ਮਿਸ ਪੀਟੀਸੀ ਪੰਜਾਬੀ 2022 ਦਾ ਅਗਲਾ ‘Pre Audition’ ਹੋਵੇਗਾ 7 ਜਨਵਰੀ ਨੂੰ ਲੁਧਿਆਣਾ ਸ਼ਹਿਰ ‘ਚ

Written by  Lajwinder kaur   |  January 06th 2022 05:19 PM  |  Updated: January 06th 2022 05:19 PM

ਮਿਸ ਪੀਟੀਸੀ ਪੰਜਾਬੀ 2022 ਦਾ ਅਗਲਾ ‘Pre Audition’ ਹੋਵੇਗਾ 7 ਜਨਵਰੀ ਨੂੰ ਲੁਧਿਆਣਾ ਸ਼ਹਿਰ ‘ਚ

ਪੀਟੀਸੀ ਨੈੱਟਵਰਕ ਆਪਣੇ ਰਿਆਲਟੀ ਸ਼ੋਅਜ਼ ਦੇ ਨਾਲ ਹਮੇਸ਼ਾ ਹੀ ਪੰਜਾਬ ਦੇ ਮੁੰਡੇ-ਕੁੜੀਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ, ਨੌਜਵਾਨ ਪੀੜੀ ਨੂੰ ਮੌਕਾ ਦਿੰਦੇ ਨੇ ਆਪਣੇ ਸੁਫਨਿਆਂ ਪੂਰੇ ਕਰਨ ਦਾ । ਜਿਸ ਕਰਕੇ ਇਸ ਪੀਟੀਸੀ ਦੇ ਰਿਆਲਟੀ ਸ਼ੋਅਜ਼ ਨੇ ਮਨੋਰੰਜਨ ਜਗਤ ਨੂੰ ਕਈ ਨਾਮੀ ਕਲਾਕਾਰ ਦਿੱਤੇ ਨੇ। ਇਸ ਫਲਸਫੇ ਨੂੰ ਅੱਗੇ ਤੋਰਦੇ ਹੋਏ ਮੁਟਿਆਰਾਂ ਦੇ ਸੁਫਨਿਆਂ ਨੂੰ ਖੰਭ ਦੇਣ ਵਾਲਾ ਸ਼ੋਅ ਮਿਸ ਪੀਟੀਸੀ ਪੰਜਾਬੀ 2022 MISS PTC PUNJABI 2022 ਆ ਰਿਹਾ ਹੈ। ਇਸ ਸ਼ੋਅ ਦੇ ਪ੍ਰੀ-ਆਡੀਸ਼ਨ ਸ਼ੁਰੂ ਹੋ ਗਏ ਨੇ।

ਹੋਰ ਪੜ੍ਹੋ : ਆਪਣੇ ਵਿਆਹ ਵਾਲੀ ਰਿੰਗ ਫਲਾਂਟ ਕਰਦੇ ਨਜ਼ਰ ਆਏ ਗਾਇਕ ਪਰਮੀਸ਼ ਵਰਮਾ, ਘਰਵਾਲੀ ਨਾਲ ਸਾਂਝੀਆਂ ਕੀਤੀਆਂ ਕੁਝ ਰੋਮਾਂਟਿਕ ਤਸਵੀਰਾਂ

ਸੋ ਕੱਲ ਇਸ ਸ਼ੋਅ ਦਾ ਪ੍ਰੀ-ਆਡੀਸ਼ਨ ਹੋਵੇਗਾ ਲੁਧਿਆਣਾ ਸ਼ਹਿਰ ‘ਚ। ਜਿਸ ਕਰਕੇ ਕੱਲ ਯਾਨੀ ਕਿ 7 ਜਨਵਰੀ ਨੂੰ ਜਲੰਧਰ ਸ਼ਹਿਰ ‘ਚ ਹੋਵੇਗਾ ਮਿਸ ਪੀਟੀਸੀ ਪੰਜਾਬੀ ਦਾ ਪ੍ਰੀ ਆਡੀਸ਼ਨ। ਸੋ ਆਪਣੇ ਸੁਫਨਿਆਂ ਨੂੰ ਪੂਰਾ ਕਰਨ ਵਾਲੀਆਂ ਮੁਟਿਆਰਾਂ ਕੱਲ੍ਹ ਯਾਨੀ ਕਿ 7 ਜਨਵਰੀ ਦਿਨ ਸ਼ੁੱਕਰਵਾਰ ਨੂੰ ਇਸ ਦੱਸੇ ਹੋਏ ਪਤੇ ‘ਤੇ ਸਵੇਰੇ 11 ਵਜੇ ਪਹੁੰਚ ਜਾਣ। ਪਤਾ- ‘Guru Nanak Public School, Sarabha Nagar, Ludhiana’।

inside image of pre audition of miss ptc punjabi 2022

ਹੋਰ ਪੜ੍ਹੋ :  ਗਿੱਪੀ ਗਰੇਵਾਲ ਨੇ ਆਪਣੀ ਪਤਨੀ ਲਈ ਗਾਇਆ ਗੀਤ ‘ਤੈਨੂੰ ਫੁੱਲਾਂ ਵਰਗੀ ਕਹੀਏ’, ਰਵਨੀਤ ਗਰੇਵਾਲ ਜੰਮ ਕੇ ਨੱਚਦੀ ਆਈ ਨਜ਼ਰ, ਵੀਡੀਓ ਹੋਇਆ ਵਾਇਰਲ

ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਅਤੇ ਜਲੰਧਰ ਪ੍ਰੀ-ਆਡੀਸ਼ਨ ਹੋ ਚੁੱਕੇ ਨੇ, ਜਿਸ ‘ਚ ਮੁਟਿਆਰਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਚੁੱਕਿਆ ਹੈ। ਇਸ ਸ਼ੋਅ ਤੋਂ ਹੀ ਕਈ ਮੁਟਿਆਰਾਂ ਨੇ ਆਪਣੇ ਅਦਾਕਾਰੀ ਦੇ ਸੁਫਨੇ ਨੂੰ ਪੂਰਾ ਕੀਤਾ ਹੈ।

ਮਿਸ ਪੀਟੀਸੀ ਪੰਜਾਬੀ 2022 'ਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਲਈ ਧਿਆਨ ਦੇਣ ਯੋਗ ਗੱਲਾਂ -

ਭਾਗ ਲੈਣ ਵਾਲੀ ਮੁਟਿਆਰ ਦੀ ਉਮਰ 18 ਤੋਂ 25 ਸਾਲ ਤੱਕ ਹੋਣੀ ਚਾਹੀਦੀ ਹੈ। ਉਮੀਦਵਾਰ ਮੁਟਿਆਰਾਂ ਦੀ ਲੰਬਾਈ 5 ਫੁੱਟ 2 ਇੰਚ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਉਮੀਦਵਾਰ ਮੁਟਿਆਰਾਂ ਆਪਣੇ ਨਾਲ 3 ਤਸਵੀਰਾਂ ਲੈ ਕੇ ਆਉਣ । ਇਸ ਤੋਂ ਇਲਾਵਾ ਏਜ ਪਰੂਫ ਵਾਲਾ ਕੋਈ ਵੀ ਦਸਤਾਵੇਜ਼ ਤੇ ਨਾਲ ਹੀ ਕੋਰੋਨਾ ਵੈਕਸੀਨ ਦਾ ਸਰਟੀਫਿਕੇਟ ਨਾਲ ਲਿਆਉਣਾ ਜ਼ਰੂਰੀ ਹੈ। ਸੋ ਮਿਸ ਪੀਟੀਸੀ ਪੰਜਾਬੀ ਬਾਰੇ ਹੋਣ ਜਾਣਕਾਰੀ ਦੇ ਲਈ ਜੁੜ ਰਹੋ ਪੀਟੀਸੀ ਪੰਜਾਬੀ ਦੇ ਫੇਸਬੁਕ ਪੇਜ਼ ਜਾਂ ਫਿਰ ਪੀਟੀਸੀ ਪਲੇਅ ਐਪ ਦੇ ਨਾਲ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network