ਸੋਸ਼ਲ ਮੀਡੀਆ ‘ਤੇ ਖੂਬ ਵੇਖਿਆ ਜਾ ਰਿਹਾ ਹੈ ਇਸ ਲਾੜੀ ਦਾ ਵੀਡੀਓ

written by Shaminder | August 25, 2021

ਸੋਸ਼ਲ ਮੀਡੀਆ ‘ਤੇ ਆਏ ਦਿਨ ਨਵੇਂ ਨਵੇਂ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਇੱਕ ਵੀਡੀਓ ਹੋਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਇੱਕ ਲਾੜੀ  (Bride )ਨਜ਼ਰ ਆ ਰਹੀ ਹੈ ।ਦੁਲਹਨ ਦੇ ਲਿਬਾਸ ‘ਚ ਸੱਜੀ ਹੋਈ ਇਹ ਲਾੜੀ ਫੇਰਿਆਂ ਦੇ ਲਈ ਮੰਡਪ ‘ਚ ਆ ਰਹੀ ਹੈ । ਪਰ ਇਸ ਤੋਂ ਪਹਿਲਾਂ ਕਿ ਉਹ ਮੰਡਪ ‘ਚ ਜਾਂਦੀ, ਉਹ ਨਰਾਜ਼ ਹੋ ਜਾਂਦੀ ਹੈ ।

Bride,, -min Image From Instagram

ਹੋਰ ਪੜ੍ਹੋ : ਸੋਨੂੰ ਸੂਦ ਤੋਂ ਪ੍ਰਸ਼ੰਸਕ ਨੇ ਮੰਗਿਆ ਇੱਕ ਕਰੋੜ ਰੁਪਿਆ, ਮਿਲਿਆ ਇਹ ਜਵਾਬ

ਉਸ ਦੀ ਨਰਾਜ਼ਗੀ ਦਾ ਕਾਰਨ ਇਹ ਹੈ ਕਿ ਉਸ ਦੀ ਮੰਡਪ ‘ਚ ਐਂਟਰੀ ਤੋਂ ਪਹਿਲਾਂ ਉਸ ਦੀ ਪਸੰਦ ਦਾ ਮਿਊਜ਼ਿਕ ਨਹੀਂ ਸੀ ਵੱਜਿਆ । ਜਿਸ ਤੋਂ ਉਹ ਨਰਾਜ਼ ਹੋ ਗਈ, ਕੁਝ ਪਲਾਂ ਲਈ ਤਾਂ ੳੁੱਥੇ ਮੌਜੂਦ ਲੋਕ ਪ੍ਰੇਸ਼ਾਨ ਹੋ ਗਏ ਕਿ ਆਖਿਰ ਹੋਇਆ ਕੀ ਹੈ ।

 

View this post on Instagram

 

A post shared by Voompla (@voompla)

ਜਿਸ ਤੋਂ ਬਾਅਦ ਜਦੋਂ ਲਾੜੀ ਨੇ ਕਿਹਾ ਕਿ ਉਸ ਨੇ ਪਹਿਲਾਂ ਹੀ ਆਖਿਆ ਸੀ ਕਿ ਉਸ ਦੀ ਐਂਟਰੀ ‘ਤੇ ਇਹੀ ਗੀਤ ਵੱਜਣਾ ਚਾਹੀਦਾ ਹੈ । ਜਿਸ ਤੋਂ ਬਾਅਦ ਉਸੇ ਵੇਲੇ ਲਾੜੀ ਦੀ ਪਸੰਦ ਦਾ ਮਿਊਜ਼ਿਕ ਵਜਾਇਆ ਗਿਆ ।

Bride -min (1) Image from Instagram

ਜਿਸ ਤੋਂ ਬਾਅਦ ਲਾੜੀ ਦੇ ਚਿਹਰੇ ‘ਤੇ ਮੁਸਕਾਨ ਆ ਗਈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਖੂਬ ਪ੍ਰਤੀਕਰਮ ਵੀ ਦੇ ਰਹੇ ਹਨ । ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਵੀਡੀਓ ਵਾਇਰਲ ਹੋਏ ਹਨ । ਜੋ ਕਿ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੇ ਗਏ ਅਤੇ ਵੇਖੇ ਗਏ ।

 

0 Comments
0

You may also like