
ਬਾਲੀਵੁੱਡ ਦੇ ਅਨੇਕਾਂ ਹੀ ਕਿੱਸੇ ਮਸ਼ਹੂਰ ਹਨ । ਜਿਨ੍ਹਾਂ ਦੇ ਚਰਚੇ ਅਕਸਰ ਮੀਡੀਆ ‘ਚ ਹੁੰਦੇ ਰਹਿੰਦੇ ਹਨ । ਅਦਾਕਾਰ ਅਤੇ ਡਾਇਰੈਕਟਰ ਸੰਜੇ ਖ਼ਾਨ (Sanjay Khan) ਦਾ ਇੱਕ ਅਜਿਹਾ ਹੀ ਕਿੱਸਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ । ਜਿਸ ਸਮੇਂ ਉਨ੍ਹਾਂ ਦੀ ਪਤਨੀ ਪ੍ਰੈਗਨੇਂਟ ਸੀ ਉਸ ਸਮੇਂ ਉਸਦਾ ਨਾਮ ਆਪਣੀ ਇੱਕ ਹੀਰੋਇਨ ਨਾਲ ਜੁੜਿਆ ਸੀ ਅਤੇ ਉਸ ਦੇ ਨਾਲ ਉਹ ਰਿਲੇਸ਼ਨ ‘ਚ ਸਨ । ਜਦੋਂ ਉਹ ਆਪਣੀ ਪਤਨੀ ਦੇ ਨਾਲ ਸਿੰਮੀ ਗਰੇਵਾਲ ਦੇ ਇੱਕ ਮਸ਼ਹੂਰ ਸ਼ੋਅ ‘ਚ ਪਹੁੰਚੇ ਤਾਂ ਇਸ ਬਾਰੇ ਉਨ੍ਹਾਂ ਦੇ ਨਾਲ ਸਵਾਲ ਵੀ ਕੀਤਾ ਗਿਆ ਸੀ ।

ਉਸ ਸਮੇਂ ਅਦਾਕਾਰ ਨੇ ਇਸ ਗੱਲ ਨੂੰ ਕਿਸੇ ਤੋਂ ਵੀ ਛਿਪਾਇਆ ਨਹੀਂ ਸੀ । ਜਦੋਂ ਇਸ ਸਬੰਧੀ ਉਨ੍ਹਾਂ ਦੀ ਪਤਨੀ ਜ਼ਰੀਨ ਤੋਂ ਇਸ ਸਬੰਧੀ ਸਵਾਲ ਕੀਤਾ ਗਿਆ ਸੀ ਤਾਂ ਉਨ੍ਹਾਂ ਦੀ ਪਤਨੀ ਨੇ ਜਵਾਬ ਦਿੱਤਾ ਸੀ ਕਿ ਉਨ੍ਹਾਂ ਕੋਲ ਧੀਰਜ ਅਤੇ ਤਾਕਤ ਸੀ ਕਿ ਉਹ ਜ਼ਰੂਰ ਵਾਪਸ ਆਉਣਗੇ ।

ਸੰਜੇ ਖ਼ਾਨ ਉਸ ਸਮੇਂ ਆਪਣੀ ਕੋ ਸਟਾਰ ਜ਼ੀਨਤ ਅਮਾਨ ਦੇ ਨਾਲ ਅਫੇਅਰ ‘ਚ ਸਨ । ਖ਼ਬਰਾਂ ਤਾਂ ਇਹ ਵੀ ਫੈਲੀਆਂ ਸਨ ਕਿ ਦੋਵਾਂ ਨੇ ਵਿਆਹ ਵੀ ਕਰਵਾ ਲਿਆ ਹੈ । ਉਸੇ ਸਾਲ ਹੀ ਸੰਜੇ ਖ਼ਾਨ ਦੇ ਘਰ ਪੁੱਤਰ ਜਾਇਦ ਖ਼ਾਨ ਨੇ ਜਨਮ ਲਿਆ ਸੀ ।

ਸੰਜੇ ਖ਼ਾਨ ਤੋਂ ਜਦੋਂ ਸਿੰਮੀ ਗਰੇਵਾਲ ਨੇ ਪੁੱਛਿਆ ਸੀ ਕਿ ਕਈ ਆਕ੍ਰਸ਼ਕ ਮਹਿਲਾਵਾਂ ਪ੍ਰਤੀ ਆਕ੍ਰਸ਼ਣ ਹੋ ਸਕਦਾ ਹੈ ਤਾਂ ਸੰਜੇ ਦੀ ਪਤਨੀ ਨੇ ਕਿਹਾ ਸੀ ਕਿ ਹਾਂ ਇੱਕ ਨਹੀਂ ਕਈ ਮਹਿਲਾਵਾਂ ਪ੍ਰਤੀ ਆਕ੍ਰਸ਼ਣ ਹੋ ਸਕਦਾ ਹੈ । ਪਰ ਮੈਨੂੰ ਵਿਸ਼ਵਾਸ਼ ਸੀ ਕਿ ਇਹ ਮੇਰੇ ਹਨ ਅਤੇ ਮੇਰੇ ਕੋਲ ਹੀ ਵਾਪਸ ਆਉਣਗੇ । ਇਸ ਤਰ੍ਹਾਂ ਉਸ ਦਾ ਵਿਸ਼ਵਾਸ਼ ਕਦੇ ਵੀ ਡੋਲਿਆ ਨਹੀਂ।