ਸ਼ਹਿਨਾਜ਼ ਗਿੱਲ ਦਾ ਇਹ ਕਿਊਟ ਜਿਹਾ ਪੁਰਾਣਾ ਵੀਡੀਓ ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | October 08, 2021 03:44pm

ਅਦਾਕਾਰਾ ਸ਼ਹਿਨਾਜ਼ ਗਿੱਲ (Shehnaaz Gill) ਜਿਸ ਦੀ ਇੱਕ ਝਲਕ ਦੇਖਣ ਦੇ ਲਈ ਉਸ ਦੇ ਫੈਨਜ਼ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਰਹਿੰਦੇ ਨੇ। ਐਕਟਰ ਸਿਧਾਰਥ ਸ਼ੁਕਲਾ ਦੇ ਇਸ ਸੰਸਾਰ ਤੋਂ ਰੁਖਸਤ ਹੋ ਜਾਣ ਤੋਂ ਬਾਅਦ ਹਰ ਕੋਈ ਸ਼ਹਿਨਾਜ਼ ਗਿੱਲ ਦਾ ਹਾਲ ਜਾਣਾ ਚਾਹੁੰਦਾ ਹੈ। ਜਿਸ ਕਰਕੇ ਸਿੱਡਨਾਜ਼ ਦੇ ਫੈਨਜ਼ ਬਹੁਤ ਇੰਤਜ਼ਾਰ ਕਰ ਰਹੇ ਨੇ ਕਦੋਂ ਸ਼ਹਿਨਾਜ਼ ਦੇਖਣ ਨੂੰ ਮਿਲੇਗੀ। ਅਜਿਹੇ ‘ਚ ਉਨ੍ਹਾਂ ਦੇ ਚਾਹੁਣ ਵਾਲੇ ਸ਼ਹਿਨਾਜ਼ ਦੀ ਪੁਰਾਣੀ ਵੀਡੀਓਜ਼ ਨੂੰ ਹੀ ਰਿ-ਸ਼ੇਅਰ ਕਰ ਰਹੇ ਨੇ।

ਹੋਰ ਪੜ੍ਹੋ: ਪਿਆਰ ਦੇ ਰੰਗਾਂ ਨਾਲ ਭਰਿਆ ‘Mithi Jahi’ ਗੀਤ ਰਿਲੀਜ਼, ਗਾਇਕਾ ਮੰਨਤ ਨੂਰ ਤੇ ‘ਖਤਰੋਂ ਕੇ ਖਿਲਾੜੀ-11’ ਦੇ ਜੈਤੂ ਅਰਜੁਨ ਬਿਜਲਾਨੀ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

Sidharth Shehnaaz

Image source: Instagram

ਅਜਿਹਾ ਹੀ ਇੱਕ ਪੁਰਾਣਾ ਵੀਡੀਓ ਸ਼ਹਿਨਾਜ਼ ਗਿੱਲ ਦਾ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਸ਼ਹਿਨਾਜ਼ ਦੇ ਹੀ ਕਿਸੇ ਫੈਨ ਪੇਜ਼ ਨੇ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਸ਼ਹਿਨਾਜ਼ ਆਪਣੇ ਗੀਤ Shona Shona ਉੱਤੇ ਆਪਣੀ ਚੁਲਬੁਲੇ ਅੰਦਾਜ਼ ‘ਚ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਪ੍ਰਸ਼ੰਸਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ: ਵਿਦਯੁਤ ਜਾਮਵਾਲ ਦੀ ਫ਼ਿਲਮ 'ਸਨਕ' ਦਾ ਧਮਾਕੇਦਾਰ ਤੇ ਐਕਸ਼ਨ ਦੇ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ

feature image of shehnaaz gill and shinda grewal-min Image source: Instagram

ਦੱਸ ਦਈਏ Shona Shona ਗੀਤ ਟੋਨੀ ਕੱਕੜ ਨੇ ਗਾਇਆ ਸੀ ਤੇ ਇਸ ਗੀਤ ਦੇ ਮਿਊਜ਼ਿਕ ਵੀਡੀਓ ‘ਚ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਲਵ ਕਮਿਸਟਰੀ ਦੇਖਣ ਨੂੰ ਮਿਲੀ ਸੀ। ਇਹ ਗੀਤ 200 ਮਿਲੀਅਨ ਵਿਊਜ਼ ਦਾ ਅੰਕੜਾ ਪਾਰ ਕਰ ਗਿਆ ਹੈ। ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਵੱਡੇ ਪਰਦੇ ਉੱਤੇ ਨਜ਼ਰ ਆਵੇਗੀ । ਉਹ ਦਿਲਜੀਤ ਦੋਸਾਂਝ ਦੇ ਨਾਲ ਹੌਸਲਾ ਰੱਖ ਫ਼ਿਲਮ ‘ਚ ਨਜ਼ਰ ਆਵੇਗੀ।

 

You may also like