
‘ਭਾਬੀ ਜੀ ਘਰ ਪਰ ਹੈਂ’ ਦਾ ਅਦਾਕਾਰ ਈਸ਼ਵਰ ਠਾਕੁਰ (Ishwar Thakur) ਇਨ੍ਹੀਂ ਦਿਨੀਂ ਕਿਡਨੀ ਦੀ ਗੰਭੀਰ ਬੀਮਾਰੀ ਦੇ ਨਾਲ ਜੂਝ ਰਿਹਾ ਹੈ । ਜਿਸ ਦਾ ਖੁਲਾਸਾ ਉਸ ਨੇ ਇੱਕ ਇੰਟਰਵਿਊ ਦੌਰਾਨ ਕੀਤਾ ਹੈ । ਪਰ ਇਸ ਅਦਾਕਾਰ ਦੇ ਕੋਲ ਆਪਣਾ ਇਲਾਜ ਕਰਵਾਉਣ ਦੇ ਲਈ ਵੀ ਪੈਸੇ ਨਹੀਂ ਹਨ ।

ਹੋਰ ਪੜ੍ਹੋ : ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕਾ ਨੇ ਪਤੀ ਲਈ ਲਿਖੇ ਆਪਣੇ ਦਿਲ ਦੇ ਜਜ਼ਬਾਤ
ਅਦਾਕਾਰ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਉਹ ਆਯੁਰਵੈਦਿਕ ਦਵਾਈਆਂ ਦੇ ਸਹਾਰੇ ਆਪਣਾ ਇਲਾਜ ਕਰਵਾ ਰਿਹਾ ਸੀ, ਪਰ ਉਹ ਵੀ ਬੰਦ ਕਰਵਾ ਦਿੱਤਾ ਹੈ । ਕਿਉਂਕਿ ਮੇਰੇ ਕੋਲ ਹੁਣ ਇਲਾਜ ਕਰਵਾਉੇਣ ਦੇ ਲਈ ਵੀ ਪੈਸੇ ਨਹੀਂ ਬਚੇ ਹਨ ।

ਹੋਰ ਪੜ੍ਹੋ : ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕਾ ਨੇ ਪਤੀ ਲਈ ਲਿਖੇ ਆਪਣੇ ਦਿਲ ਦੇ ਜਜ਼ਬਾਤ
ਆਪਣੇ ਘਰ ਦੇ ਹਾਲਾਤਾਂ ਬਾਰੇ ਅਦਾਕਾਰ ਨੇ ਦੱਸਿਆ ਕਿ ‘ਮੇਰੇ ਘਰ ‘ਚ ਮਾਂ ਅਤੇ ਭਰਾ ਦੀ ਤਕਲੀਫ ਬਹੁਤ ਜ਼ਿਆਦਾ ਹੈ, ਇਨ੍ਹਾਂ ਤਕਲੀਫਾਂ ਦੇ ਦੌਰਾਨ ਮੈਂ ਆਪਣੇ ਬਾਰੇ ਵੀ ਨਹੀਂ ਸੋਚ ਪਾਉਂਦਾ’।ਦਰਅਸਲ ਮਾਂ ਅਤੇ ਭਰਾ ਵੀ ਕਿਸੇ ਬੀਮਾਰੀ ਦੇ ਨਾਲ ਪੀੜਤ ਹਨ ਅਤੇ ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਨੂੰ ਕੰਮ ਨਹੀਂ ਮਿਲਿਆ ਅਤੇ ਇਸੇ ਕਾਰਨ ਉਨ੍ਹਾਂ ਦੀ ਆਰਥਿਕ ਸਥਿਤੀ ਵਿਗੜਦੀ ਗਈ ।

ਹੁਣ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ । ਅਦਾਕਾਰ ਦੀ ਮਦਦ ਦੇ ਲਈ ਹੁਣ ਸੋਸ਼ਲ ਮੀਡੀਆ ‘ਤੇ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਕਿ ਉਸ ਦੇ ਇਲਾਜ ਦੇ ਲਈ ਪੈਸਾ ਇਕੱਠਾ ਕੀਤਾ ਜਾ ਸਕੇ ।