
ਬਾਲੀਵੁੱਡ ਸਿਤਾਰਿਆਂ (Bollywood Stars) ਦੀਆਂ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਬਾਲੀਵੁੱਡ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਰਾਜ ਕਰਦੇ ਆ ਰਹੇ ਤਿੰਨ ਭਰਾਵਾਂ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਤਿੰਨੇ ਬਹੁਤ ਹੀ ਸੀਰੀਅਸ ਅੰਦਾਜ਼ ‘ਚ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਫ਼ਿਲਮ ਮੇਕਰ ਰਾਮ ਗੋਪਾਲ ਵਰਮਾ ਇੱਕ ਅਦਾਕਾਰਾ ਦੇ ਪੈਰਾਂ ਨੂੰ ਚੁੰਮਦੇ ਆਏ ਨਜ਼ਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ
ਦਰਸ਼ਕ ਵੀ ਇਸ ਤਸਵੀਰ ‘ਚ ਖੜੇ ਅਦਾਕਾਰਾਂ ਨੂੰ ਪਛਾਨਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਬਾਲੀਵੁੱਡ ‘ਚ ਇਨ੍ਹਾਂ ਅਦਾਕਾਰਾਂ ਦਾ ਪੂਰਾ ਸਿੱਕਾ ਚੱਲਦਾ ਹੈ । ਇਨ੍ਹਾਂ ਚੋਂ ਇੱਕ ਭਰਾ ਨੇ ਤਾਂ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕੀਤਾ ਹੈ ।

ਹੋਰ ਪੜ੍ਹੋ : ਸੋਨਮ ਬਾਜਵਾ ਫ਼ਿਲਮ ‘ਗੋਡੇ ਗੋਡੇ ਚਾਅ’ ‘ਚ ਆਏਗੀ ਨਜ਼ਰ, ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਹੁਣ ਤਾਂ ਤੁਸੀਂ ਪਛਾਣ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ। ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੇ ਦਬੰਗ ਖ਼ਾਨ ਦੀ । ਜੀ ਹਾਂ ਇਸ ਤਸਵੀਰ ‘ਚ ਸਲਮਾਨ ਖ਼ਾਨ ਦੇ ਨਾਲ-ਨਾਲ ਉਨ੍ਹਾਂ ਦਾ ਭਰਾ ਅਰਬਾਜ਼ ਖ਼ਾਨ ਅਤੇ ਸੋਹੇਲ ਖ਼ਾਨ ਵੀ ਨਜ਼ਰ ਆ ਰਿਹਾ ਹੈ । ਅਰਬਾਜ਼ ਅਤੇ ਸੋਹੇਲ ਖ਼ਾਨ ਨੇ ਵੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।

ਅਰਬਾਜ਼ ਖ਼ਾਨ ਤਾਂ ਇਨ੍ਹੀਂ ਦਿਨੀਂ ਆਪਣੀ ਗਰਲ ਫਰੈਂਡ ਦੇ ਨਾਲ ਚਰਚਾ ‘ਚ ਰਹਿੰਦੇ ਹਨ । ਅਰਬਾਜ਼ ਖ਼ਾਨ ਆਪਣੀ ਪਤਨੀ ਮਲਾਇਕਾ ਅਰੋੜਾ ਦੇ ਨਾਲੋਂ ਵੱਖ ਹੋ ਚੁੱਕੇ ਹਨ ਅਤੇ ਮਲਾਇਕਾ ਆਪਣੇ ਬੁਆਏ ਫ੍ਰੈਂਡ ਅਰਜੁਨ ਕਪੂਰ ਦੇ ਨਾਲ ਰਿਸ਼ਤੇ ਨੂੰ ਲੈ ਕੇ ਚਰਚਾ ‘ਚ ਹੈ ।
View this post on Instagram