ਪੱਗ 'ਚ ਨਜ਼ਰ ਆਉਣ ਵਾਲੀ ਇਹ ਕਿਊਟ ਜਿਹੀ ਬੱਚੀ ਅੱਜ ਹੈ ਬਾਲੀਵੁੱਡ ਦੀ ਟਾਪ ਅਦਾਕਾਰਾ, ਦੱਸੋ ਨਾਂਅ

Written by  Lajwinder kaur   |  February 18th 2022 04:27 PM  |  Updated: February 18th 2022 04:27 PM

ਪੱਗ 'ਚ ਨਜ਼ਰ ਆਉਣ ਵਾਲੀ ਇਹ ਕਿਊਟ ਜਿਹੀ ਬੱਚੀ ਅੱਜ ਹੈ ਬਾਲੀਵੁੱਡ ਦੀ ਟਾਪ ਅਦਾਕਾਰਾ, ਦੱਸੋ ਨਾਂਅ

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿਸ ਉੱਤੇ ਰੋਜ਼ਾਨਾ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਪ੍ਰਸ਼ੰਸਕ ਵੀ ਆਪਣੇ ਸਿਤਾਰਿਆਂ ਦੀਆਂ ਤਸਵੀਰਾਂ ਦੇਖਣ ਨੂੰ ਬੇਤਾਬ ਰਹਿੰਦੇ ਅੱਜ ਦੇ ਸਫਲ ਸਿਤਾਰੇ ਬਚਪਨ 'ਚ ਕਿਵੇਂ ਦਿਖਾਈ ਦਿੰਦੇ ਸਨ ਅਤੇ ਉਨ੍ਹਾਂ ਦਾ ਬਚਪਨ ਕਿਹੋ ਜਿਹਾ ਸੀ। ਉਸਦਾ ਸ਼ੌਕ ਕੀ ਸੀ ਅਤੇ ਉਸਨੇ ਆਪਣੀ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ? ਪ੍ਰਸ਼ੰਸਕ ਆਪਣੇ ਪਸੰਦੀਦਾ ਸਿਤਾਰਿਆਂ ਦੀ ਦਿੱਖ, ਸ਼ੌਕ, ਸੰਘਰਸ਼ ਅਤੇ ਸਫਲਤਾ ਤੋਂ ਪ੍ਰੇਰਨਾ ਲੈਂਦੇ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਪਿਆਰੀ ਬੱਚੀ ਦੀ ਫੋਟੋ ਵਾਇਰਲ ਹੋ ਰਹੀ ਹੈ, ਜੋ ਹੁਣ ਬਾਲੀਵੁੱਡ ਦੀ ਸਟਾਰ ਅਦਾਕਾਰਾ ਹੈ। ਪੱਗ 'ਚ ਨਜ਼ਰ ਆਉਣ ਵਾਲੀ ਇਸ ਕਿਊਟ ਬੱਚੀ ਨੂੰ ਕੀ ਤੁਸੀਂ ਪਹਿਚਾਣ ਪਾਏ ਹੋਏ । ਚੱਲੋ ਤੁਹਾਨੂੰ ਦੱਸਦੇ ਹਾਂ।

ਹੋਰ ਪੜ੍ਹੋ : ਧੀ ਸਮੀਸ਼ਾ ਦੇ ਜਨਮਦਿਨ 'ਤੇ ਸ਼ਿਲਪਾ ਸ਼ੈੱਟੀ ਨੇ ਸ਼ੇਅਰ ਕੀਤਾ ਇੱਕ ਪਿਆਰਾ ਵੀਡੀਓ, ਪਾਪਾ ਦੇ ਨਾਲ ਮਸਤੀ ਕਰਦੀ ਸਮੀਸ਼ਾ ਨੇ ਜਿੱਤਿਆ ਸਭ ਦਾ ਦਿਲ, ਦੇਖੋ ਵੀਡੀਓ

alliaa bhaat childhood pic

ਜੀ ਹਾਂ ਇਹ ਕਿਊਟ ਜਿਹੀ ਬੱਚੀ ਹੋਰ ਕੋਈ ਨਹੀਂ ਸਗੋਂ ਆਲੀਆ ਭੱਟ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਆਲੀਆ ਭੱਟ ਨੇ ਬਚਪਨ ਵਿੱਚ ਚਾਈਲਡ ਆਰਟਿਸਟ ਵਜੋਂ ਕੰਮ ਕੀਤਾ ਸੀ। ਆਲੀਆ ਨੇ ਕਰਨ ਜੌਹਰ ਦੇ ਨਾਲ ਸਟੂਡੈਂਟ ਆਫ ਦਿ ਈਅਰ ਤੋਂ ਬਾਲੀਵੁੱਡ ਡੈਬਿਊ ਕੀਤਾ ਸੀ। ਹਾਲਾਂਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਆਲੀਆ ਨੇ ਆਪਣਾ ਬਾਲੀਵੁੱਡ ਡੈਬਿਊ 1999 'ਚ ਹੀ ਕੀਤਾ ਸੀ। ਅਕਸ਼ੇ ਕੁਮਾਰ ਅਤੇ ਪ੍ਰੀਤੀ ਜ਼ਿੰਟਾ ਸਟਾਰਰ ਫਿਲਮ ਸੰਘਰਸ਼ 1999 ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਪ੍ਰੀਤੀ ਜ਼ਿੰਟਾ ਦੇ ਕਿਰਦਾਰ 'ਚ ਇਕ ਮੋਟੀ-ਮੋਟੀ ਪਿਆਰੀ ਬੱਚੀ ਨਜ਼ਰ ਆਈ ਸੀ। ਫਿਲਮ 'ਚ ਪ੍ਰੀਤੀ ਦੇ ਬਚਪਨ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਆਲੀਆ ਨੇ ਪ੍ਰੀਤੀ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ।

ALIA BHATT 1

ਹੋਰ ਪੜ੍ਹੋ : 'ਕੱਚਾ ਬਦਾਮ’ ‘ਤੇ ਜੈ ਭਾਨੁਸ਼ਾਲੀ ਨੇ ਆਪਣੀ ਧੀ ਤਾਰਾ ਦੇ ਨਾਲ ਬਣਾਈ ਕਿਊਟ ਜਿਹੀ ਵੀਡੀਓ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

ਤੁਹਾਨੂੰ ਦੱਸ ਦੇਈਏ ਕਿ ਆਲੀਆ ਨਿਰਦੇਸ਼ਕ ਮਹੇਸ਼ ਭੱਟ ਅਤੇ ਫ਼ਿਲਮ ਅਦਾਕਾਰਾ ਸੋਨੀ ਰਾਜ਼ਦਾਨ ਦੀ ਬੇਟੀ ਹੈ। ਉਸਦੀ ਇੱਕ ਭੈਣ ਸ਼ਾਹੀਨ ਭੱਟ, ਇੱਕ ਸੌਤੇਲੀ ਭੈਣ ਪੂਜਾ ਭੱਟ ਅਤੇ ਇੱਕ ਸੌਤੇਲਾ ਭਰਾ ਰਾਹੁਲ ਭੱਟ ਹੈ। ਆਲੀਆ ਭੱਟ ਏਨੀਂ ਦਿਨੀਂ ਆਪਣੀ ਫ਼ਿਲਮ ਗੰਗੂਬਾਈ ਕਾਠੀਆਵਾੜੀ (gangubai kathiawadi) ਨੂੰ ਲੈ ਕੇ ਸੁਰਖੀਆਂ ‘ਚ ਹੈ ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network