ‘ਤੇ ਵੀ ਧਮਾਲ ਮਚਾਈ ਹੋਈ ਹੈ । ਜੀ ਹਾਂ ਬੀਤੇ ਦਿਨ ਹੀ ਇਸ ਅਦਾਕਾਰ ਨੇ ਆਪਣਾ ਜਨਮ ਦਿਨ ਮਨਾਇਆ ਹੈ । ਹੁਣ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਧਰਮਿੰਦਰ ਦੇ ਨਾਲ ਨਜ਼ਰ ਆਉਣ ਵਾਲਾ ਇਹ ਬੱਚਾ ਕੌਣ ਹੈ ।

ਹੋਰ ਪੜ੍ਹੋ :  ਜਸਬੀਰ ਜੱਸੀ ਨੇ ਆਮਿਰ ਖ਼ਾਨ ਦੇ ਨਾਲ ਖ਼ੂਬਸੂਰਤ ਪਲਾਂ ਨੂੰ ਕੈਮਰੇ ‘ਚ ਕੀਤਾ ਕੈਪਚਰ, ਕਿਹਾ ‘ਦਿਲ ਦਾ ਅਮੀਰ, ਆਮਿਰ ਖ਼ਾਨ’

ਇਹ ਹਨ ਮਸ਼ਹੂਰ ਅਦਾਕਾਰ ਬੌਬੀ ਦਿਓਲ (Bobby Deol) । ਜਿਨ੍ਹਾਂ ਨੇ ਆਪਣੀਆਂ ਫ਼ਿਲਮਾਂ ਦੇ ਨਾਲ ਨਾਲ ਵੈੱਬ ਸੀਰੀਜ਼ ਦੇ ਜ਼ਰੀਏ ਵੀ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ ।

Sunny-Bobby deol image Spurce : Instagram

ਬਾਬਾ ਨਿਰਾਲਾ ਬਣ ਕੇ ਜਿੱਤਿਆ ਫੈਨਸ ਦਾ ਦਿਲ

ਉਂਝ ਤਾਂ ਬਾਲੀਵੁੱਡ ਦੇ ਇਸ ਅਦਾਕਾਰ ਨੇ ਬਰਸਾਤ, ਹਮਰਾਜ, ਗੁਪਤ, ਦਿਲਲਗੀ, ਯਮਲਾ ਪਗਲਾ ਦੀਵਾਨਾ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।

Aashram Season 3 Trailer, Release Date: Witness major turn of events in Bobby Deol's 'Aashram' Image Source: YouTubeਪਰ ਹੁਣ ਉਨ੍ਹਾਂ ਨੇ ਓਟੀਟੀ ‘ਤੇ ਵੀ ਪੂਰੀ ਧੱਕ ਪਾਈ ਹੋਈ ਹੈ ਅਤੇ ਆਪਣੀ ਵੈੱਬ ਸੀਰੀਜ਼ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹੇ ਹਨ । ਇਸ ਵੈੱਬ ਸੀਰੀਜ਼ ‘ਚ ਬਾਬਾ ਨਿਰਾਲਾ ਦੀ ਭੂਮਿਕਾ ‘ਚ ਬੌਬੀ ਦਿਓਲ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

 

View this post on Instagram

 

A post shared by Bobby Deol (@iambobbydeol)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network