ਕੋਈ ਸਮਾਂ ਸੀ ਜਦੋਂ ਫ਼ਿਲਮਾਂ ‘ਚ ਬਿੰਨੂ ਢਿੱਲੋਂ ਬੈਕਗਰਾਊਂਡ ਡਾਂਸਰ ਦੇ ਤੌਰ ‘ਤੇ ਆਉਂਦੇ ਸਨ ਨਜ਼ਰ, ਅੱਜ ਹਨ ਹਿੱਟ ਐਕਟਰ

written by Shaminder | October 01, 2020

ਬਿੰਨੂ ਢਿੱਲੋਂ ਜੋ ਕਿ ਇੱਕ ਬਿਹਤਰੀਨ ਅਦਾਕਾਰ ਹਨ । ਪਰ ਇੱਕ ਅਦਾਕਾਰ ਹੋਣ ਤੋਂ ਪਹਿਲਾਂ ਉਹ ਵਧੀਆ ਭੰਗੜਚੀ ਵੀ ਰਹੇ ਨੇ । ਭੰਗੜੇ ਦੀ ਚੇਟਕ ਉਨ੍ਹਾਂ ਨੂੰ ਯੂਨੀਵਰਸਿਟੀ ‘ਚ ਪੜ੍ਹਨ ਦੌਰਾਨ ਹੀ ਲੱਗ ਗਈ ਸੀ ।ਉਨ੍ਹਾਂ ਨੇ ਦੇਸ਼ ਵਿਦੇਸ਼ ‘ਚ ਇੱਕ ਭੰਗੜਚੀ ਦੇ ਤੌਰ ‘ਤੇ ਕਈ ਵਾਰ ਪਰਫਾਰਮੈਂਸ ਦਿੱਤੀ ਸੀ ।

binnu binnu

ਇਸ ਤੋਂ ਇਲਾਵਾ ਫ਼ਿਲਮਾਂ ‘ਚ ਉਨ੍ਹਾਂ ਨੂੰ ਬੈਕਗਰਾਊਂਡ ਡਾਂਸਰ ਦੇ ਤੌਰ ‘ਤੇ ਵੀ ਕਈ ਵਾਰ ਪਰਫਾਰਮ ਕਰਦਿਆਂ ਵੇਖਿਆ ਗਿਆ ।

ਹੋਰ ਪੜ੍ਹੋ:ਬਿੰਨੂ ਢਿੱਲੋਂ ਨੇ ਕਾਮਯਾਬ ਹੋਣ ਲਈ ਕੀਤੀ ਕਿੰਨੀ ਮਿਹਨਤ ਦੱਸ ਰਹੇ ਨੇ ਸੁਖਬੀਰ ਰੰਧਾਵਾ, ਵੇਖੋ ਵੀਡੀਓ

Binnu Dhillon Binnu Dhillon

ਫ਼ਿਲਮ 'ਸੂਬੇਦਾਰ' ਦੇ ਵਿੱਚ ਵੀ ਉਨ੍ਹਾਂ ਦਾ ਭੰਗੜਾ ਪਾਉਂਦਿਆਂ ਦਾ ਇੱਕ ਵੀਡੀਓ ਹੈ । ਜਿਸ ‘ਚ ਉਹ ਫ਼ਿਲਮ ਦੇ ਮੁੱਖ ਅਦਾਕਾਰ ਦੇ ਪਿੱਛੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ।ਪਰ ਅੱਜ ਕੱਲ੍ਹ ਬਿੰਨੂ ਢਿੱਲੋਂ ਦੀ ਪੂਰੀ ਚੜਤ ਹੈ ਅਤੇ ਇਸ ਦੇ ਪਿੱਛੇ ਹੈ ਉਨ੍ਹਾਂ ਦੀ ਅਣਥੱਕ ਮਿਹਨਤ ਅਤੇ ਸੰਘਰਸ਼ ।

binnu binnu

ਜਿਸ ਦੀ ਬਦੌਲਤ ਅੱਜ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਨੇ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਤੋਂ ਬਾਅਦ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

You may also like