ਆਲੀਆ ਭੱਟ ਦੀ ਡੋਲੀ ਵਾਲੀ ਕਾਰ ਦੇ ਪਿੱਛੇ ਭੱਜਦਾ ਨਜ਼ਰ ਆਇਆ ਇਹ ਸ਼ਖਸ, ਅਦਾਕਾਰਾ ਨੇ ਵੀ ਕੀਤਾ ਰਿਐਕਟ

written by Shaminder | April 11, 2022

ਆਲੀਆ ਭੱਟ (Alia Bhatt) ਅਤੇ ਰਣਬੀਰ ਸਿੰਘ (Ranbir singh) ਆਪਣੇ ਵਿਆਹ ਨੂੰ ਲੈ ਕੇ ਏਨੀਂ ਦਿਨੀਂ ਸੁਰਖੀਆਂ ‘ਚ ਬਣੇ ਹੋਏ ਹਨ । ਖ਼ਬਰਾਂ ਮੁਤਾਬਕ ਦੋਵੇਂ ਇਸੇ ਮਹੀਨੇ ਵਿਆਹ ਰਚਾਉਣ ਜਾ ਰਹੇ ਹਨ, ਹਾਲਾਂਕਿ ਦੋਵਾਂ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਆਫੀਸ਼ੀਅਲ ਐਲਾਨ ਹਾਲੇ ਨਹੀਂ ਕੀਤਾ ਗਿਆ ਹੈ ਪਰ ਦੋਵਾਂ ਦੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਇੱਕ ਵੀਡੀਓ ਸਾਹਮਣੇ ਆਇਆ ਹੈ ।ਇਸ ਵੀਡੀਓ ਨੂੰ ਨਿੱਕ ਨਾਂਅ ਦੇ ਸ਼ਖਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਉਹ ਇੱਕ ਕਾਰ ਦੇ ਪਿੱਛੇ ਦੌੜਦੇ ਹੋਏ ਨਜ਼ਰ ਆ ਰਹੇ ਹਨ । ਇਹ ਆਲੀਆ ਦੀ ਡੋਲੀ ਵਾਲੀ ਕਾਰ ਹੈ ।

ਹੋਰ ਪੜ੍ਹੋ : ਕੀ ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਹੋਇਆ ਵਿਆਹ ? ਜਾਣੋ ਪੂਰੀ ਖ਼ਬਰ

ਇਸ ਵੀਡੀਓ ਨੂੰ ਕ੍ਰੀਏਟ ਕੀਤਾ ਗਿਆ ਹੈ ਅਤੇ ਇਸ ਕਾਰ ਦੀ ਬੈਕਸਾਈਡ ‘ਤੇ ਲਿਖਿਆ ਹੈ ਕਿ ‘ਆਲੀਆ ਵੈਡਸ ਰਣਬੀਰ ਕਪੂਰ’ ਪ੍ਰਸ਼ੰਸਕਾਂ ਨੂੰ ਇਹ ਵੀਡੀਓ ਬਹੁਤ ਜ਼ਿਆਦਾ ਪਸੰਦ ਵੀ ਆ ਰਿਹਾ ਹੈ । ਆਲੀਆ ਭੱਟ ਨੇ ਵੀ ਇਸ ਵੀਡੀਓ ‘ਤੇ ਆਪਣੇ ਰਿਐਕਸ਼ਨ ਦਿੱਤਾ ਹੈ ।ਇਸ ਵੀਡੀਓ ‘ਤੇ ਦੋਵਾਂ ਦੇ ਪ੍ਰਸ਼ੰਸਕ ਵੀ ਖੂਬ ਰਿਐਕਸ਼ਨ ਦੇ ਰਹੇ ਹਨ ।ਦੱਸ ਦਈਏ ਕਿ ਆਲੀਆ ਅਤੇ ਰਣਬੀਰ ਦੇ ਵਿਆਹ ਦੀਆਂ ਤਿਆਰੀਆਂ ਜ਼ਰੂਰ ਚੱਲ ਰਹੀਆਂ ਹਨ ।

Image Source: Instagram

ਦੱਸਿਆ ਜਾ ਰਿਹਾ ਹੈ ਕਿ ਦੋਵੇਂ 17ਅਪ੍ਰੈਲ ਨੂੰ ਵਿਆਹ ਕਰਵਾਉਣਗੇ ।  ਪਰ ਦੋਵਾਂ ਦੇ ਵਿਆਹ ਦੀ ਤਰੀਕ ਹਾਲੇ ਸਾਹਮਣੇ ਨਹੀਂ ਆ ਸਕੀ ਹੈ । ਨੀਤੂ ਕਪੂਰ ਨੂੰ ਜਦੋਂ ਬੀਤੇ ਦਿਨੀਂ ਪਪਰਾਜੀ ਨੇ ਵਿਆਹ ਦੀ ਤਰੀਕ ਪੁੱਛੀ ਸੀ ਤਾਂ ਉਹ ਬੜੇ ਹੀ ਫ਼ਿਲਮੀ ਅੰਦਾਜ਼ ਦੇ ਨਾਲ ਟਾਲ ਗਈ ਸੀ ।ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਦੋਵਾਂ ਦੇ ਵਿਆਹ ਦੀਆਂ ਅਟਕਲਾਂ ਲੱਗ ਰਹੀਆਂ ਹਨ । ਹਾਲ ਹੀ ‘ਚ ਆਲੀਆ ਭੱਟ ਦੀ ਫ਼ਿਲਮ ‘ਗੰਗੂ ਬਾਈ ਕਾਠੀਆਵਾੜੀ’ ਆਈ ਸੀ । ਜਿਸ ਨੂੰ ਕਿ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਜਲਦ ਹੀ ਉਹ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਏਗੀ ।

 

View this post on Instagram

 

A post shared by Nick (@beyounick)

You may also like