ਇਸ ਅਦਾਕਾਰ ਨੇ ਭਰੀ ਮਹਿਫ਼ਿਲ ‘ਚ ਸਲਮਾਨ ਖ਼ਾਨ ਦਾ ਤੋੜਿਆ ਸੀ ਹੰਕਾਰ, ਦਿੱਤਾ ਸੀ ਇਸ ਤਰ੍ਹਾਂ ਦਾ ਜਵਾਬ

written by Shaminder | June 28, 2022

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ (Salman Khan) ਅੱਜ ਸੁਪਰ ਸਟਾਰ ਹਨ । ਕੋਈ ਸਮਾਂ ਹੁੰਦਾ ਸੀ ਉਹ ਕਾਮਯਾਬ ਹੋਣ ਦੇ ਲਈ ਕਾਫੀ ਸੰਘਰਸ਼ ਕਰ ਰਹੇ ਸਨ । ਅੱਜ ਉਨ੍ਹਾਂ ਨੇ ਆਪਣੀ ਅਦਾਕਾਰੀ ਦੀ ਬਦੌਲਤ ਬਾਲੀਵੁੱਡ ‘ਚ ਵੱਖਰੀ ਜਗ੍ਹਾ ਬਣਾ ਲਈ ਹੈ । ਉਸ ਦੀਆਂ ਫਲਾਪ ਫ਼ਿਲਮਾਂ ‘ਚ ਬਾਕਸ ਆਫਿਸ ‘ਤੇ ਸੌ ਕਰੋੜ ਦਾ ਅੰਕੜਾ ਪਾਰ ਕਰ ਲੈਂਦੀਆਂ ਹਨ ।

Salman Khan death threat case: Lawrence Bishnoi 'sent letter' to extort money

ਹੋਰ ਪੜ੍ਹੋ : ਸਲਮਾਨ ਖਾਨ ਨੇ ਆਯੁਸ਼ ਸ਼ਰਮਾ ਦੇ ਦਾਦਾ ਸੁਖਰਾਮ ਸ਼ਰਮਾ ਦੇ ਦੇਹਾਂਤ ‘ਤੇ ਪ੍ਰਗਟਾਇਆ ਸੋਗ

ਇਹੀ ਕਾਰਨ ਹੈ ਕਿ ਵੱਡੇ ਵੱਡੇ ਸਟਾਰ ਵੀ ਉਸ ਦੇ ਸਾਹਮਣੇ ਗਲਤ ਹਰਕਤ ਕਰਨ ਅਤੇ ਬੁਰਾ ਸਲੂਕ ਕਰਨ ਤੋਂ ਕਤਰਾਉਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਕਿੱਸਾ ਦੱਸਣ ਜਾ ਰਹੇ ਹਾਂ । ਦਰਅਸਲ ਇਹ ਗੱਲ ਅੱਜ ਤੋਂ 30ਸਾਲ ਪੁਰਾਣੀ ਹੈ । ਜਦੋਂ ਸਲਮਾਨ ਖ਼ਾਨ ਦੀ ਫ਼ਿਲਮ ‘ਮੈਨੇ ਪਿਆਰ ਕੀਆ’ ਰਿਲੀਜ਼ ਹੋਈ ਸੀ । ਜਿਸ ਤੋਂ ਬਾਅਦ ਇਸ ਫ਼ਿਲਮ ਦੀ ਸਕਸੈੱਸ ਪਾਰਟੀ ਰੱਖੀ ਸੀ ।

Salman Khan death threat case: Lawrence Bishnoi 'sent letter' to extort money Image Source: Twitter

ਹੋਰ ਪੜ੍ਹੋ : ਸਲਮਾਨ ਖ਼ਾਨ ਨੂੰ ਪੁੱਛਿਆ ਗਿਆ ਕਿ ਇਸ ਵਾਰ ਬਿੱਗ ਬੌਸ 16 ਦੀ ਮੇਜ਼ਬਾਨੀ ਕੌਣ ਕਰੇਗਾ, ਜਾਣੋ ਐਕਟਰ ਨੇ ਦਿੱਤਾ ਕੀ ਜਵਾਬ!

ਇਸ ਤੋਂ ਬਾਅਦ ਸੂਰਜ ਬੜਜਾਤਿਆ ਸਲਮਾਨ ਖ਼ਾਨ ਨੂੰ ਰਾਜ ਕੁਮਾਰ ਦੇ ਨਾਲ ਮਿਲਵਾਉਣ ਦੇ ਲਈ ਲੈ ਕੇ ਗਏ । ਪਰ ਰਾਜ ਕੁਮਾਰ ਨੂੰ ਜਾਨਣ ਦੇ ਬਾਵਜੂਦ ਅਣਗੌਲਿਆ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਇਹ ਕੌਣ ਹਨ । ਜਦੋਂ ਸਲਮਾਨ ਖ਼ਾਨ ਨੇ ਇਹ ਜਵਾਬ ਦਿੱਤਾ ਤਾਂ ਰਾਜ ਕੁਮਾਰ ਇਹ ਸੁਣ ਕੇ ਭੜਕ ਗਏ ।

Salman Khan death threat case: Lawrence Bishnoi 'sent letter' to extort money Image Source: Twitter

ਜਿਸ ਤੋਂ ਬਾਅਦ ਰਾਜ ਕੁਮਾਰ ਬਹੁਤ ਭੜਕ ਗਏ ਅਤੇ ਭਰੀ ਮਹਿਫ਼ਿਲ ‘ਚ ਉਨ੍ਹਾਂ ਨੇ ਕਿਹਾ ਕਿ ‘ਬਰਖੁਰਦਾਰ ਆਪਣੇ ਪਿਤਾ ਸਲੀਮ ਖ਼ਾਨ ਨੂੰ ਪੁੱਛੋ ਕਿ ਮੈਂ ਕੌਣ ਹਾਂ’। ਇਸ ਤਰ੍ਹਾਂ ਰਾਜ ਕੁਮਾਰ ਨੇ ਭਰੀ ਮਹਿਫ਼ਿਲ ‘ਚ ਸਲਮਾਨ ਖ਼ਾਨ ਦਾ ਹੰਕਾਰ ਤੋੜ ਕੇ ਰੱਖ ਦਿੱਤਾ ਸੀ । ਜਿਸ ਤੋਂ ਬਾਅਦ ਸਲਮਾਨ ਖ਼ਾਨ ਆਪਣੇ ਰਵੱਈਏ ‘ਤੇ ਕਾਫੀ ਸ਼ਰਮਿੰਦਾ ਹੋਏ ਸਨ ਅਤੇ ਉਨ੍ਹਾਂ ਨੂੰ ਆਪਣੇ ਕੀਤੇ ਦਾ ਪਛਤਾਵਾ ਵੀ ਹੋਇਆ ਸੀ ।

 

View this post on Instagram

 

A post shared by Salman Khan (@beingsalmankhan)

You may also like