ਕਮਲ ਖ਼ਾਨ ਅਤੇ ਧਨਸ਼੍ਰੀ ਦੇਵ ਦੀ ਆਵਾਜ਼ ‘ਚ ਗੀਤ ‘ਅੱਖੀਆਂ' ਹੋਇਆ ਰਿਲੀਜ਼

written by Rupinder Kaler | April 01, 2021

ਕਮਲ ਖਾਨ ਦਾ ਨਵਾਂ ਗੀਤ ‘ਅੱਖੀਆਂ’ ਰਿਲੀਜ਼ ਹੋਇਆ ਹੈ। ਇਸ ਗੀਤ ‘ਚ ਕਮਲ ਖਾਨ ਦਾ ਸਾਥ ਦਿੱਤਾ ਹੈ ਧਨਸ਼੍ਰੀ ਦੇਵ ਨੇ। ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਗੌਰਵ ਦੇਵ ਤੇ ਕਾਰਤਿਕ ਦੇਵ ਨੇ।ਸਪੀਡ ਰਿਕਾਰਡ ਦੇ ਲੇਬਲ ਹੇਠ ਇਸ ਗਾਣੇ ਨੂੰ ਜਾਰੀ ਕੀਤਾ ਗਿਆ ਹੈ।ਬੋਲ ਲਿਖੇ ਨੇ ਇੰਦਾ ਰਾਏਕੋਟੀ ਦੇ।

Kamal Khan Image From Kamal Khan Song ‘Akhiyan’

ਹੋਰ ਪੜ੍ਹੋ :ਪੀਟੀਸੀ ਪੰਜਾਬੀ ‘ਤੇ ਸਰਵਣ ਕਰੋ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ

kamal khan Image From Kamal Khan Song ‘Akhiyan’

ਇਸ ਗੀਤ ‘ਚ ਪ੍ਰੇਮੀ-ਪ੍ਰੇਮਿਕਾ ਦੀ ਪਿਆਰ ਦੀ ਤੁਲਨਾ ਰੱਬ ਦੇ ਪਿਆਰ ਨਾਲ ਕੀਤੀ ਗਈ ਹੈ।ਇਸ ਗੀਤ ‘ਚ ਇਸ਼ਕ ਮਿਜਾਜ਼ੀ ਦੇ ਜ਼ਰੀਏ ਇਸ਼ਕ ਹਕੀਕੀ ਦੀ ਗੱਲ ਕੀਤੀ ਗਈ ਹੈ ਅਤੇ ਪ੍ਰੇਮੀ ਕਹਿੰਦੇ ਹਨ ਕਿ ਜਿਵੇਂ ਰੱਬ ਹਰ ਇਨਸਾਨ ਦੇ ਅੰਦਰ ਵੱਸਦਾ ਹੈ।ਉਸੇ ਤਰਾਂ ਮੇਰਾ ਸੱਜਣ ਵੀ ਮੇਰੇ ਦਿਲ ਤੇ ਅੱਖਾਂ ‘ਚ ਵੱਸਦਾ ਹੈ।

Dhanshri Dev Image From Kamal Khan Song ‘Akhiyan’

ਜਦੋਂ ਦੀਆਂ ਮੇਰੀਆਂ ਸੱਜਣ ਨਾਲ ਅੱਖਾਂ ਲੱਗੀਆਂ ਨੇ ਮੈਂ ਸਾਰੀ ਦੁਨੀਆਂ ਤੋਂ ਬੇਖਬਰ ਹੋ ਗਿਆ ਹਾਂ।ਇਸ ਗਾਣੇ ਨੂੰ ਕਮਲ ਖ਼ਾਨ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।ਕਮਲ ਖਾਨ ਤੇ ਧਨਸ਼੍ਰੀ ਵੱਲੋਂ ਗਾਏ ‘ਅੱਖੀਆਂ’ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

0 Comments
0

You may also like