ਵਿਆਹ ਤੋਂ ਪਹਿਲਾਂ ਇਸ ਕੁੜੀ ਦੇ ਪਿਆਰ ’ਚ ਪਾਗਲ ਸਨ ਬੌਬੀ ਦਿਓਲ, ਧਰਮਿੰਦਰ ਨੇ ਤੜਵਾਇਆ ਰਿਸ਼ਤਾ

written by Rupinder Kaler | January 29, 2020

ਬੌਬੀ ਦਿਓਲ ਨੇ ਹਾਲ ਹੀ ਵਿੱਚ ਆਪਣਾ 51ਵਾਂ ਜਨਮ ਦਿਨ ਮਨਾਇਆ ਹੈ । ਬੌਬੀ ਦਿਓਲ ਨੇ ਤਾਨੀਆ ਦਿਓਲ ਨਾਲ ਵਿਆਹ ਕਰਵਾਇਆ ਸੀ ਤੇ ਉਹ ਆਪਣੇ ਵਿਆਹੁਤਾ ਜੀਵਨ ਤੋਂ ਬਹੁਤ ਖੁਸ਼ ਹਨ । ਪਰ ਇੱਕ ਸਮਾਂ ਸੀ ਜਦੋਂ ਉਹ ਨੀਲਮ ਦੇ ਪਿਆਰ ਵਿੱਚ ਪਾਗਲ ਸਨ । 90 ਦੇ ਦਹਾਕੇ ਵਿੱਚ ਬੌਬੀ ਦਿਓਲ ਬਰਸਾਤ ਫ਼ਿਲਮ ਨਾਲ ਬਾਲੀਵੁੱਡ ਵਿੱਚ ਲਾਂਚ ਹੋਏ ਸਨ । ਫ਼ਿਲਮਾਂ ਵਿੱਚ ਐਂਟਰੀ ਹੋਈ ਤਾਂ ਧਰਮਿੰਦਰ ਨੇ ਉਹਨਾਂ ਨੂੰ ਆਪਣੇ ਕੰਮ ਵੱਲ ਧਿਆਨ ਦੇਣ ਲਈ ਕਿਹਾ, ਪਰ ਉਹ ਨੀਲਮ ਦੇ ਪਿਆਰ ਦੀ ਗ੍ਰਿਫਤ ਵਿੱਚ ਆ ਗਏ । ਨੀਲਮ ਵੀ 80 ਦੇ ਦਹਾਕੇ ਦੀ ਮਸ਼ਹੂਰ ਹੀਰੋਇਨ ਹੁੰਦੀ ਸੀ । ਨੀਲਮ ਅੱਜ ਕੱਲ੍ਹ ਮੁੰਬਈ ਵਿੱਚ ਰਹਿੰਦੀ ਹੈ ਪਰ ਫ਼ਿਲਮਾਂ ਵਿੱਚ ਕੰਮ ਨਹੀਂ ਕਰਦੀ । ਨੀਲਮ ਆਪਣੀਆਂ ਫ਼ਿਲਮਾਂ ਦੇ ਨਾਲ ਨਾਲ ਬੌਬੀ ਦਿਓਲ ਨਾਲ ਅਫੇਅਰ ਕਰਕੇ ਵੀ ਕਾਫੀ ਸੁਰਖੀਆਂ ਵਿੱਚ ਰਹੀ । https://www.instagram.com/p/B7ym3NyBrMa/ ਇਸ ਜੋੜੀ ਨੂੰ ਦੇਖ ਕੇ ਲੋਕ ਅੰਦਾਜ਼ਾ ਲਗਾ ਰਹੇ ਸਨ ਕਿ ਇਹ ਜੋੜੀ ਛੇਤੀ ਵਿਆਹ ਕਰਵਾਉਣ ਜਾ ਰਹੀ ਹੈ । ਪਰ ਛੇਤੀ ਹੀ ਇਹ ਜੋੜੀ ਵੱਖ ਹੋ ਗਈ ਕਹਿ ਜਾਂਦਾ ਹੈ ਕਿ ਦੋਹਾਂ ਦਾ ਬ੍ਰੇਕਅਪ ਧਰਮਿੰਦਰ ਨੇ ਕਰਵਾਇਆ ਸੀ । ਧਰਮਿੰਦਰ ਨਹੀਂ ਚਾਹੁੰਦੇ ਸਨ ਕਿ ਨੀਲਮ ਤੇ ਬੌਬੀ ਦੀ ਜੋੜੀ ਬਣੇ । ਉਹਨਾਂ ਨੂੰ ਦੋਹਾਂ ਦਾ ਪਿਆਰ ਮਨਜ਼ੂਰ ਨਹੀਂ ਸੀ ।

0 Comments
0

You may also like