ਤਸਵੀਰ ਵਿੱਚ ਦਿਖਾਈ ਦੇਣ ਵਾਲੀ ਇਹ ਕੁੜੀ ਹੈ ਅੱਜ ਦੀ ਸੁਪਰ ਸਟਾਰ ਗਾਇਕਾ, ਦੱਸੋ ਭਲਾ ਕੌਣ ਹੈ ਇਹ

written by Rupinder Kaler | October 12, 2020

ਬਾਲੀਵੁੱਡ ਵਿੱਚ ਨੇਹਾ ਕੱਕੜ ਨੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ । ਨੇਹਾ ਨੇ ਬਚਪਨ ਤੋਂ ਹੀ ਬਹੁਤ ਮਿਹਨਤ ਕੀਤੀ ਹੈ । ਇਸ ਗੱਲ ਦਾ ਉਹ ਕਈ ਵਾਰ ਜ਼ਿਕਰ ਵੀ ਕਰ ਚੁੱਕੀ ਹੈ । ਨੇਹਾ ਕੱਕੜ ਬਚਪਨ ਤੋਂ ਹੀ ਆਪਣੀ ਭੈਣ ਸੋਨੂੰ ਕੱਕੜ ਨਾਲ ਮਿਲਕੇ ਜਗਰਾਤਿਆਂ ਵਿੱਚ ਭਜਨ ਗਾਉਂਦੀ ਸੀ ।

neha kakkar

ਹੋਰ ਪੜ੍ਹੋ :

neha kakkar

ਨੇਹਾ ਦੇ ਸੰਘਰਸ਼ ਦੀ ਕਹਾਣੀ ਹਰ ਕੋਈ ਜਾਣਦਾ ਹੈ । ਹੁਣ ਹਾਲ ਹੀ ਵਿੱਚ ਉਹਨਾਂ ਦਾ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਨੇਹਾ ਭਜਨ ਗਾਉਂਦੀ ਹੋਈ ਨਜ਼ਰ ਆ ਰਹੀ ਹੈ । ਉਹਨਾਂ ਦੀ ਪਿਆਰੀ ਜਿਹੀ ਆਵਾਜ਼ ਲੋਕਾਂ ਦੇ ਦਿਲਾਂ ਨੂੰ ਛੂਹ ਰਹੀ ਹੈ । ਇਸ ਵੀਡੀਓ ਨੂੰ ਨੇਹਾ ਕੱਕੜ ਦੇ ਪ੍ਰਸ਼ੰਸਕਾਂ ਨੇ ਸ਼ੇਅਰ ਕੀਤਾ ਹੈ ।

neha kakkar

ਨੇਹਾ ਦੇ ਬਚਪਨ ਦੀ ਇਸ ਵੀਡੀਓ ਤੇ ਲੋਕ ਖੂਬ ਕਮੈਂਟ ਕਰ ਰਹੇ ਹਨ । ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਵੀਵਰਜ਼ ਮਿਲ ਚੁੱਕੇ ਹਨ । ਤੁਹਾਨੂੰ ਦੱਸ ਦਿੰਦੇ ਹਾ ਕਿ ਨੇਹਾ ਏਨੀਂ ਦਿਨੀ ਆਪਣੇ ਵਿਆਹ ਦੀਆਂ ਖ਼ਬਰਾਂ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹੈ । ਖ਼ਬਰਾਂ ਮੁਤਾਬਿਕ ਨੇਹਾ ਛੇਤੀ ਹੀ ਗਾਇਕ ਰੋਹਨਪ੍ਰੀਤ ਸਿੰਘ ਨਾਲ ਵਿਆਹ ਕਰਨ ਜਾ ਰਹੀ ਹੈ ।

You may also like