ਗਿੱਪੀ ਗਰੇਵਾਲ ਦੀ ਇਹ ਪਰਿਵਾਰਕ ਫੋਟੋ ਸੋਸ਼ਲ ਮੀਡੀਆ ਉੱਤੇ ਹੋ ਰਹੀ ਹੈ ਵਾਇਰਲ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ
ਗਿੱਪੀ ਗਰੇਵਾਲ ਦੀ ਇਹ ਪਰਿਵਾਰਕ ਫੋਟੋ ਸੋਸ਼ਲ ਮੀਡੀਆ ਉੱਤੇ ਹੋ ਰਹੀ ਹੈ ਵਾਇਰਲ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ
ਪੰਜਾਬੀ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਜੋ ਕਿ ਏਨੀਂ ਦਿਨੀ ਕੈਨੇਡਾ ਤੋਂ ਪੰਜਾਬ ਆਏ ਹੋਏ ਨੇ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਦੇ ਪਰਿਵਾਰ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।
Image Source: Instagram
Image Source: Instagram
ਇਸ ਤਸਵੀਰ ‘ਚ ਗਿੱਪੀ ਗਰੇਵਾਲ ਆਪਣੀ ਪਤਨੀ ਰਵਨੀਤ ਕੌਰ ਤੇ ਆਪਣੇ ਬੇਟੇ ਏਕਮ, ਸ਼ਿੰਦਾ ਤੇ ਗੁਰਬਾਜ਼ ਦੇ ਨਾਲ ਨਜ਼ਰ ਆ ਰਹੇ ਨੇ। ਸੋਸ਼ਲ ਮੀਡੀਆ ਉੱਤੇ ਇਸ ਫੋਟੋ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਗਿੱਪੀ ਗਰੇਵਾਲ ਨੇ ਵੀਡੀਓ ਕਾਲ ਕਰਦੇ ਹੋਏ ਆਪਣੀ ਪਤਨੀ ਤੇ ਬੇਟੇ ਗੁਰਬਾਜ਼ ਦੀ ਤਸਵੀਰ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝੀ ਕੀਤੀ ਸੀ।
Image Source: Instagram
ਦੱਸ ਦਈਏ ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਖੁਦ ਗਿੱਪੀ ਗਰੇਵਾਲ ਹੀ ਡਾਇਰੈਕਟ ਕਰ ਰਹੇ ਨੇ। ਇਸ ਫ਼ਿਲਮ ‘ਚ ਨੀਰੂ ਬਾਜਵਾ, ਹਿਮਾਂਸ਼ੀ ਖੁਰਾਨਾ ਤੇ ਸੁਰੀਲੀ ਗੌਤਮ ਤੇ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ‘ਪਾਣੀ ‘ਚ ਮਧਾਣੀ’ ਤੇ ‘ਫੱਟੇ ਦਿੰਦੇ ਚੱਕ ਪੰਜਾਬੀ’ ਦੀ ਸ਼ੂਟਿੰਗ ਪੂਰੀ ਕਰ ਚੁੱਕੇ ਨੇ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
