ਫ਼ਿਲਮ ਬੱਚਨ ਪਾਂਡੇ ਦਾ ਦੂਜਾ ਗੀਤ ਮੇਰੀ ਜਾਨ ਮੇਰੀ ਜਾਨ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

written by Pushp Raj | March 02, 2022

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਜਲਦ ਹੀ ਆਪਣੀ ਨਵੀਂ ਫ਼ਿਲਮ ਬੱਚਨ ਪਾਂਡੇ ਵਿੱਚ ਨਜ਼ਰ ਆ ਰਹੇ ਹਨ। ਅਕਸ਼ੈ ਕੁਮਾਰ ਦੀ ਫ਼ਿਲਮ ਬੱਚਨ ਪਾਂਡੇ ਦਾ ਟ੍ਰੇਲਰ ਰਿਲੀਜ਼ ਹੋਇਆ, ਜਿਸ 'ਚ ਧਮਾਕੇਦਾਰ ਐਕਸ਼ਨ ਦਿਖਾਇਆ ਗਿਆ ਹੈ। ਹੁਣ ਬੱਚਨ ਪਾਂਡੇ ਦਾ ਨਵਾਂ ਗੀਤ ਮੇਰੀ ਜਾਨ-ਮੇਰੀ ਜਾਨ ਵੀ ਰਿਲੀਜ਼ ਹੋ ਗਿਆ ਹੈ ਪਰ ਇਹ ਗੀਤ ਟ੍ਰੇਲਰ ਤੋਂ ਉਲਟ ਇੱਕ ਰੋਮਾਂਟਿਕ ਗੀਤ ਹੈ।

ਇਸ ਗੀਤ 'ਚ ਇਮੋਸ਼ਨ ਦੇ ਨਾਲ-ਨਾਲ ਅਕਸ਼ੈ ਕੁਮਾਰ ਦਾ ਰੋਮਾਂਟਿਕ ਅੰਦਾਜ਼ ਵੀ ਨਜ਼ਰ ਆ ਰਿਹਾ ਹੈ। ਗੀਤ ਦੀ ਸ਼ੁਰੂਆਤ ਇੱਕ ਡਾਇਲਾਗ ਨਾਲ ਹੁੰਦੀ ਹੈ, ਜਿਸ ਵਿੱਚ ਇਹ ਸੁਣਨ ਨੂੰ ਮਿਲਦਾ ਹੈ, 'ਭਾਵੇਂ ਬੱਚਨ ਭਈਆ ਦਾ ਦਿਲ ਹੈ ਤੇ ਅੱਖ ਪੱਥਰ ਦੀ, ਪਰ ਅੱਜ ਵੀ ਉਨ੍ਹਾਂ ਦੇ ਦਿਲ ਵਿੱਚ ਲੋਕਾਂ ਲਈ ਜਜ਼ਬਾਤ ਹੈ।'

ਇਸ ਗੀਤ 'ਚ ਅਕਸ਼ੈ ਕੁਮਾਰ ਅਤੇ ਕ੍ਰਿਤੀ ਸੈਨਨ ਵਿਚਾਲੇ ਲਵ ਕੈਮਿਸਟਰੀ ਨੂੰ ਦਰਸਾਇਆ ਗਿਆ ਹੈ। ਗੀਤ ਮੇਰੀ ਜਾਨ-ਮੇਰੀ ਜਾਨ ਨੂੰ ਗਾਇਕ ਬੀ ਪਰਾਕ ਨੇ ਗਾਇਆ ਗਿਆ ਹੈ ਅਤੇ ਇਸ ਗੀਤ ਦੇ ਬੋਲ ਗੀਤਕਾਰ ਜਾਨੀ ਨੇ ਲਿਖੇ ਹਨ। ਬੀ ਪਰਾਕ ਅਤੇ ਜਾਨੀ ਦੀ ਜੋੜੀ ਪਹਿਲਾਂ ਵੀ ਕਈ ਹਿੱਟ ਗੀਤ ਦੇ ਚੁੱਕੀ ਹੈ।

ਇਸ ਗੀਤ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਅਕਸ਼ੈ ਕੁਮਾਰ ਨੇ ਲਿਖਿਆ, 'ਜਿਸ ਕੇ ਬੁਲਾਨੇ ਪੇ ਬੱਚਨ ਜਾਏ, ਜਿਸ ਲਈ ਬੱਚਨ ਮਰਨੇ ਲਈ ਤਿਆਰ ਹੋ ਜਾਏ, ਵੇਖੋ ਅਜਿਹੀ ਭੌਕਾਲ ਭਰੀ ਮੁਹੱਬਤ!
ਇਸ ਤੋਂ ਪਹਿਲਾਂ ਇਸ ਫ਼ਿਲਮ ਦਾ ਗੀਤ ਮਾਰ ਖਾਏਗਾ ਰਿਲੀਜ਼ ਹੋਇਆ ਸੀ, ਜਿਸ ਨੇ ਰਿਲੀਜ਼ ਹੁੰਦੇ ਹੀ ਹੰਗਾਮਾ ਮਚਾ ਦਿੱਤਾ ਸੀ। ਇਹ ਫ਼ਿਲਮ ਹੋਲੀ ਦੇ ਤਿਉਹਾਰ ਯਾਨੀ ਕਿ (18 ਮਾਰਚ) ਨੂੰ ਰਿਲੀਜ਼ ਹੋ ਰਹੀ ਹੈ।

ਇਸ ਫ਼ਿਲਮ ਨੂੰ ਸਾਜਿਦ ਨਾਡਿਆਡਵਾਲਾ ਨੇ ਪ੍ਰੋਡਿਊਸ ਕੀਤਾ ਹੈ। ਬਾਕੀ ਕਲਾਕਾਰਾਂ ਵਿੱਚ ਪੰਕਜ ਤ੍ਰਿਪਾਠੀ, ਸੰਜੇ ਮਿਸ਼ਰਾ, ਪ੍ਰਤੀਕ ਬੱਬਰ ਅਤੇ ਅਭਿਮਨਿਊ ਸਿੰਘ ਦੇ ਨਾਂ ਸ਼ਾਮਿਲ ਹਨ।

ਹੋਰ ਪੜ੍ਹੋ : ਤਰਸੇਮ ਜੱਸੜ ਨੇ ਆਪਣੀ ਅਗਲੀ ਪੰਜਾਬੀ ਫ਼ਿਲਮ 'ਮੇਰਾ ਲੌਂਗ ਗਵਾਚਾ' ਦਾ ਕੀਤਾ ਐਲਾਨ

ਇਹ ਫ਼ਿਲਮ 'ਬੱਚਨ ਪਾਂਡੇ' ਤਾਮਿਲ ਫ਼ਿਲਮ 'ਜਿਗਰਥੰਡਾ' ਦਾ ਹਿੰਦੀ ਰੀਮੇਕ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਫ਼ਿਲਮ ਸਭ ਤੋਂ ਪਹਿਲਾਂ ਕੋਰੀਅਨ ਭਾਸ਼ਾ 'ਚ 'ਡਰਟੀ ਕਾਰਨੀਵਲ' ਦੇ ਨਾਂ ਨਾਲ ਬਣੀ ਸੀ। ਇਸ ਤੋਂ ਬਾਅਦ ਤਾਮਿਲ 'ਚ 'ਜਿਗਰਥੰਡਾ' ਅਤੇ ਫਿਰ ਤੇਲਗੂ 'ਚ 'ਗੱਡਲਕੋਂਡਾ ਗਣੇਸ਼' ਰਿਲੀਜ਼ ਹੋਈ।

 

View this post on Instagram

 

A post shared by Akshay Kumar (@akshaykumar)

You may also like