ਇਸ ਵਜ੍ਹਾ ਕਰਕੇ ਇੰਟਰਨੈੱਟ ਤੇ ਮਸ਼ਹੂਰ ਹੈ ਇਹ ਬੱਚੀ, ਕਈ ਇਸ਼ਤਿਹਾਰਾਂ ’ਚ ਵੀ ਆਉਂਦੀ ਹੈ ਨਜ਼ਰ
ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਵਾਲ ਸੰਘਣੇ ਤੇ ਲੰਮੇ ਹੋਣ ਪਰ ਕੋਈ ਆਪਣੇ ਵਾਲਾਂ ਕਰਕੇ ਦੁਨੀਆਂ ਤੇ ਮਸ਼ਹੂਰ ਹੋ ਜਾਵੇ ਇਹ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ । ਪਰ ਅਜਿਹਾ ਹੋਇਆ ਹੈ ਛਹੳਨਚੋ ਨਾਂਅ ਦੀ ਇੱਕ ਬੱਚੀ ਨਾਲ, ਜਿਹੜੀ ਕਿ ਆਪਣੇ ਸੰਘਣੇ ਵਾਲਾਂ ਕਰਕੇ ਸੋਸ਼ਲ ਮੀਡੀਆ ਤੇ ਮਸ਼ਹੂਰ ਹੋ ਗਈ ਹੈ ।
https://www.instagram.com/p/Bu7dcGzHnPH/
ਇਹ ਬੱਚੀ ਜਦੋਂ ਮਾਂ ਦੇ ਗਰਭ ਵਿੱਚ ਸੀ ਤਾਂ ਅਲਟਰਾਸਾਉਂਡ ਦੌਰਾਨ ਉਸ ਦੇ ਵਾਲ ਦੇਖੇ ਜਾ ਸਕਦੇ ਸਨ । ਬੱਚੀ ਦੇ ਵਾਲਾਂ ਨੂੰ ਦੇਖਕੇ ਉਸ ਦੀ ਮਾਂ ਕਾਫੀ ਖੁਸ਼ ਹੈ । ਪਰ ਉਸ ਦੀ ਚਿੰਤਾ ਉਦੋਂ ਵੱਧ ਗਈ ਜਦੋਂ ਹਰ ਕੋਈ ਬੱਚੀ ਦੇ ਵਾਲ ਦੇਖ ਕੇ ਹੈਰਾਨੀ ਪ੍ਰਗਟਾਉਣ ਲੱਗਾ । ਸ਼ੁਰੂ ਵਿੱਚ ਬੱਚੀ ਦੀ ਮਾਂ ਉਸ ਦੇ ਵਾਲ ਕਟਵਾਉਂਦੀ ਰਹੀ ਪਰ ਬਾਅਦ ਵਿੱਚ ਉਸ ਨੇ ਤੈਅ ਕੀਤਾ ਕਿ ਉਹ ਬੱਚੀ ਦੇ ਵਾਲ ਵਧਾਏਗੀ ।
https://www.instagram.com/p/BukZM1Cn34j/
ਬੱਚੀ ਦੇ ਇਹਨਾਂ ਵਾਲਾਂ ਨੂੰ ਦੇਖਕੇ ਹਰ ਦਿਨ ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ । ਬੱਚੀ ਨੂੰ ਕਈ ਬਰਾਂਡ ਦੇ ਇਸ਼ਤਿਹਾਰ ਵੀ ਮਿਲਣ ਲੱਗੇ ਹਨ । ਇੰਸਟਾਗ੍ਰਾਮ ਤੇ ਇੱਸ ਬੱਚੀ ਦੇ ਲੱਖਾਂ ਦੀ ਗਿਣਤੀ ਵਿੱਚ ਫਾਲੋਵਰ ਹਨ ।
https://www.instagram.com/p/Bt4dJSmHEip/