
Barbie Maan News: ਪੰਜਾਬੀ ਗਾਇਕਾ ਬਾਰਬੀ ਮਾਨ ਨੇ ਥੋੜੇ ਹੀ ਸਮੇਂ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਖ਼ਾਸ ਜਗ੍ਹਾ ਬਣਾ ਲਈ ਹੈ। ਉਹ ਸੋਸ਼ਲ ਮੀਡੀਆ ਦੇ ਰਾਹੀਂ ਕਾਫੀ ਸਰਗਰਮ ਰਹਿੰਦੀ ਹੈ। ਪਰ ਪਿਛਲੇ ਦਿਨੀਂ ਉਨ੍ਹਾਂ ਦੀ ਇੱਕ ਤਸਵੀਰ ਚਰਚਾ ਦਾ ਵਿਸ਼ਾ ਬਣ ਰਹੀ ਹੈ। ਦਰਅਸਲ, ਬਾਰਬੀ ਮਾਨ ਨੇ ਆਪਣੀਆਂ ਕੁਝ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ, ਜਿਨ੍ਹਾਂ 'ਚ ਉਹ ਪੰਜਾਬੀ ਸੂਟ ਵਿੱਚ ਪੋਜ਼ ਦਿੰਦੀ ਹੋਈ ਨਜ਼ਰ ਆਈ ਸੀ।ਪਰ ਤਸਵੀਰ ਵਿੱਚ ਖਿੱਚ ਦਾ ਕੇਂਦਰ ਬਣਿਆ, ਉਨ੍ਹਾਂ ਦੇ ਹੱਥਾਂ ਵਿੱਚ ਫੜਿਆ ਹੈਂਡਬੈਗ।
ਹੋਰ ਪੜ੍ਹੋ : ਕਿਲੀ ਪੌਲ ਨੇ ਪੰਜਾਬੀ ਗੀਤ ‘ਵੰਗ ਦਾ ਨਾਪ’ ‘ਤੇ ਬਣਾਇਆ ਵੀਡੀਓ, ਐਮੀ ਵਿਰਕ ਨੇ ਦਿੱਤੀ ਅਜਿਹੀ ਪ੍ਰਤੀਕਿਰਿਆ

ਗਾਇਕਾ ਬਾਰਬੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਕੁਝ ਦਿਨ ਪਹਿਲਾਂ ਹੀ ਆਪਣੀ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਉਨ੍ਹਾਂ ਨੇ ਯੈਲੋ ਰੰਗ ਦਾ ਸੂਟ ਪਾਇਆ ਹੋਇਆ ਹੈ ਅਤੇ ਹੱਥਾਂ 'ਚ ਪਰਸ ਫੜਿਆ ਹੋਇਆ ਹੈ। ਦੱਸ ਦਈਏ ਜੋ ਪਰਸ ਬਾਬਰੀ ਨੇ ਫੜਿਆ ਹੋਇਆ ਹੈ, ਉਹ ਮਾਮੂਲੀ ਨਹੀਂ ਹੈ। ਦਰਅਸਲ, ਇਹ ਬੈਗ ਮਸ਼ਹੂਰ ਬਰਾਂਡ ਲੂਈ ਵਿਟੌਨ ਦਾ ਹੈ। ਇਹ ਦੁਨੀਆ ਦੇ ਸਭ ਤੋਂ ਮਹਿੰਗੇ ਬਰਾਂਡਾਂ 'ਚੋਂ ਇੱਕ ਹੈ। ਲੂਈ ਵਿਟੌਨ ਫਰਾਂਸ ਦੀ ਕੰਪਨੀ ਹੈ।

ਬਾਰਬੀ ਮਾਨ ਦੇ ਹੱਥਾਂ 'ਚ ਜਿਹੜਾ ਬੈਗ ਹੈ, ਉਹ ਲੂਈ ਵਿਟੌਨ ਦਾ ਸ਼ਾਨਦਾਰ ਡਿਜ਼ਾਇਨਰ ਬੈਗ ਹੈ, ਜਿਸ ਦੀ ਕੀਮਤ 3103 ਅਮਰੀਕੀ ਡਾਲਰ ਯਾਨੀਕਿ 2 ਲੱਖ 53 ਹਜ਼ਾਰ ਰੁਪਏ ਹੈ। ਇਸ ਬੈਗ ਨੂੰ ਆਨਲਾਈਨ ਲੂਈ ਵਿਟੌਨ ਦੀ ਅਧਿਕਾਰਤ ਵੈਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ।
ਦੱਸ ਦਈਏ ਕਿ ਹਾਲ ਹੀ ਬਾਰਬੀ ਮਾਨ ਦਾ ਗੀਤ ‘ਲਾਰੇ’ ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਬਾਰਬੀ ਮਾਨ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

View this post on Instagram