Wedding Bells: ਸਰਕਾਰੀ ਅਧਿਕਾਰੀ ਨਾਲ ਪਿਆਰ ਕਰਦੀ ਹੈ ਇਹ ਮਸ਼ਹੂਰ ਅਦਾਕਾਰਾ, ਜਲਦ ਹੀ ਕਰਵਾਏਗੀ ਵਿਆਹ

written by Lajwinder kaur | August 08, 2022

Krishna Mukherjee to get engaged to her Navy boyfriend on September 8: ਟੀਵੀ ਅਦਾਕਾਰਾ ਕ੍ਰਿਸ਼ਨਾ ਮੁਖਰਜੀ ਕਈ ਮਸ਼ਹੂਰ ਸ਼ੋਅਜ਼ ਦਾ ਹਿੱਸਾ ਰਹੀ ਹੈ ਅਤੇ ਪਰਦੇ 'ਤੇ ਕਈ ਯਾਦਗਾਰੀ ਕਿਰਦਾਰ ਨਿਭਾਅ ਚੁੱਕੀ ਹੈ। ਹੁਣ ਇਹ ਅਦਾਕਾਰਾ ਲੰਬੇ ਸਮੇਂ ਤੋਂ ਪਰਦੇ ਤੋਂ ਦੂਰ ਹੈ ਪਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਆ ਗਈ ਹੈ। ਕ੍ਰਿਸ਼ਨਾ ਮੁਖਰਜੀ ਜਲਦ ਹੀ ਮੰਗਣੀ ਕਰਨ ਜਾ ਰਹੀ ਹੈ। ਕ੍ਰਿਸ਼ਨਾ ਮੁਖਰਜੀ ਪਿਛਲੇ ਕੁਝ ਸਮੇਂ ਤੋਂ ਨੇਵੀ ਅਫਸਰ ਨੂੰ ਡੇਟ ਕਰ ਰਹੀ ਹੈ। ਕ੍ਰਿਸ਼ਨਾ ਮੁਖਰਜੀ 8 ਸਤੰਬਰ ਨੂੰ ਆਪਣੇ ਬੁਆਏਫ੍ਰੈਂਡ ਨਾਲ ਮੰਗਣੀ ਕਰਨ ਜਾ ਰਹੀ ਹੈ। ਇਸ ਗੱਲ ਦਾ ਖੁਲਾਸਾ ਖੁਦ ਕ੍ਰਿਸ਼ਨਾ ਮੁਖਰਜੀ ਨੇ ਕੀਤਾ ਹੈ।

ਹੋਰ ਪੜ੍ਹੋ : 'ਬਿੱਗ ਬੌਸ' ਦੇ ਸਾਬਕਾ ਮੁਕਾਬਲੇਬਾਜ਼ ਦੀ ਵਿਗੜੀ ਹਾਲਤ, ਹਸਪਤਾਲ ‘ਚ ਕਰਵਾਇਆ ਭਰਤੀ, ਪ੍ਰਸ਼ੰਸਕ ਕਰ ਰਹੇ ਨੇ ਦੁਆਵਾਂ

actress Krishna Mukherjee image image source: Instagram

ਅਦਾਕਾਰਾ ਵੱਲੋਂ ਹਾਲ ਹੀ ‘ਚ ਦਿੱਤੇ ਇੰਟਰਵਿਊਜ਼ ‘ਚ ਕਿਹਾ, "ਮੇਰੇ ਬੁਆਏਫ੍ਰੈਂਡ ਅਤੇ ਮੈਂ ਪਿਛਲੇ ਸਾਲ ਦਸੰਬਰ ਵਿੱਚ ਮਿਲੇ ਸੀ। ਅਸੀਂ ਦੋਵੇਂ ਇੱਕ ਸਾਂਝੇ ਦੋਸਤ ਦੇ ਜ਼ਰੀਏ ਮਿਲੇ ਸੀ। ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਮਹਿਸੂਸ ਕਰਦੇ ਹਾਂ। ਮੇਰੀ ਭਵਿੱਖ ਦੀ ਮੰਗੇਤਰ ਟੀਵੀ ਦੀ ਦੁਨੀਆ ਤੋਂ ਨਹੀਂ ਹੈ। ਉਹ ਕੰਮ ਕਰਦਾ ਹੈ...ਉਹ ਮਰਚੈਂਟ ਨੇਵੀ ‘ਚ ਨੇ। ਮੈਂ ਉਸਨੂੰ ਪਹਿਲੀ ਵਾਰ ਨੇਵੀ ਦੀ ਵਰਦੀ ਵਿੱਚ ਦੇਖਿਆ ਸੀ।

actress Krishna Mukherjee image source: Instagram

ਉਨ੍ਹਾਂ ਨੇ ਆਪਣੀ ਗੱਲਬਾਤ ਚ ਅੱਗੇ ਕਿਹਾ- ‘ਮੈਂ ਜਦੋਂ ਉਨ੍ਹਾਂ ਨੂੰ ਦੇਖਿਆ ਸੀ ਤਾਂ ਮੈਂ ਆਪਣੀਆਂ ਨਜ਼ਰਾਂ ਉਨ੍ਹਾਂ ਤੋਂ ਹਟਾ ਨਹੀਂ ਸੀ ਪਾਈ। ਫਿਲਹਾਲ ਮੈਂ ਆਪਣੇ ਮੰਗੇਤਰ ਬਾਰੇ ਜ਼ਿਆਦਾ ਕੁਝ ਨਹੀਂ ਦੱਸਣਾ ਚਾਹੁੰਦੀ। ਸਹੀ ਸਮਾਂ ਆਉਣ 'ਤੇ ਸਾਰਿਆਂ ਨੂੰ ਮੇਰੇ ਮੰਗੇਤਰ ਬਾਰੇ ਪਤਾ ਲੱਗ ਜਾਵੇਗਾ।''

inside image of mukarjee image source: Instagram

ਕ੍ਰਿਸ਼ਨਾ ਮੁਖਰਜੀ ਨੇ ਕਿਹਾ, 'ਅੱਜ ਤੱਕ ਮੈਨੂੰ ਅਜਿਹਾ ਦੇਖਭਾਲ ਕਰਨ ਵਾਲਾ ਵਿਅਕਤੀ ਨਹੀਂ ਮਿਲਿਆ ਹੈ। ਉਹ ਮੈਨੂੰ ਬਹੁਤ ਪਿਆਰ ਕਰਦਾ ਹੈ। ਮੈਂ ਹਰ ਵੇਲੇ ਉਸ ਬਾਰੇ ਹੀ ਗੱਲਾਂ ਕਰਦੀ ਰਹਿੰਦੀ ਹਾਂ। ਉਸ ਦੀਆਂ ਛੋਟੀਆਂ-ਛੋਟੀਆਂ ਗੱਲਾਂ ਮੈਨੂੰ ਖਾਸ ਮਹਿਸੂਸ ਕਰਵਾਉਂਦੀਆਂ ਨੇ। ਉਸਨੇ ਮੇਰਾ ਦਿਲ ਜਿੱਤ ਲਿਆ ਹੈ। ਮੈਨੂੰ ਕੁਝ ਸਮੇਂ ਵਿੱਚ ਯਕੀਨ ਹੋ ਗਿਆ ਕਿ ਸਾਨੂੰ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਹੁਣ ਅਸੀਂ ਜਲਦੀ ਹੀ ਮੰਗਣੀ ਕਰਨ ਜਾ ਰਹੇ ਹਾਂ। ਅਸੀਂ 2023 ਵਿੱਚ ਵਿਆਹ ਕਰਵਾਂਗੇ।

ਜੇ ਗੱਲ ਕਰੀਏ ਕ੍ਰਿਸ਼ਨਾ ਮੁਖਰਜੀ ਦੀ ਤਾਂ ਉਹ Yeh Hai Mohabbatein ਤੋਂ ਇਲਾਵਾ ਕਈ ਹੋਰ ਨਾਮੀ ਸੀਰੀਅਲਾਂ ਚ ਨਜ਼ਰ ਆ ਚੁੱਕੀ ਹੈ। ਕ੍ਰਿਸ਼ਨਾ ਮੁਖਰਜੀ ਇਸ ਸਮੇਂ ਸ਼ੁਭ ਸ਼ਗਨ 'ਚ ਨਜ਼ਰ ਆ ਰਹੀ ਹੈ। ਪ੍ਰੋਫੈਸ਼ਨਲ ਫਰੰਟ ਦੀ ਗੱਲ ਕਰੀਏ ਤਾਂ ਕ੍ਰਿਸ਼ਨਾ ਮੁਖਰਜੀ ਇਸ ਸਮੇਂ ਸ਼ੁਭ ਸ਼ਗਨ 'ਚ ਨਜ਼ਰ ਆ ਰਹੀ ਹੈ। ਉਹ ਡੇਲੀ ਸੋਪ ਵਿੱਚ ਸ਼ਹਿਜ਼ਾਦਾ ਧਾਮੀ ਦੇ ਨਾਲ ਸ਼ਗਨ ਦੀ ਭੂਮਿਕਾ ‘ਚ ਨਜ਼ਰ ਆ ਰਹੀ ਹੈ।

You may also like