ਸ਼ਾਹੀ ਜੋੜੇ ਨੇ ਸਿੱਖ ਭਾਈਚਾਰੇ ਨਾਲ ਮਿਲ ਕੇ ਲੋੜਵੰਦ ਲੋਕਾਂ ਲਈ ਬਣਾਇਆ ਲੰਗਰ

written by Rupinder Kaler | May 28, 2021

ਇੰਗਲੈਂਡ ਦੀ ਮਹਾਰਾਣੀ ਦੇ ਪੈਲੇਸ ’ਚ ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਨੇ ਸਿੱਖ ਚੈਰਿਟੀ ਲਈ ਲੰਗਰ ਤਿਆਰ ਕੀਤਾ ਹੈ । ਇਸ ਸ਼ਾਹੀ ਜੋੜੀ ਨੇ ਖੁਦ ਲੰਗਰ ਲਈ ਰੋਟੀਆਂ ਤੇ ਸਬਜ਼ੀ ਤਿਆਰ ਕੀਤੀ । ਜਿਸ ਸੰਸਥਾ ਵੱਲੋਂ ਇਹ ਲੰਗਰ ਤਿਆਰ ਕੀਤਾ ਗਿਆ ਉਸ ਦਾ ਨਾਂ ‘ਸਿੱਖ ਸੰਜੋਗ’ ਹੈ ਤੇ ਇਹ ਸਕਾਟਲੈਂਡ ਵਿਚ ਸਥਿਤ ਹੈ। ਇਹ ਜਥੇਬੰਦੀ ਐਡਿਨਬਰਾ ’ਚ ਲੋੜਵੰਦਾਂ ਲਈ ਗੁਰੂ ਕਾ ਲੰਗਰ ਅਤੁੱਟ ਚਲਾਉਂਦੀ ਹੈ। ਹੋਰ ਪੜ੍ਹੋ : ਪਾਲੀਵੁੱਡ ਅਦਾਕਾਰ ਵਰਿੰਦਰ ਵਾਂਗ ਉਹਨਾਂ ਦੀ ਨੂੰਹ ਵੀ ਹੈ ਇੰਡਸਟਰੀ ਦਾ ਵੱਡਾ ਨਾਂਅ, ਅੱਜ ਕੱਲ੍ਹ ਇਸ ਤਰ੍ਹਾਂ ਗੁਜ਼ਾਰ ਰਹੀ ਹੈ ਜ਼ਿੰਦਗੀ ਇਸ ਦੀ ਇੱਕ ਵੀਡੀਉ ਵੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਉਸ ਵਿਚ ਕੈਂਬ੍ਰਿਜ ਦੇ ਡਿਊਕ ਤੇ ਡੱਚੈਸ ਰੋਟੀਆਂ ਬਣਾਉਂਦੇ ਵਿਖਾਈ ਦੇ ਰਹੇ ਹਨ। ਕੇਟ ਤੇ ਵਿਲੀਅਮ ਦੋਵੇਂ ਆਟੇ ਦੇ ਪੇੜੇ ਕਰਦੇ ਹਨ ਤੇ ਫਿਰ ਚਕਲੇ ਉੱਤੇ ਉਨ੍ਹਾਂ ਨੂੰ ਵੇਲਦੇ ਹਨ ਤੇ ਸਟੋਵ ਉੱਤੇ ਪਕਾਉਂਦੇ ਹਨ। ਇਸ ਤੋਂ ਬਾਅਦ ਇਹ ਸ਼ਾਹੀ ਜੋੜੀ ਛੋਟੇ-ਛੋਟੇ ਡੱਬਿਆਂ ਵਿਚ ਚੌਲ ਤੇ ਸਬਜ਼ੀ ਪਾਉਂਦੇ ਵੀ ਵਿਖਾਈ ਦਿੰਦੇ ਹਨ। ਇਕ ਅਖ਼ਬਾਰ ਦੀ ਰਿਪੋਰਟ ਅਨੁਸਾਰ ‘ਸਿੱਖ ਸੰਜੋਗ’ ਸਾਲ 1989 ਤੋਂ ਸਰਗਰਮ ਹੈ। ਲਾਕਡਾਊਨ ਦੌਰਾਨ ਇਸ ਦੀ ਜਨਤਕ ਸੇਵਾ ਵਰਨਣਯੋਗ ਰਹੀ ਹੈ। ਇਹ ਲੋੜਵੰਦਾਂ ਲਈ ਹਫ਼ਤੇ ’ਚ ਦੋ ਵਾਰ ਲੰਗਰ ਲਾਉਂਦੀ ਹੈ।

0 Comments
0

You may also like