37 ਸਾਲ ਦੀ ਉਮਰ ‘ਚ ਇਸ ਅਦਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ, ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ
ਰਸਿਕ ਦਵੇ ਜਿਨ੍ਹਾਂ ਦਾ ਦਿਹਾਂਤ ਬੀਤੇ ਸ਼ੁੱਕਰਵਾਰ ਨੂੰ ਹੋ ਗਿਆ ਸੀ । ਉਸ ਤੋਂ ਬਾਅਦ ਮਨੋਰੰਜਨ ਜਗਤ ਤੋਂ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਅਦਾਕਾਰ ਸਰਥ ਚੰਦਰਨ (Sarath Chandran) ਦਾ ਵੀ ਦਿਹਾਂਤ (Death) ਹੋ ਗਿਆ ਹੈ । ਉਹ ਮਹਿਜ਼ 37 ਸਾਲ ਦੇ ਸਨ । ਉਸ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਤਮਿਲ ਇੰਡਸਟਰੀ ‘ਚ ਸੋਗ ਦੀ ਲਹਿਰ ਹੈ । ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਸਨ ।
image From FB
ਹੋਰ ਪੜ੍ਹੋ : ਕਿਡਨੀ ਫੇਲ ਹੋਣ ਕਾਰਨ ਪ੍ਰਸਿੱਧ ਅਦਾਕਾਰ ਰਸਿਕ ਦਵੇ ਦਾ ਦਿਹਾਂਤ, ਕਈ ਕਲਾਕਾਰਾਂ ਨੇ ਜਤਾਇਆ ਦੁੱਖ
ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨੇ ਪੂਰੀ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।37 ਸਾਲ ਦਾ ਅਦਾਕਾਰ ਆਪਣੀਆਂ ਫ਼ਿਲਮ ‘ਅੰਗਾਮਾਲੀ ਡਾਇਰੀਜ਼’ ਦੇ ਨਾਲ ਪ੍ਰਸਿੱਧ ਹੋਇਆ ਸੀ ਅਤੇ ਹੋਰ ਮਸ਼ਹੂਰ ਫ਼ਿਲਮਾਂ ‘ਚ ‘ਕੂਡੇ’ ਅਤੇ ਓਰੂ ਮੈਕਸੀਕਨ ਅਪਰਾਥਾ’ ਦੇ ਨਾਲ ਕਾਫੀ ਚਰਚਾ ‘ਚ ਆਇਆ ਸੀ ।
image From google
ਹੋਰ ਪੜ੍ਹੋ : ਮੰਦਾਕਿਨੀ ਦਾ ਅੱਜ ਹੈ ਬਰਥਡੇ, ਜਨਮ ਦਿਨ ‘ਤੇ ਜਾਣੋ ਕਿਵੇਂ ਇੱਕ ਵਾਇਰਲ ਕਲਿੱਪ ਨੇ ਅਦਾਕਾਰਾ ਦਾ ਖਰਾਬ ਕਰ ਦਿੱਤਾ ਸੀ ਕਰੀਅਰ
ਉਸ ਦੇ ਚਾਹੁਣ ਵਾਲੇ ਨਮ ਅੱਖਾਂ ਦੇ ਨਾਲ ਉਸ ਨੂੰ ਸ਼ਰਧਾਂਜਲੀ ਦੇ ਰਹੇ ਹਨ । ਅਦਾਕਾਰ ਐਂਟਨੀ ਵਰਗੀਜ਼ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਅਦਾਕਾਰ ਨੂੰ ਸ਼ਰਧਾਂਜਲੀ ਦਿੱਤੀ ਹੈ ।ਅਦਾਕਾਰ ਦਾ ਮਲਿਆਲਮ ਇੰਡਸਟਰੀ ‘ਚ ਵੱਡਾ ਨਾਮ ਸੀ ।
37 ਸਾਲ ਦੇ ਅਦਾਕਾਰ ਕੋਚੀ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਨੇ ਆਈਟੀ ਫਰਮ ‘ਚ ਵੀ ਕੰਮ ਕੀਤਾ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਡਬਿੰਗ ਕਲਾਕਾਰ ਦੇ ਤੌਰ ‘ਤੇ ਵੀ ਕੰਮ ਕੀਤਾ ਸੀ । ਸਰਥ ਚੰਦਰਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਲਿਆਲਮ ਫ਼ਿਲਮ ਇੰਡਸਟਰੀ ‘ਚ ਫ਼ਿਲਮ ‘ਅਨੀਸਯਾ’ ਦੇ ਨਾਲ ਕੀਤੀ ਸੀ ।