ਰੁਬੀਨਾ ਬਾਜਵਾ ਅਤੇ ਅਖਿਲ ਦੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਦਾ ਪੋਸਟਰ ਜਾਰੀ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

written by Shaminder | August 05, 2022

ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ ।ਜਿਸ ‘ਚ ਨਵੇਂ ਵਿਸ਼ਿਆਂ ਵਾਲੀਆਂ ਫ਼ਿਲਮਾਂ ਵੀ ਆ ਰਹੀਆਂ ਹਨ । ਹੁਣ ਇੱਕ ਨਵੀਂ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ (Teri Meri Gal Ban Gayi) ਆ ਰਹੀ ਹੈ । ਇਸ ਫ਼ਿਲਮ ਦੀ ਕਹਾਣੀ ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੀ ਅਦਾਕਾਰਾ ਪ੍ਰੀਤੀ ਸਪਰੂ (Priti Sapru) ਨੇ ਲਿਖੀ ਹੈ ਅਤੇ ਉਹ ਹੀ ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ ।

Rubina bajwa image From instagram

ਹੋਰ ਪੜ੍ਹੋ : ਪ੍ਰੀਤੀ ਸਪਰੂ ਦੀ ਨਿਰਦੇਸ਼ਕ ਦੇ ਤੌਰ ‘ਤੇ ਡੈਬਿਊ ਫ਼ਿਲਮ ‘ਚ ਗਾਇਕ ਅਖਿਲ ਵੀ ਕਰਨਗੇ ਫ਼ਿਲਮੀ ਦੁਨੀਆਂ ‘ਚ ਐਂਟਰੀ

ਇਹ ਫ਼ਿਲਮ 9 ਸਤੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ । ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਅਖਿਲ ਅਤੇ ਰੁਬੀਨਾ ਬਾਜਵਾ ਨਜ਼ਰ ਆਉਣਗੇ । ਇਸ ਤੋਂ ਇਲਾਵਾ ਕਰਮਜੀਤ ਅਨਮੋਲ, ਗੁੱਗੂ ਗਿੱਲ, ਹਾਰਬੀ ਸੰਘਾ, ਪ੍ਰੀਤੀ ਸੱਪਰੂ,ਨਿਰਮਲ ਰਿਸ਼ੀ, ਪੁਨੀਤ ਇਸਰ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।

priti sapru iamge from priti sapru instagram

ਹੋਰ ਪੜ੍ਹੋ : ਰੁਬੀਨਾ ਬਾਜਵਾ ਨੇ ਆਪਣੇ ਹੋਣ ਵਾਲੇ ਪਤੀ ਗੁਰਬਕਸ਼ ਚਾਹਲ ਨੂੰ ਪਿਆਰੀ ਜਿਹੀ ਪੋਸਟ ਪਾ ਕੇ ਦਿੱਤੀ ਜਨਮਦਿਨ ਦੀ ਵਧਾਈ

ਫ਼ਿਲਮ ‘ਚ ਮਿਊਜ਼ਿਕ ਹੋਵੇਗਾ ਮਸ਼ਹੂਰ ਸੰਗੀਤਕਾਰ ਜਤਿੰਦਰ ਸ਼ਾਹ ਦਾ ।ਜਿਸ ਤਰ੍ਹਾਂ ਇਸ ਫ਼ਿਲਮ ਦਾ ਟਾਈਟਲ ਹੈ । ਉਸ ਤੋਂ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਇਹ ਫ਼ਿਲਮ ‘ਲਵ ਸਟੋਰੀ’ ‘ਤੇ ਅਧਾਰਿਤ ਹੋਵੇਗੀ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰੁਬੀਨਾ ਬਾਜਵਾ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਉਹ ਲੰਮੇ ਸਮੇਂ ਬਾਅਦ ਕਿਸੇ ਫ਼ਿਲਮ ‘ਚ ਨਜ਼ਰ ਆਏਗੀ ।

teri meri gall ban gayi poster image From priti sapru instagram

ਇਸ ਤੋਂ ਪਹਿਲਾਂ ਉਹ ‘ਮੁੰਡਾ ਹੀ ਚਾਹੀਦਾ’ ਫ਼ਿਲਮ ‘ਚ ਨਜ਼ਰ ਆਏ ਸਨ । ਇਸ ਤੋਂ ਇਲਾਵਾ ਸਰਗੀ, ਲਾਈਏ ਜੇ ਯਾਰੀਆਂ ‘ਚ ਅਮਰਿੰਦਰ ਗਿੱਲ ਅਤੇ ਰੂਪੀ ਗਿੱਲ ਦੇ ਨਾਲ ਨਰ ਆਈ ਸੀ । ਇਸ ਫ਼ਿਲਮ ‘ਚ ਵੀ ਉਸ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।ਦੱਸ ਦਈਏ ਕਿ ਗਾਇਕ ਅਖਿਲ ਇਸੇ ਫ਼ਿਲਮ ਦੇ ਨਾਲ ਪੰਜਾਬੀ ਇੰਡਸਟਰੀ ‘ਚ ਡੈਬਿਊ ਕਰ ਰਿਹਾ ਹੈ ।

 

View this post on Instagram

 

A post shared by Priti Sapru Walia (@pritisapru)

You may also like