ਟੀਵੀ ਇੰਡਸਟਰੀ ਦੇ ਇਸ ਅਦਾਕਾਰ ਨੂੰ ਐਕਟਿੰਗ ਨੂੰ ਕਿਹਾ ਅਲਵਿਦਾ, ਜੱਦੀ ਪਿੰਡ ‘ਚ ਰਹਿ ਕੇ ਕਰ ਰਿਹਾ ਖੇਤੀ

Written by  Shaminder   |  July 20th 2021 03:17 PM  |  Updated: July 20th 2021 03:17 PM

ਟੀਵੀ ਇੰਡਸਟਰੀ ਦੇ ਇਸ ਅਦਾਕਾਰ ਨੂੰ ਐਕਟਿੰਗ ਨੂੰ ਕਿਹਾ ਅਲਵਿਦਾ, ਜੱਦੀ ਪਿੰਡ ‘ਚ ਰਹਿ ਕੇ ਕਰ ਰਿਹਾ ਖੇਤੀ

ਟੀਵੀ ਇੰਡਸਟਰੀ ਦੇ ਪ੍ਰਸਿੱਧ ਸੀਰੀਅਲ ‘ਸੀਆ ਕੇ ਰਾਮ’ ਦੇ ਨਾਲ ਖ਼ਾਸ ਪਛਾਣ ਬਨਾਉਣ ਵਾਲੇ ਆਦਾਕਾਰ ਆਸ਼ੀਸ਼ ਸ਼ਰਮਾ ਨੇ ਅਦਾਕਾਰੀ ਦੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ । ਖ਼ਬਰਾਂ ਮੁਤਾਬਕ ਆਸ਼ੀਸ਼ ਏਨੀਂ ਦਿਨੀਂ ਮੁੰਬਈ ਦੀ ਚਕਾਚੌਂਧ ਨੂੰ ਛੱਡ ਕੇ ਆਪਣੇ ਜੱਦੀ ਪਿੰਡ ‘ਚ ਸਮਾਂ ਬਿਤਾ ਰਿਹਾ ਹੈ । ਖ਼ਬਰਾਂ ਮੁਤਾਬਕ ਆਸ਼ੀਸ਼ ਸ਼ਰਮਾ ਨੇ ਹਾਲ ਹੀ ‘ਚ ਇੱਕ ਇੰਟਰਵਿਊ ਦਿੱਤਾ ਹੈ ।

Ashish Image From Instagram

ਹੋਰ ਪੜ੍ਹੋ :  ਤਰਨਤਾਰਨ ਦੇ ਬੇਰੁਜ਼ਗਾਰ ਮੁੰਡਿਆਂ ਨੇ ਚੱਲਦਾ ਫਿਰਦਾ ਹੋਟਲ ਕੀਤਾ ਤਿਆਰ

Ashish Image From Instagram

ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ “ਇਸ ਮਹਾਮਾਰੀ ਨੇ ਸਾਨੂੰ ਜ਼ਿੰਦਗੀ ਦੇ ਸਾਰੇ ਸੁੱਖਾਂ ਅਤੇ ਖੁਸ਼ੀਆਂ ਦੀ ਇਕ ਵਾਰ ਫਿਰ ਕਦਰ ਕਰਨ ਦੀ ਸਿੱਖਿਆ ਦਿੱਤੀ ਹੈ। ਅਸੀਂ ਇਨ੍ਹਾਂ ਚੀਜ਼ਾਂ ਨੂੰ ਪੂਰੀ ਤਰ੍ਹਾਂ ਭੁੱਲ ਗਏ ਸੀ। ਇਸ ਮੁਸ਼ਕਲ ਸਮੇਂ ਨੇ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਝਾਤੀ ਮਾਰਨ ਅਤੇ ਇਸ ਬਾਰੇ ਸੋਚਣ ਦਾ ਮੌਕਾ ਦਿੱਤਾ ਹੈ ਕਿ ਅਸੀਂ ਜ਼ਿੰਦਗੀ ਤੋਂ ਕੀ ਚਾਹੁੰਦੇ ਹਾਂ।

Ashish Sharma Image From Instagram

ਇਸ ਦੌਰਾਨ ਹਰੇਕ ਨੇ ਸਿੱਖਿਆ ਕਿ ਕਿਵੇਂ ਘੱਟ ਸਹੂਲਤਾਂ ਵਾਲੀਆਂ ਛੋਟੀਆਂ ਚੀਜ਼ਾਂ ਸਾਡੀ ਜ਼ਿੰਦਗੀ ਨੂੰ ਵਧੇਰੇ ਸੁੰਦਰ ਬਣਾਉਂਦੀਆਂ ਹਨ। ਇਸ ਸਮੇਂ ਦੌਰਾਨ ਜਦੋਂ ਮੈਂ ਰਾਜਸਥਾਨ ਦੇ ਸਵਾਈ ਮਾਧੋਪੁਰ ਨੇੜੇ ਆਪਣੇ ਪਿੰਡ ਥਾਨੇਰਾ ਗਿਆ। ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਂ ‘ਮਾਂ ਪ੍ਰਕ੍ਰਿਤੀ ਦੇ ਨਜ਼ਦੀਕ’ਰਹਿਣਾ ਚਾਹੁੰਦਾ ਹਾਂ।

ਆਸ਼ੀਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਈ ਵੀਡੀਓਜ਼ ਵੀ ਸਾਂਝੇ ਕੀਤੇ ਹਨ । ਜਿਸ ‘ਚ ਉਹ ਕਿਤੇ ਗਊਆਂ ਦੀਆਂ ਧਾਰਾਂ ਕੱਢਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਕਿਤੇ ਲਾਨ ‘ਚ ਨਹਾਉਂਦਾ ਹੋਇਆ ਵਿਖਾਈ ਦੇ ਰਿਹਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network