ਇਹ ਨੇ ਉਹ 5 ਪੰਜਾਬੀ ਗਾਇਕ ਤੇ ਰੈਪਰ ਜੋ ਚਲਾਉਂਦੇ ਨੇ ਸਭ ਤੋਂ ਮਹਿੰਗੀਆਂ ਕਾਰਾਂ

Written by  Lajwinder kaur   |  September 30th 2020 10:10 AM  |  Updated: September 30th 2020 10:45 AM

ਇਹ ਨੇ ਉਹ 5 ਪੰਜਾਬੀ ਗਾਇਕ ਤੇ ਰੈਪਰ ਜੋ ਚਲਾਉਂਦੇ ਨੇ ਸਭ ਤੋਂ ਮਹਿੰਗੀਆਂ ਕਾਰਾਂ

ਪੰਜਾਬੀ ਗੀਤਾਂ ‘ਚ ਅਕਸਰ ਹੀ ਮਹਿੰਗੀਆਂ ਕਾਰਾਂ ਦਾ ਜ਼ਿਕਰ ਹੁੰਦਾ ਹੈ ਤੇ ਇਸ ਤੋਂ ਇਲਾਵਾ ਇਨ੍ਹਾਂ ਲਗਜ਼ਰੀ ਕਾਰ ਨੂੰ ਪੰਜਾਬੀ ਗੀਤਾਂ ਦੀਆਂ ਵੀਡੀਓਜ਼ ‘ਚ ਵੀ ਦੇਖਣ ਨੂੰ ਮਿਲਦੀਆਂ ਹਨ । ਕਹਿੰਦੇ ਨੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਗੱਲ ਲਾਗੂ ਹੁੰਦੀ ਹੈ ਪੰਜਾਬੀਆਂ ‘ਤੇ । ਜਿਸਦੇ ਚੱਲਦੇ ਪੰਜਾਬੀ ਗਾਇਕ ਤੇ ਰੈਪਰਾਂ ਕੋਲ ਦੁਨੀਆਂ ਦੀਆਂ ਮਹਿੰਗੀਆਂ ਕਾਰ ਹਨ । ਆਓ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਪੰਜਾਬੀ ਸਿੰਗਰਾਂ ਬਾਰੇ ।

diljit

ਦਿਲਜੀਤ ਦੋਸਾਂਝ-ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਜਿਹੇ ਪੰਜਾਬੀ ਗਾਇਕ ਨੇ ਜਿਨ੍ਹਾਂ ਨੇ ਭੰਗੜੇ ਤੇ ਪੰਜਾਬੀ ਗੀਤਾਂ ਨੂੰ ਦੁਨੀਆ ਦੇ ਕੋਣੇ-ਕੋਣੇ ਚ ਪਹੁੰਚ ਦਿੱਤਾ ਹੈ । ਉਨ੍ਹਾਂ ਦੇ ਗੀਤਾਂ ‘ਚ ਅਕਸਰ ਹੀ ਬਰੈਂਡਸ ਦੇ ਨਾਂਅ ਤੇ ਲਗਜ਼ਰੀ ਕਾਰਾਂ ਦੇਖਣ ਨੂੰ ਮਿਲਦੀਆਂ ਹਨ । ਉਨ੍ਹਾਂ ਲੈਂਬਰਗਿਨੀ ਨੂੰ ਲੈ ਕੇ ਪੰਜਾਬੀ ਗੀਤ ਵੀ ਗਾਇਆ ਸੀ । ਉਨ੍ਹਾਂ ਨੂੰ ਨੇ 2013 ‘ਚ ਪੋਰਸ਼ ਪਨੇਮੇਰਾ (Porsche Panamera) ਖਰੀਦੀ ਸੀ । ਜਿਸ ਦੀ ਝਲਕ ਉਨ੍ਹਾਂ ਨੇ ਟਵਿੱਟਰ ਉੱਤੇ ਸਾਂਝੀ ਕੀਤੀ ਸੀ । ਇਸ ਕਾਰ ਦੀ ਕੀਮਤ ਜਿਸਦੀ ਕੀਮਤ ਅੱਜ ₹ 1.74 ਤੋਂ 26 2.26 ਕਰੋੜ ਦੇ ਵਿਚਕਾਰ ਹੈ । ਹਾਲਾਂਕਿ, ਇਸ ਤੋਂ ਇਲਾਵਾ, ਉਹ ਅਕਸਰ ਲੈਂਬਰਗਿਨੀ, ਮਸਟੈਂਗਜ਼ ਦੇ ਨਾਲ-ਨਾਲ ਪੋਜ਼ਿੰਗ ਕਰਦਾ ਵੇਖਿਆ ਗਿਆ ਸੀ ।

diljit dosanjh

ਹੋਰ ਪੜ੍ਹੋ : ਗਾਇਕੀ ਦੇ ਖੇਤਰ ‘ਚ ਚਮਕਾਓ ਨਾਂਅ, ਆ ਗਿਆ ਹੈ ‘ਵਾਇਸ ਆਫ਼ ਪੰਜਾਬ ਸੀਜ਼ਨ 11’, ਫਿਰ ਦੇਰ ਕਿਸ ਗੱਲ ਦੀ ਅੱਜ ਹੀ ਭੇਜੋ ਆਪਣੀ ਐਂਟਰੀ

ਗੁਰੂ ਰੰਧਾਵਾ- ਪੰਜਾਬੀ ਗਾਇਕ ਗੁਰੂ ਰੰਧਾਵਾ ਜੋ ਕਿ ਵਰਲਡ ਵਾਈਡ ਫੇਮਸ ਸਿੰਗਰ ਹਨ । ਉਨ੍ਹਾਂ ਦੀ ਕਾਰ ਕਲੈਕਸ਼ਨ ‘ਚ ਮਰਸਡੀਜ਼ ਸੀ ਕਲਾਸ, ‘ਲੈਂਬਰਗਿਨੀ’ ਕਾਰ, ਵਰਗੀਆਂ ਲਗਜਰੀ ਕਾਰਾਂ ਸ਼ਾਮਿਲ ਹਨ । ਉਹ ਆਪਣੇ ਗੀਤਾਂ ‘ਚ ਵੀ ਮਹਿੰਗੀਆਂ ਕਾਰਾਂ ਚਲਾਉਂਦੇ ਹੋਏ ਦਿਖਾਈ ਦਿੰਦੇ ਹਨ ।

guru randhawa

ਯੋ ਯੋ ਹਨੀ ਸਿੰਘ- ਪੰਜਾਬੀ ਰੈਪਰ ਤੇ ਸਿੰਗਰ ਯੋ ਯੋ ਹਨੀ ਸਿੰਘ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਵੱਖਰੇ ਹੀ ਮੁਕਾਮ ਤੱਕ ਪਹੁੰਚਾਇਆ ਹੈ । ਜੀ ਹਾਂ ਬਾਲੀਵੁੱਡ ਸੰਗੀਤ ਵਿੱਚ ਹਿੱਪ ਹੌਪ ਨੂੰ ਸ਼ਾਮਿਲ ਕਰਨ ਦਾ ਸਿਹਰਾ ਯੋ ਯੋ ਹਨੀ ਸਿੰਘ ਦੇ ਸਿਰ ਹੀ ਹੋਵੇਗਾ । ਜੇ ਗੱਲ ਕਰੀਏ ਉਨ੍ਹਾਂ ਦੀ ਕਾਰ ਕਲੈਕਸ਼ਨ ਦੀ ਤਾਂ ਉਹ ਵੱਖ-ਵੱਖ ਲਗਜ਼ਰੀ ਕਾਰਾਂ ਦਾ ਮਾਲਿਕ ਹਨ । ਉਨ੍ਹਾਂ ਕੋਲ Audi R8 V10 Plus, Jaguar ਐਕਸਜੇਐਲ ਸੁਪਰਚਾਰਜਡ, ਆਡੀ Q7, ਰੌਲਸ ਰਾਇਸ ਫੈਂਟਮ ਸੀਰੀਜ਼ II ਦੇ ਨਾਲ ਨਾਲ BMW 5-ਸੀਰੀਜ਼ 520 ਡੀ ਹੈ । ਇਸ ਤੋਂ ਇਲਾਵਾ ਉਨ੍ਹਾਂ ਕੋਲ ਪੋਰਸ਼ ਕਯੇਨ (Porsche Cayenne)ਹੈ , ਜਿਸ ਦੀ ਕੀਮਤ ਲਗਭਗ 1.19 ਕਰੋੜ ਹੈ ।

yo yo honey singh

ਬਾਦਸ਼ਾਹ- ਪੰਜਾਬੀ ਰੈਪਰ ਬਾਦਸ਼ਾਹ ਜਿਨ੍ਹਾਂ ਨੇ ਆਪਣੇ ਰੈਪ ਦੇ ਨਾਲ ਬਾਲੀਵੁੱਡ ਦੇ ਕਈ ਕਲਾਕਾਰਾਂ ਨੂੰ ਨੱਚਵਾਇਆ ਹੈ । ਰੈਪਰ ਬਾਦਸ਼ਾਹ ਨੂੰ ਉਨ੍ਹਾਂ ਦੇ ਬ੍ਰੈਂਡ ਵਾਲੇ ਕੱਪੜਿਆਂ ਦੇ ਜੁੱਤੀਆਂ ਦੇ ਲਈ ਜਾਣਿਆ ਜਾਂਦਾ ਹੈ । ਬਾਦਸ਼ਾਹ ਉਨ੍ਹਾਂ ਭਾਰਤੀ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਨੇ ਜੋ ਇੱਕ ਰੌਲਸ ਰਾਇਸ ਦੇ ਮਾਲਕ ਹਨ । ਇਸ ਲਗਜ਼ਰੀ ਕਾਰ ਦੀ ਕੀਮਤ 6.4 ਕਰੋੜ ਹੈ ।

badshah ਮੀਕਾ ਸਿੰਘ- ਪੰਜਾਬੀ ਗਾਇਕ ਮੀਕਾ ਸਿੰਘ ਜਿਨ੍ਹਾਂ ਦੀ ਗਾਇਕੀ ਦਾ ਸਿੱਕਾ ਬਾਲੀਵੁੱਡ ‘ਚ ਖੂਬ ਚੱਲਦਾ ਹੈ । 10 ਕਰੋੜ ਦੀ ਕੀਮਤ ਵਾਲੀ Rolls Royce Phantom ਹੈ । ਇਸ ਤੋਂ ਇਲਾਵਾ ਹਮਰ ਐੱਚ2, rolls-royce ghost, ਰੇਂਜ ਰੋਵਰ ਵੋਗ, ਆਡੀ Q7 ਵਰਗੀਆਂ ਲਗਜ਼ਰੀ ਕਾਰਾਂ ਸ਼ਾਮਿਲ ਹਨ ।

mika singh


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network